ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਮੇਤ ਉੱਤਰ ਭਾਰਤ 'ਚ ਗਰਮੀ ਨੇ ਕੱਢੇ ਵੱਟ, ਲੂ ਚੱਲਣੀ ਸ਼ੁਰੂ

ਕੋਰੋਨਾ ਕਹਿਰ ਦੇ ਵਿਚਕਾਰ ਪੰਜਾਬ, ਹਰਿਆਣਾ, ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਗਰਮੀ ਨੇ ਵੱਟ ਕੱਢੇ ਹੋਏ ਹਨ। ਪੂਰਾ ਉੱਤਰ ਤੇ ਪੱਛਮੀ ਭਾਰਤ ਮੰਗਲਵਾਰ ਨੂੰ ਭਿਆਨਕ ਗਰਮੀ ਨਾਲ ਝੁਲਸਦਾ ਰਿਹਾ। ਪੰਜਾਬ 'ਚ ਗਰਮੀ ਤੇ ਲੂ ਦੀਆਂ ਗਰਮ ਹਵਾਵਾਂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ ਹੈ। 
 

ਪੰਜਾਬ 'ਚ ਬੀਤੇ ਦਿਨੀਂ ਬਠਿੰਡਾ ਦਾ ਪਾਰਾ 46 ਡਿਗਰੀ ਤੇ ਅੰਮ੍ਰਿਤਸਰ ਦਾ 43 ਡਿਗਰੀ ਰਿਹਾ। ਚੰਡੀਗੜ੍ਹ 'ਚ ਸਵੇਰ ਤੋਂ ਗਰਮੀ ਪੈਣ ਨਾਲ ਸ਼ਹਿਰ 'ਚ ਇਸ ਮੌਸਮ ਦਾ ਸਭ ਤੋਂ ਗਰਮ ਦਿਨ ਰਿਹਾ। ਸ਼ਹਿਰ ਦਾ ਪਾਰਾ 43 ਡਿਗਰੀ ਰਿਹਾ। ਅੱਤ ਦੀ ਗਰਮੀ ਨਾਲ ਹਰਿਆਣਾ 'ਚ ਵੀ ਲੋਕ ਪ੍ਰੇਸ਼ਾਨ ਰਹੇ। ਹਿਸਾਰ ਦਾ ਪਾਰਾ 48 ਡਿਗਰੀ, ਨਾਰਨੌਲ 46 ਡਿਗਰੀ, ਸਿਰਸਾ 45 ਡਿਗਰੀ, ਅੰਬਾਲਾ ਤੇ ਰੋਹਤਕ ਦਾ 44 ਡਿਗਰੀ ਤੱਕ ਪਹੁੰਚ ਗਿਆ, ਜਿਸ ਨਾਲ ਕਈ ਇਲਾਕਿਆਂ 'ਚ ਪਾਣੀ ਦੀ ਦਿੱਕਤ ਪੈਦਾ ਹੋ ਗਈ ਹੈ।
 

ਦਿੱਲੀ 'ਚ ਬੀਤੇ ਦਿਨੀਂ 26 ਮਈ ਨੂੰ ਪਈ ਗਰਮੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ ਰਾਜਸਥਾਨ ਦੇ ਚੁਰੂ ਵਿੱਚ ਪਾਰਾ 50 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜੋ ਕਿ ਪਿਛਲੇ 10 ਸਾਲਾਂ ਵਿੱਚ ਮਈ ਮਹੀਨੇ 'ਚ ਦੂਜਾ ਵੱਧ ਤੋਂ ਵੱਧ ਤਾਪਮਾਨ ਹੈ।
 

ਉੱਧਰ ਪਹਾੜਾਂ ਦੀ ਰਾਣੀ ਮਸੂਰੀ (ਉੱਤਰਾਖੰਡ) ਦਾ ਤਾਪਮਾਨ ਸਵੇਰੇ 9 ਵਜੇ 28 ਡਿਗਰੀ ਸੈਲਸੀਅਸ 'ਤੇ ਸੀ। ਦੇਸ਼ ਦੀ ਰਾਜਧਾਨੀ ਦਾ ਤਾਪਮਾਨ 44 ਡਿਗਰੀ ਸੈਲਸੀਅਸ 'ਤੇ ਸੀ, ਜਿਸ ਦੇ ਦੁਪਹਿਰ ਤਕ 46 ਤੋਂ 47 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਗਰਮੀਆਂ 'ਚ ਉੱਤਰੀ ਭਾਰਤ ਦੇ ਬਹੁਤ ਸਾਰੇ ਮੈਦਾਨੀ ਇਲਾਕਿਆਂ ਦਾ ਤਾਪਮਾਨ 50 ਡਿਗਰੀ ਤਕ ਵੀ ਪੁੱਜ ਜਾਂਦਾ ਹੈ।
 

ਇਸ ਮੌਸਮ ਵਿੱਚ 28 ਮਈ ਨੂੰ ਥੋੜ੍ਹੀ ਰਾਹਤ ਮਿਲੇਗੀ, ਜਦੋਂ ਤੇਜ਼ ਹਵਾਵਾਂ ਚੱਲਣਗੀਆਂ ਅਤੇ 29 ਅਤੇ 30 ਮਈ ਨੂੰ ਤੇਜ਼ ਝੱਖੜ ਝੁੱਲਣ ਅਤੇ ਮੀਂਹ ਪੈਣ ਦਾ ਅਨੁਮਾਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heatwave to sweep Punjab other parts of North India