ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਦੁਖਾਂਤ ਦੇ ਪੀੜਤਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ

ਉਸ ਭਿਆਨਕ ਹਾਦਸੇ ਦੇ ਪੀੜਤ ਹਾਲੇ ਵੀ ਇਨਸਾਫ਼ ਲਈ ਇੱਧਰ–ਉੱਧਰ ਦੀਆਂ ਠੋਕਰਾਂ ਖਾਂਦੇ ਘੁੰਮ ਰਹੇ ਹਨ

ਤਸਵੀਰਾਂ: ਸਮੀਰ ਸਹਿਗਲ, ਅੰਮ੍ਰਿਤਸਰ, ਹਿੰਦੁਸਤਾਨ ਟਾਈਮਜ਼

 

ਪਿਛਲੇ ਸਾਲ 2018 ਦੇ ਦੁਸਹਿਰੇ ਮੌਕੇ 19 ਅਕਤੂਬਰ ਨੂੰ ਅੰਮ੍ਰਿਤਸਰ ’ਚ ਵਾਪਰੇ ਭਿਆਨਕ ਰੇਲ ਦੁਖਾਂਤ ਨੂੰ ਕੌਣ ਭੁਲਾ ਸਕਦਾ ਹੈ। ਦੁਸਹਿਰਾ ਦੇ ਤਿਉਹਾਰ ਮੌਕੇ ਰਾਵਣ ਦਾ ਪੁਤਲਾ ਸੜਦਾ ਵੇਖਣ ਲਈ ਪਟੜੀਆਂ ਉੱਤੇ ਇਕੱਠੀ ਹੋਈ ਭੀੜ ਨੂੰ ਤੇਜ਼ ਰਫ਼ਤਾਰ ਰੇਲ–ਗੱਡੀ ਕੁਚਲ ਕੇ ਇਵੇਂ ਅੱਗੇ ਲੰਘ ਗਈ ਸੀ; ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅੱਖ ਦੇ ਫੋਰ ਵਿੱਚ ਰੇਲ ਦੀ ਪਟੜੀ ਉੱਤੇ ਕਟੀਆਂ–ਫਟੀਆਂ 61 ਲਾਸ਼ਾਂ ਵਿਛ ਗਈਆਂ ਸਨ ਤੇ ਇੰਨੇ ਹੀ ਘਰਾਂ ਵਿੱਚ ਸੱਥਰ ਵਿਛ ਗਏ ਸਨ।

 

 

ਉਸ ਭਿਆਨਕ ਹਾਦਸੇ ਦੇ ਪੀੜਤ ਹਾਲੇ ਵੀ ਇਨਸਾਫ਼ ਲਈ ਇੱਧਰ–ਉੱਧਰ ਦੀਆਂ ਠੋਕਰਾਂ ਖਾਂਦੇ ਘੁੰਮ ਰਹੇ ਹਨ। ਉਨ੍ਹਾਂ ਨੂੰ ਪੰਜਾਬ ਸਰਕਾਰ, ਖ਼ਾਸ ਕਰ ਕੇ ਨਵਜੋਤ ਸਿੰਘ ਸਿੱਧੂ ਤੱਕ ਗਿਲਾ ਹੈ ਕਿਉਂਕਿ ਉਨ੍ਹਾਂ ਹਰੇਕ ਪੀੜਤ ਪਰਿਵਾਰ ਦੇ ਇੱਕ–ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਹਾਲੇ ਤੱਕ ਵਫ਼ਾ ਨਹੀਂ ਹੋਇਆ।

ਉਸ ਭਿਆਨਕ ਹਾਦਸੇ ਦੇ ਪੀੜਤ ਹਾਲੇ ਵੀ ਇਨਸਾਫ਼ ਲਈ ਇੱਧਰ–ਉੱਧਰ ਦੀਆਂ ਠੋਕਰਾਂ ਖਾਂਦੇ ਘੁੰਮ ਰਹੇ ਹਨ

 

ਅੱਜ ਉਨ੍ਹਾਂ ਹੀ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ ਸਥਿਤ ਜੌੜਾ ਫ਼ਾਟਕ ਉੱਤੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਇਸੇ ਫ਼ਾਟਕ ਦੇ ਬਿਲਕੁਲ ਨੇੜੇ ਇਹ ਹਾਦਸਾ ਪਿਛਲੇ ਵਰ੍ਹੇ ਵਾਪਰਿਆ ਸੀ। ਪੀੜਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਖਾਣ ਨੂੰ ਰੋਟੀ ਤੱਕ ਨਹੀਂ ਹੈ। ਸਰਕਾਰ ਨੇ ਨੌਕਰੀ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ। ਉਹ ਮੁਲਜ਼ਮਾਂ ਲਈ ਸਜ਼ਾ ਦੀ ਮੰਗ ਵੀ ਕਰ ਰਹੇ ਹਨ।

 

 

ਇਸ ਮੌਕੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਤਾਂ ਆਪਣਾ ਕੋਈ ਵਾਅਦਾ ਪੂਰਾ ਕੀਤਾ ਤੇ ਨਾ ਹੀ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਕੀਤੀ।

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ ਜਿਹੜੇ ਦੁਸਹਿਰਾ ਸਮਾਰੋਹ ਵਿੱਚ ਰਾਵਣ ਦਾ ਪੁਤਲਾ ਸੜਦਾ ਭੀੜ ਵੇਖ ਰਹੀ ਸੀ; ਉੱਥੇ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਮੌਜੂਦ ਸਨ। ਹਾਦਸਾ ਵਾਪਰਨ ਤੋਂ ਕੁਝ ਹੀ ਮਿੰਟ ਪਹਿਲਾਂ ਉਹ ਉੱਥੋਂ ਰਵਾਨਾ ਹੋ ਗਏ ਸਨ।

 

 

ਲੋਕਾਂ ਦਾ ਗਿਲਾ ਹੈ ਕਿ ਡਾ. ਨਵਜੋਤ ਕੌਰ ਸਿੱਧੂ ਨੇ ਪੀੜਤ ਪਰਿਵਾਰਾਂ ਨੂੰ ਗੋਦ ਲੈਣ, ਆਸ਼ਰਿਤ ਪਰਿਵਾਰਾਂ ਦੇ ਇੱਕ–ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਤੇ ਇਲਾਜ ਦਾ ਖ਼ਰਚਾ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਅਜਿਹਾ ਕੋਈ ਵਾਅਦਾ ਪੂਰਾ ਨਹੀਂ ਹੋਇਆ।

ਉਸ ਭਿਆਨਕ ਹਾਦਸੇ ਦੇ ਪੀੜਤ ਹਾਲੇ ਵੀ ਇਨਸਾਫ਼ ਲਈ ਇੱਧਰ–ਉੱਧਰ ਦੀਆਂ ਠੋਕਰਾਂ ਖਾਂਦੇ ਘੁੰਮ ਰਹੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy Protest of victims of Amritsar rail tragedy