ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਤੇ ਪਾਕਿ ਫ਼ੌਜਾਂ ਵਿਚਾਲੇ ਭਾਰੀ ਗੋਲੀਬਾਰੀ

ਭਾਰਤੀ ਤੇ ਪਾਕਿ ਫ਼ੌਜਾਂ ਵਿਚਾਲੇ ਭਾਰੀ ਗੋਲੀਬਾਰੀ

ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜਿ਼ਲ੍ਹਿਆਂ ਦੇ ਕੰਟਰੋਲ ਰੇਖਾ ਲਾਗਲੇ ਇਲਾਕਿਆਂ `ਚ ਭਾਰਤੀ ਅਤੇ ਪਾਕਿਸਤਾਨੀ ਫ਼ੌਜਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ।


ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਬਿਨਾ ਕਿਸੇ ਮਤਲਬ ਦੇ ਗੋਲੀਬਾਰੀ ਸ਼ੁਰੂ ਕੀਤੀ ਸੀ। ਉਹ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤੀ ਗਈ ਸੀ।


ਪਾਕਿਸਤਾਨੀ ਫ਼ੌਜ ਨੇ ਗੋਲੀਬਾਰੀ ਕਰਨ ਲਈ ਛੋਟੇ ਹਥਿਆਰਾਂ, ਆਟੋਮੈਟਿਕਸ ਤੇ ਮੋਰਟਾਰਾਂ ਦੀ ਵਰਤੋਂ ਕੀਤੀ।


ਪਾਕਿਸਤਾਨੀ ਫ਼ੌਜ ਨੇ ਨੌਸ਼ਹਿਰਾ ਸੈਕਟਰ `ਚ ਦੁਪਹਿਰ ਦੋ ਵਜੇ ਤੇ ਕ੍ਰਿਸ਼ਨਾ ਘਾਟੀ `ਚ ਸ਼ਾਮੀਂ ਪੌਣੇ ਪੰਜ ਵਜੇ ਗੋਲੀਬਾਰੀ ਕੀਤੀ।


ਭਾਰਤੀ ਫ਼ੌਜਾਂ ਨੇ ਬੇਹੱਦ ਦ੍ਰਿੜ੍ਹਤਾ ਨਾਲ ਜਵਾਬੀ ਗੋਲੀਬਾਰੀ ਕੀਤੀ। ਭਾਰਤ ਵਾਲੇ ਪਾਸੇ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।