ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ `ਚ ਭਾਰੀ ਮੀਂਹ, 3 ਮੌਤਾਂ

ਮੁੰਬਈ `ਚ ਭਾਰੀ ਮੀਂਹ, 3 ਮੌਤਾਂ

ਮੁੰਬਈ `ਚ ਭਾਰੀ ਵਰਖਾ ਨੇ ਤਬਾਹੀ ਵਾਲਾ ਮੰਜ਼ਰ ਬਣਾ ਦਿੱਤਾ ਹੈ। ਹੁਣ ਤੱਕ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਤੇ ਪੰਜ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਬੱਸਾਂ ਦੀ ਆਵਾਜਾਈ ਬਹੁਤ ਘੱਟ ਹੋ ਰਹੀ ਹੈ। ਰੇਲ ਗੱਡੀਆਂ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਹਾਲੇ ਹੋਰ ਭਾਰੀ ਵਰਖਾ ਹੋਣ ਦਾ ਅਨੁਮਾਨ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਦੱਖਣੀ ਮੁੰਬਈ ਦੇ ਮੇਰੀਨ ਲਾਈਨਜ਼ ਇਲਾਕੇ `ਚ ਐਮ.ਜੀ. ਰੋਡ `ਤੇ ਮੈਟਰੋ ਸਿਨੇਮਾ ਲਾਗੇ ਇੱਕ ਰੁੱਖ ਦੇ ਡਿੱਗ ਜਾਣ ਕਾਰਨ ਦੋ ਵਿਅਕਤੀ ਮਾਰੇ ਗਏ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇੰਝ ਹੀ ਥਾਣੇ ਜਿ਼ਲ੍ਹੇ ਦੇ ਵਡੋਲ ਪਿੰਡ `ਚ ਕੰਧ ਢਹਿਣ ਨਾਲ 13 ਸਾਲਾਂ ਦਾ ਇੱਕ ਲੜਕਾ ਮਾਰਿਆ ਗਿਆ ਤੇ ਉਸ ਦੇ ਮਾਪੇ ਜ਼ਖ਼ਮੀ ਹੋ ਗਏ।

ਦੱਖਣੀ ਮੁੰਬਈ ਦੇ ਵਡਾਲਾ ਇਲਾਕੇ ਦੀ ਲਾਇਡਜ਼ ਐਸਟੇਟ ਦੀ ਕੰਧ ਦਾ ਇੱਕ ਵੱਡਾ ਹਿੱਸਾ ਮੀਂਹ ਕਾਰਨ ਢਹਿ-ਢੇਰੀ ਹੋ ਗਿਆ। ਉਸ ਦੀ ਲਪੇਟ ਵਿੱਚ 15 ਵਾਹਨ ਆ ਗਏ। ਲਾਗਲੇ ਨਿਵਾਸੀਆਂ ਨੂੰ ਸੁਰੱਖਿਅਤ ਉੱਥੋਂ ਕੱਢਿਆ ਗਿਆ, ਇੱਥੇ ਕੋਈ ਮੌਤ ਹੋਣ ਤੋਂ ਬਚਾਅ ਹੋ ਗਿਆ।

ਦੱਖਣੀ ਮੁੰਬਈ ਦੇ ਕੋਲਾਬਾ ਤੇ ਸਾਂਤਾ ਕਰੂਜ਼ `ਚ ਤੜਕੇ 5:30 ਵਜੇ ਤੱਕ ਕ੍ਰਮਵਾਰ 90 ਮਿਲੀਮੀਟਰ ਤੇ 195 ਮਿਲੀਮੀਟਰ ਵਰਖਾ ਦਰਜ ਕੀਤੀ ਗਈ।

ਪੱਛਮੀ ਰੇਲਵੇਜ਼ ਨੇ ਵੀ ਆਪਣੇ ਇੱਕ ਪ੍ਰੈੱਸ ਬਿਆਨ `ਚ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਭਿਲਾੜ ਤੇ ਮੁੰਬਈ ਡਿਵੀਜ਼ਨ ਦੇ ਸੰਜਨ ਵਿਚਾਲੇ ਆਵਾਜਾਈ ਸਵੇਰੇ ਪੌਣੇ ਅੱਠ ਵਜੇ ਤੋਂ ਠੱਪ ਹੋ ਗਈ। ਇਸੇ ਤਰ੍ਹਾਂ ਦਾਦਰ-ਅਜਮੇਰ ਐਕਸਪ੍ਰੈੱਸ, ਮੁੰਬਹੀ ਸੈਂਟਰਲ-ਅਹਿਮਦਾਬਾਦ ਡਬਲ ਡੈਕਰ ਐਕਸਪ੍ਰੈੱਸ, ਮੁੰਬਈ ਸੈਂਟਰਲ-ਅਹਿਮਦਾਬਾਦ ਕਰਨਾਵਤੀ ਐਕਸਪ੍ਰੈੱਸ ਤੇ ਬਾਂਦਰਾ ਟਰਮੀਨਸ-ਬੀਕਾਨੇਰ ਐਕਸਪ੍ਰੈੱਸ ਰੇਲ ਗੱਡੀਆਂ ਕੁਝ ਦੇਰੀ ਨਾਲ ਚੱਲ ਰਹੀਆਂ ਹਨ।

ਮੁੰਬਈ ਦੇ ਮਾਲਾਬਾਰ ਹਿੱਲ, ਹਿੰਦਮਾਤਾ, ਧਾਰਾਵੀ, ਬਾਇਕੁਲਾ, ਦਾਦਰ ਟੀਟੀ, ਦਾਦਰ `ਚ ਕਬੂਤਰਖਾਨਾ, ਕਿੰਗ ਸਰਕਲ, ਨਾਗਪਾੜਾ, ਸਾਂਤਾਕਰੂਜ਼ (ਪੂਰਬੀ), ਮੈਰੋਲ ਮੈਰੋਸ਼ੀ, ਅੰਧੇਰੀ ਸਬਵੇ ਤੇ ਹੋਰ ਬਹੁਤ ਸਾਰੇ ਇਲਾਕਿਆਂ ਵਿੱਚ ਵਰਖਾ ਕਾਰਨ ਪਾਣੀ ਭਰ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy rain in Mumbai 3 dies