ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁੱਲੂ `ਚ 10-12 ਨਵੰਬਰ ਨੂੰ ਹੋ ਸਕਦੀ ਭਾਰੀ ਵਰਖਾ ਤੇ ਬਰਫ਼ਬਾਰੀ

ਕੁੱਲੂ `ਚ 10-12 ਨਵੰਬਰ ਨੂੰ ਹੋ ਸਕਦੀ ਭਾਰੀ ਵਰਖਾ ਤੇ ਬਰਫ਼ਬਾਰੀ

--  ਪੰਜਾਬ `ਚ ਵੀ ਪੈ ਸਕਦਾ ਮੀਂਹ

 

ਹਿਮਾਚਲ ਪ੍ਰਦੇਸ਼ ਦੇ ਕੁੱਲੂ ਤੇ ਕਾਂਗੜਾ ਦੇ ਉੱਚੇ ਪਹਾੜਾਂ `ਤੇ ਭਾਰੀ ਮੀਂਹ ਤੇ ਬਰਫ਼ਬਾਰੀ ਹੋਣ ਵਾਲੀ ਹੈ; ਜਿਸ ਕਾਰਨ ਕੁੱਲੂ ਦੇ ਜਿ਼ਲ੍ਹਾ ਪ੍ਰਸ਼ਾਸਨ ਨੇ ਖ਼ਾਸ ‘ਅਲਰਟ` ਜਾਰੀ ਕਰ ਦਿੱਤਾ ਹੈ। ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਉਂਦੀ 10 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਉੱਚੇ ਪਹਾੜਾਂ `ਤੇ ਨਾ ਜਾਣ।


ਮੌਸਮ ਵਿਭਾਗ ਨੇ ਇਨ੍ਹਾਂ ਹੀ ਤਿੰਨ ਤਰੀਕਾਂ ਨੂੰ ਭਾਰੀ ਵਰਖਾ ਤੇ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ।


ਕੁੱਲੂ ਦੇ ਡਿਪਟੀ ਕਮਿਸ਼ਨਰ ਸ੍ਰੀ ਯੂਨਸ ਨੇ ਆਮ ਲੋਕਾਂ ਨੂੰ ਉੱਚੇ ਪਹਾੜਾਂ `ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਫਿਰ ਵੀ ਜੇ ਕਿਸੇ ਹੰਗਾਮੀ ਹਾਲਤ `ਚ ਜਾਣਾ ਜ਼ਰੂਰੀ ਹੈ, ਤਾਂ ਜਿ਼ਲ੍ਹਾ ਆਫ਼ਤ-ਪ੍ਰਬੰਧ ਅਥਾਰਟੀ ਦੇ ਅਧਿਕਾਰੀਆਂ ਨਾਲ ਟੋਲ-ਫ਼੍ਰੀ ਨੰਬਰ 1077 `ਤੇ ਸੰਪਰਕ ਕੀਤਾ ਜਾ ਸਕਦਾ ਹੈ।


ਇੱਥੇ ਵਰਨਣਯੋਗ ਹੈ ਕਿ ਜਦੋਂ ਵੀ ਕਦੇ ਹਿਮਾਚਲ ਪ੍ਰਦੇਸ਼ `ਚ ਬਰਫ਼ਬਾਰੀ ਹੁੰਦੀ ਹੈ; ਪੰਜਾਬ ਦੇ ਬਹੁਤੇ ਇਲਾਕਿਆਂ `ਚ ਵੀ ਮੀਂਹ ਜ਼ਰੂਰ ਪੈਂਦਾ ਹੈ। ਇਸ ਲਈ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ `ਚ ਵੀ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy rainfall and snowfall is likely in Kullu