ਭਾਰੀ ਬਰਫ਼ਬਾਰੀ ਨੇ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਭਾਰੀ ਤਬਾਹੀ ਮਚਾ ਦਿੱਤੀ ਹੈ। ਕੁੱਪਵਾੜਾ ਦੇ ਕੰਟਰੋਲ ਰੇਖਾ (LoC) ਨਾਲ ਲੱਗਦੇ ਇਲਾਕਿਆਂ ਵਿੱਚ ਦੋ ਕੁਲੀਆਂ ਸਮੇਤ ਦੋ ਵਿਅਕਤੀ ਮਾਰੇ ਗਏ ਹਨ। ਜੰਮੂ–ਸ੍ਰੀਨਗਰ ਮੁੱਖ ਹਾਈਵੇ ਸਮੇਤ ਬਹੁਤੀਆਂ ਸੜਕਾਂ ਬੰਦ ਹੋ ਗਈਆਂ ਹਨ।
ਇੰਝ ਕਸ਼ਮੀਰ ਵਾਦੀ ’ਚ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਉੱਧਰ ਸੇਬਾਂ ਦੀ ਫ਼ਸਲ ਹਾਲੇ ਰੁੱਖਾਂ ’ਤੇ ਹੀ ਲੱਗੀ ਹੋਈ ਹੈ, ਉਸ ਨੂੰ ਤੋੜਿਆ ਨਹੀਂ ਗਿਆ ਹੈ। ਇੰਝ ਕਿਸਾਨ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਹੀ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਕੇ ਰੱਖ ਦਿੱਤਾ ਹੈ।
ਜੰਮੂ–ਸ੍ਰੀਨਗਰ ਹਾਈੇਵੇ, ਸ੍ਰੀਨਗਰ–ਪੁੰਛ ਹਾਈਵੇ ਅਤੇ ਸ੍ਰੀਨਗਰ–ਕਾਰਗਿਲ ਹਾਈਵੇਅ ਸਭ ਬੰਦ ਹਨ। ਹਵਾਈ ਸੇਵਾ, ਟੈਲੀਫ਼ੋਨ ਤੇ ਬਿਜਲੀ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ।
ਉਂਝ ਲੋਕ ਖ਼ੁਸ਼ਕ ਜਿਹੀ ਠੰਢ ਕਾਰਨ ਪੈਦਾ ਹੋ ਰਹੀਆਂ ਬੀਮਾਰੀਆਂ ਤੋਂ ਵੀ ਡਾਢੇ ਦੁਖੀ ਸਨ। ਹੁਣ ਬਰਫ਼ਬਾਰੀ ਕਾਰਨ ਉਹ ਮਾਮੂਲੀ ਰੋਗ ਹੁਣ ਠੀਕ ਹੋ ਜਾਣਗੇ।