ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ–ਪੂਰਬੀ ਸੂਬਿਆਂ ’ਚ ਨਾਗਰਿਕਤਾ ਸੋਧ ਬਿਲ ਵਿਰੁੱਧ ਜ਼ਬਰਦਸਤ ਰੋਹ, ਫ਼ੌਜ ਸੱਦੀ

ਉੱਤਰ–ਪੂਰਬੀ ਸੂਬਿਆਂ ’ਚ ਨਾਗਰਿਕਤਾ ਸੋਧ ਬਿਲ ਵਿਰੁੱਧ ਜ਼ਬਰਦਸਤ ਰੋਹ, ਫ਼ੌਜ ਸੱਦੀ

ਨਾਗਰਿਕਤਾ ਸੋਧ ਬਿਲ ਹੁਣ ਕਿਉਂਕਿ ਲੋਕ ਸਭਾ ਤੇ ਰਾਜ ਸਭਾ ਦੋਵਾਂ ਵਿੱਚ ਹੀ ਪਾਸ ਹੋ ਚੁੱਕਾ ਹੈ ਪਰ ਉਸ ਵਿਰੁੱਧ ਭਾਰਤ ਦੇ ਉੱਤਰ ਪੂਰਬੀ ਸੂਬਿਆਂ ਆਸਾਮ, ਤ੍ਰਿਪੁਰਾ, ਮਨੀਪੁਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਤੇ ਮੇਘਾਲਿਆ ’ਚ ਜ਼ਬਰਦਸਤ ਰੋਸ ਮੁਜ਼ਾਹਰੇ ਹੋਣ ਲੱਗ ਪਏ ਹਨ। ਲੋਕ ਵੱਡੀ ਗਿਣਤੀ ’ਚ ਸੜਕਾਂ ’ਤੇ ਉੱਤਰ ਆਏ ਹਨ ਤੇ ਰੋਹ–ਭਰਪੂਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਈ ਥਾਵਾਂ ਤੋਂ ਅੱਗ ਲਾਏ ਜਾਣ ਤੇ ਤੋੜ–ਭੰਨ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ।

 

 

ਆਸਾਮ ਦੀ ਰਾਜਧਾਨੀ ਗੁਹਾਟੀ ’ਚ ਵਿਗੜੀ ਕਾਨੂੰਨ ਤੇ ਵਿਵਸਥਾ ਨੂੰ ਸੰਭਾਲਣ ਲਈ ਬੁੱਧਵਾਰ ਸ਼ਾਮੀਂ ਕਰਫ਼ਿਊ ਲਾ ਦਿੱਤਾ ਗਿਆ। ਬਹੁਤੇ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।  ਤ੍ਰਿਪੁਰਾ ਦੇ ਹਿੰਸਾਗ੍ਰਸਤ ਧਲਾਈ ਜ਼ਿਲ੍ਹੇ ਵਿੱਚ ਫ਼ੌਜ ਦੀ ਅਸਮ ਰਾਈਫ਼ਲਜ਼ ਦੀਆਂ ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਕੁਝ ਥਾਵਾਂ ਉੱਤੇ ਬੀਐੱਸਐੱਫ਼ ਤੇ ਸੀਆਰਪੀਐੱਫ਼ ਦੇ ਜਵਾਨ ਸੁਰੱਖਿਆ ਲਈ ਤਾਇਨਾਤ ਹਨ।

 

 

ਆਸਾਮ ਦੇ ਡਿਬਰੂਗੜ੍ਹ ’ਚ ਪ੍ਰਦਰਸ਼ਨਕਾਰੀਆਂ ਨੇ ਦੇਰ ਰਾਤੀਂ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਦੇ ਘਰ ਉੱਤੇ ਪਥਰਾਅ ਕੀਤਾ। ਡਿਬਰੂਗੜ੍ਹ ਦੇ ਡਿਪਟੀ ਕਮਿਸ਼ਨਰ ਪੁਲਿਸ ਪਲੱਵ ਗੋਪਾਲ ਝਾਅ ਨੇ ਦੱਸਿਆ ਕਿ ਬੁੱਧਵਾਰ ਰਾਤੀਂ ਕੁਝ ਲੋਕ ਲਖੀਨਗਰ ਇਲਾਕੇ ’ਚ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ਗਾਹ ਤੱਕ ਪੁੱਜ ਗਏ। ਉਨ੍ਹਾਂ ਨੇ ਪੱਥਰ ਸੁੱਟੇ।

ਉੱਤਰ–ਪੂਰਬੀ ਸੂਬਿਆਂ ’ਚ ਨਾਗਰਿਕਤਾ ਸੋਧ ਬਿਲ ਵਿਰੁੱਧ ਜ਼ਬਰਦਸਤ ਰੋਹ, ਫ਼ੌਜ ਸੱਦੀ

 

ਇਸ ਪਥਰਾਅ ਕਾਰਨ ਖਿੜਕੀਆਂ ਦੇ ਕੁਝ ਸ਼ੀਸ਼ੇ ਟੁੱਟ ਗਏ। ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ ’ਤੇ ਪੁੱਜੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਵਿਧਾਇਕ ਪ੍ਰਸ਼ਾਂਤ ਫੁਕਨ ਤੇ ਸੁਭਾਸ਼ ਦੱਤਾ ਦੇ ਘਰਾਂ ਦੀ ਵੀ ਤੋੜ–ਭੰਨ ਕੀਤੀ ਗਈ ਹੈ।

 

 

ਇਸ ਤੋਂ ਇਲਾਵਾ ਆਸਾਮ ਦੇ ਦੁਲੀਆਜਨ ’ਚ ਨਾਗਰਿਕਤਾ ਬਿਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਦੇ ਘਰ ਉੱਤੇ ਹਮਲਾ ਕੀਤਾ; ਜਿਸ ਕਾਰਨ ਜਾਇਦਾਦ ਨੂੰ ਕਾਫ਼ੀ ਨੁਕਸਾਨ ਪੁੱਜਾ।

 

 

ਆਸਾਮ ’ਚ ਹਜ਼ਾਰਾਂ ਵਿਦਿਆਰਥੀਆਂ ਤੇ ਆਮ ਲੋਕਾਂ ਨੇ ‘ਦਿਸਪੁਰ ਚਲੋ’ ਮਾਰਚ ਕੱਢਿਆ ਅਤੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਸੂਬਾ ਸਕੱਤਰੇਤ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਈ ਵਾਰ ਟਾਇਰ ਤੇ ਹੋਰਡਿੰਗਜ਼ ਸਾੜੇ। ਇਸ ਦੌਰਾਨ ਸੁਰੱਖਿਆ ਬਲਾਂ ਨੂੰ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਰਬੜ ਦੀਆਂ ਗੋਲ਼ੀਆਂ ਵੀ ਚਲਾਉਣੀਆਂ ਪਈਆਂ। ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ ਤੇ ਅੱਥਰੂ ਗੈਸ ਦੀ ਵਰਤੋਂ ਵੀ ਕਰਨੀ ਪਈ।

 

 

ਪੁਲਿਸ ਨੇ ਵੱਖੋ–ਵੱਖਰੀਆਂ ਵਿਦਆਰਥੀ ਯੂਨੀਅਨਾਂ ਦੇ ਕਈ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਹਾਟੀ, ਡਿਬਰੂਗੜ੍ਹ ਤੇ ਜੋਰਹਾਟ ਜਿਹੀਆਂ ਕਈ ਥਾਵਾਂ ’ਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy Protests escalate in North-Eastern States against Citizenship Bill Army Called out