ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੱਛਮੀ ਤੇ ਮੱਧ ਭਾਰਤ ’ਚ ਭਾਰੀ ਮੀਂਹ, ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ

​​​​​​​ਪੱਛਮੀ ਤੇ ਮੱਧ ਭਾਰਤ ’ਚ ਭਾਰੀ ਮੀਂਹ, ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ

ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਗੁਜਰਾਤ ਤੇ ਦੱਖਣੀ ਭਾਰਤ ਦੇ ਕੁਝ ਸੂਬਿਆਂ ਵਿੱਚ ਇਸ ਵੇਲੇ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਸੜਕੀ ਤੇ ਰੇਲ ਆਵਾਜਾਈ ਵਿੱਚ ਵੱਡਾ ਵਿਘਨ ਪੈ ਰਿਹਾ ਹੈ।

 

 

ਪਟੜੀਆਂ ਉੱਤੇ ਪਾਣੀ ਭਰ ਜਾਣ ਕਾਰਨ ਬਹੁਤ ਸਾਰੀਆਂ ਰੇਲ–ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਹਨ।

 

 

ਇਸੇ ਭਾਰੀ ਮੀਂਹ ਦੌਰਾਨ ਅੱਜ ਜਾਮਬਰੰਗ ਤੇ ਠਾਕੁਰਵਾੜੀ ਦੇ ਵਿਚਕਾਰ ਇੱਕ ਮਾਲ–ਗੱਡੀ ਲੀਹੋਂ ਲੱਥ ਗਈ; ਜਿਸ ਕਾਰਨ ਡਾਊਨ ਲਾਈਨ ਤੇ ਮਿਡਲ ਲਾਈਨ ਦੋਵਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

 

 

ਮੁੰਬਈ ਤੋਂ ਪੁਣੇ ਨੂੰ ਰਵਾਨਗੀ ਪਾਉਣ ਵਾਲੀਆਂ ਇੰਟਰ–ਸਿਟੀ ਟ੍ਰੇਨਜ਼ ਰੱਦ ਕਰ ਦਿੱਤੀਆਂ ਗਈਆਂ ਹਨ। ਮੁੰਬਈ ਤੋਂ ਪੁਣੇ ਜਾਣ ਵਾਲੀਆਂ ਲੰਮੀ ਦੂਰੀ ਦੀਆਂ ਰੇਲ–ਗੱਡੀਆਂ ਨੂੰ ਹੁਣ ਬਦਲਵੇਂ ਰੂਟ ਇਗਤਪੁਰੀ ਵਿੱਚੋਂ ਦੀ ਲੰਘਾਇਆ ਜਾ ਰਿਹਾ ਹੈ।

 

 

ਉੱਧਰ ਮੁੰਬਈ ਡਿਵੀਜ਼ਨ ਦੇ ਪਲਘਰ ਵਿਖੇ ਰੇਲ–ਪਟੜੀਆਂ ਉੱਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਕੱਲ੍ਹ ਜਿਹੜੀਆਂ ਰੇਲ–ਗੱਡੀਆਂ ਰੱਦ ਕੀਤੀਆਂ ਗਈਆਂ ਸਨ; ਉਹ ਅੱਜ ਸਵੇਰੇ 4:30 ਵਜੇ ਤੋਂ ਮੁੜ ਚਲਾ ਦਿੱਤੀਆਂ ਗਈਆਂ ਹਨ। ਸਮੁੱਚੇ ਹਾਲਾਤ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ।

 

ਸਿਓਨ ਤੇ ਮਾਟੁੰਗਾ ਰੇਲਵੇ ਸਟੇਸ਼ਨਾਂ ਵਿਚਾਲੇ ਪਾਣੀ 'ਚ ਡੁੱਬੀਆਂ ਰੇਲ–ਪਟੜੀਆਂ ਤੇ ਫਿਰ ਵੀ ਹੌਲੀ ਰਫ਼ਤਾਰ ਨਾਲ ਲੰਘਾਈਆਂ ਜਾ ਰਹੀਆਂ ਰੇਲ–ਗੱਡੀਆਂ ਤੁਸੀਂ ਏਐੱਨਆਈ ਦੀ ਇਸ ਹੇਠਲੀ ਤਸਵੀਰ ਵਿੱਚ ਵੇਖ ਸਕਦੇ ਹੋ।

ਮੁੰਬਈ 'ਚ ਪਾਣੀ ਵਿੱਚ ਡੁੱਬੀਆਂ ਰੇਲ–ਪਟੜੀਆਂ ਤੇ ਫਿਰ ਵੀ ਹੌਲੀ ਰਫ਼ਤਾਰ ਨਾਲ ਲੰਘਦੀਆਂ ਰੇਲਾਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy incessant rain in Western and Central India Road and Rail traffic affected