ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਾਫ਼ੇਲ ਸੌਦੇ ਤੇ ਰਾਹੁਲ ਗਾਂਧੀ ਵਿਰੁੱਧ ਸੁਪਰੀਮ ਕੋਰਟ ’ਚ ਸੁਣਵਾਈ ਨਾਲੋ–ਨਾਲ ਹੋਵੇਗੀ

​​​​​​​ਰਾਫ਼ੇਲ ਸੌਦੇ ਤੇ ਰਾਹੁਲ ਗਾਂਧੀ ਵਿਰੁੱਧ ਸੁਪਰੀਮ ਕੋਰਟ ’ਚ ਸੁਣਵਾਈ ਨਾਲੋ–ਨਾਲ ਹੋਵੇਗੀ

ਸੁਪਰੀਮ ਕੋਰਟ (SC - Supreme Court) ਨੇ ਅੱਜ ਕਿਹਾ ਕਿ ਰਾਫ਼ੇਲ ਜੰਗੀ ਹਵਾਈ ਜਹਾਜ਼ ਸੌਦੇ ਉੱਤੇ ਸਰਬਉੱਚ ਅਦਾਲਤ ਦੇ ਫ਼ੈਸਲੇ ਉੱਤੇ ਮੁੜ–ਵਿਚਾਰ ਲਈ ਦਾਇਰ ਪਟੀਸ਼ਨਾਂ ਅਤੇ ਅਦਾਲਤ ਦੇ ਨਾਂਅ ਹੇਠ ਕੀਤੀਆਂ ਕੁਝ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਉਲੰਘਣਾ ਪਟੀਸ਼ਨ ਉੱਤੇ ਨਾਲੋ–ਨਾਲ 10 ਮਈ ਨੂੰ ਸੁਣਵਾਈ ਕੀਤੀ ਜਾਵੇਗੀ।

 

 

ਚੀਫ਼ ਜਸਟਿਸ ਰੰਜਨ ਗੋਗਈ, ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਕੇ.ਐੱਮ. ਜੋਜ਼ਫ਼ ਦੇ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਦੇ 14 ਦਸੰਬਰ, 2014 ਦੇ ਫ਼ੈਸਲੇ ਉੱਤੇ ਮੁੜ–ਵਿਚਾਰ ਪਟੀਸ਼ਨਾਂ 10 ਮਈ ਨੂੰ ਸੂਚੀਬੱਧ ਹੋਣਗੀਆਂ।

 

 

ਬੈਂਚ ਨੇ ਇਸ ਗੱਲ ਉੱਤੇ ਹੈਰਾਨੀ ਪ੍ਰਗਟਾਈ ਕਿ ਦੋਵੇਂ ਮਾਮਲਿਆਂ ਨੂੰ ਨਾਲੋ–ਨਾਲ ਸੂਚੀਬੱਧ ਕਰਨ ਦੇ ਪਹਿਲੇ ਹੁਕਮ ਦੇ ਬਾਵਜੂਦ ਮੁੜ–ਵਿਚਾਰ ਪਟੀਸ਼ਨ ਤੇ ਰਾਹੁਲ ਗਾਂਧੀ ਵਿਰੁੱਧ ਉਲੰਘਣਾ ਪਟੀਸ਼ਨ ਵੱਖੋ–ਵੱਖਰੀ ਤਰੀਕ ਉੱਤੇ ਕਿਵੇਂ ਸੂਚੀਬੱਧ ਹਨ। ਬੈਂਚ ਨੇ ਕਿਹਾ ਕਿ ਅਸੀਂ ਥੋੜ੍ਹਾ ਉਲਝਣ ਵਿੰਚਹਾਂ ਕਿ ਦੋ ਮਾਮਲੇ ਦੋ ਵੱਖੋ–ਵੱਖਰੀਆਂ ਤਰੀਕਾ ਨੂੰ ਸੂਚੀਬੱਧ ਹਨ; ਜਦ ਕਿ ਇਨ੍ਹਾਂ ਦੀ ਇੱਕੋ ਵੇਲੇ ਸੁਣਵਾਈ ਕਰਨ ਦਾ ਹੁਕਮ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hearing on Rafale deal and petition against Rahul Gandhi will be in SC same time