ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਿਮਾਚਲ ’ਚ ਭਾਰੀ ਮੀਂਹ ਦਾ ਕਹਿਰ, 10 ਮਰੇ, ਸੜਕਾਂ ਤੇ ਪੁਲ਼ ਤਬਾਹ

ਚੰਬਾ ਦੇ ਬੱਸ ਅੱਡੇ ਲਾਗਲੀ ਸੜਕ ਦਾ ਮੀਂਹ ਕਾਰਨ ਟੁੱਟਣ ਤੋਂ ਬਾਅਦ ਇਹ ਹਾਲ ਹੈ

ਭਾਰੀ ਮੀਂਹ ਨੇ ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਲੈ ਆਂਦੀ ਹੈ। ਜਾਨ–ਮਾਲ ਦੇ ਵੱਡੇ ਨੁਕਸਾਨ ਦੀ ਖ਼ਬਰ ਹੈ। ਕਈ ਥਾਵਾਂ ’ਤੇ ਬੱਦਲ ਵੀ ਫਟ ਗਏ ਹਨ। ਅੱਜ ਫਿਰ ਭਾਰੀ ਵਰਖਾ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜ ਰਾਸ਼ਟਰੀ ਰਾਜਮਾਰਗ ਤੇ 350 ਤੋਂ ਵੱਧ ਸੜਕਾਂ ਬੰਦ ਹਨ।

 

 

ਹੁਣ ਤੱਕ 10 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਦੋ ਹੋਰ ਵਹਿ ਗਏ ਹਨ; ਜਿਨ੍ਹਾਂ ਦਾ ਇਹ ਖ਼ਬਰ ਲਿਖੇ ਜਾਣ ਤੱਕ ਕੁਝ ਵੀ ਪਤਾ ਨਹੀਂ ਸੀ ਚੱਲ ਸਕਿਆ।

 

 

ਸਮੁੱਚੇ ਸੂਬੇ ਵਿੱਚ ਕਈ ਸੜਕਾਂ ਤੇ ਪੁਲ਼ ਤਬਾਹ ਹੋ ਗਏ ਹਨ। ਚੰਬਾ ਜ਼ਿਲ੍ਹੇ ਦੇ ਬੰਦਲਾ ਪਿੰਡ ਵਿੱਚ ਕੰਧ ਢਹਿਣ ਨਾਲ ਦਾਦਾ–ਪੋਤਰੀ ਦੀ ਮੌਤ ਹੋ ਗਈ। ਸ਼ਿਮਲਾ ਵਿੱਚ ਜ਼ਮੀਨ ਖਿਸਕਣ ਕਾਰਨ ਚਾਰ ਵਿਅਕਤੀ ਹੇਠਾਂ ਦਬ ਗਏ।

 

 

ਸ਼ਿਮਲਾ ’ਚ ਆਰਟੀਓ ਲਾਗੇ ਵਾਪਰੀ ਜ਼ਮੀਨ ਖਿਸਕਣ ਦੀ ਇੱਕ ਹੋਰ ਘਟਨਾ ਵਿੱਚ ਦੋ ਬੱਚੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਸ਼ਨਾਖ਼ਤ 15 ਸਾਲਾ ਵਿਸ਼ਾਖਾ ਅਤੇ 18 ਸਾਲਾ ਦਿੱਵਿਆ ਵਜੋਂ ਹੋਈ ਹੈ। ਉਨ੍ਹਾਂ ਦੇ ਪਿਤਾ ਹਰੀਦਾਸ (46) ਨੇ ਵੀ ਬਾਅਦ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।

 

 

ਜੁੱਬੜਹੱਟੀ ਦੇ ਪਿੰਡ ਸੁਜਾਣਾ ਵਿਖੇ ਪਸ਼ੂਆਂ ਦੇ ਇੱਕ ਵਾੜੇ ਅੰਦਰ ਜ਼ਮੀਨ ਖਿਸਕਣ ਕਾਰਨ ਇੱਕ ਔਰਤ ਦੀ ਮਲਬੇ ਹੇਠਾਂ ਦਬ ਕੇ ਮੌਤ ਹੋ ਗਈ। ਉੰਧਰ ਕੁਮਾਰਸੈਨ ’ਚ ਇੱਕ ਰੁੱਖ ਡਿੱਗ ਜਾਣ ਕਾਰਨ ਦੋ ਨੇਪਾਲੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ; ਜਦ ਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

 

 

ਮ੍ਰਿਤਕਾਂ ਵਿੱਚ ਅਰਜੁਨ ਬੁੱਧਾ (19) ਅਤੇ ਸਨ ਬਹਾਦੁਰ (52) ਸ਼ਾਮਲ ਹਨ। ਉੱਧਰ ਕੁੱਲੂ ’ਚ ਇੱਕ ਵਿਅਕਤੀ ਵਹਿ ਗਿਆ। ਸ਼ਿਮਲਾ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ 5 ਵਿਅਕਤੀ ਦਬੇ ਹਨ। ਰਾਹਤ ਕਾਰਜ ਜਾਰੀ ਹਨ। ਘੁਮਾਰਵੀ ’ਚ ਬੱਦਲ ਫਟ ਗਿਆ ਹੈ।

 

 

ਚੰਬਾ ਦੇ ਬੱਸ ਅੱਡੇ ਲਾਗਲੀ ਸੜਕ ਮੀਂਹ ਕਾਰਨ ਸਾਰੀ ਟੁੱਟ ਗਈ ਹੈ।

 

 

ਪੰਜ ਰਾਸ਼ਟਰੀ ਰਾਜਮਾਰਗ ਤੇ 350 ਤੋਂ ਵੱਧ ਸੜਕਾਂ ਬੰਦ ਹਨ। ਮਨਾਲ਼ੀ ਵਿੱਚ ਨੈਸ਼ਨਲ ਹਾਈਵੇਅ ਵਹਿ ਗਿਆ ਹੈ। ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਕਾਲਕਾ–ਸ਼ਿਮਲਾ ਹੈਰਿਟੇਜ ਟ੍ਰੈਕ ਬੰਦ ਕਰ ਦਿੱਤਾ ਗਿਆ ਹੈ। ਸਾਰੀਆਂ ਰੇਲ–ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

 

 

ਭਾਰੀ ਮੀਂਹ ਕਾਰਨ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਹਨ। ਇਹ ਨੁਕਸਾਨ ਅਰਬਾਂ ਰੁਪਏ ਦਾ ਦੱਸਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy rain in Himachal 10 killed Roads and Bridges damaged