ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਭਾਰਤ 'ਚ ਵਧੀ ਠੰਡ, ਅਗਲੇ ਦੋ ਦਿਨਾਂ ਵਿੱਚ ਪੰਜਾਬ 'ਚ ਪੈ ਸਕਦੈ ਮੀਂਹ!

ਪੂਰੇ ਉੱਤਰ ਭਾਰਤ 'ਚ ਦਸੰਬਰ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਠੰਡ ਵੱਧ ਗਈ ਹੈ। ਲੱਦਾਖ ਦੇ ਦਰਾਸ 'ਚ ਪਾਰਾ ਐਤਵਾਰ ਨੂੰ ਸਿਫਰ ਤੋਂ ਥੱਲੇ -26 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਸੀ। ਸ੍ਰੀਨਗਰ 'ਚ ਮੌਸਮ ਦੀ ਸੱਭ ਤੋਂ ਠੰਡੀ ਰਾਤ ਦਰਜ ਕੀਤੀ ਗਈ, ਜਿੱਥੇ ਪਾਰਾ ਸਿਫਰ ਤੋਂ -4 ਡਿਗਰੀ ਸੈਲਸੀਅਸ ਪਹੁੰਚ ਗਿਆ, ਜਿਸ ਕਾਰਨ ਡੱਲ ਝੀਲ ਜੰਮ ਗਈ। ਦਿੱਲੀ, ਹਰਿਆਣਾ, ਪੰਜਾਬ ਦੇ ਵਾਸੀਆਂ ਨੇ ਸੋਮਵਾਰ ਸਵੇਰੇ ਠੰਡ ਅਤੇ ਧੁੰਦ ਦਾ ਸਾਹਮਣਾ ਕੀਤਾ, ਕਿਉਂਕਿ ਇਨ੍ਹਾਂ ਸੂਬਿਆਂ 'ਚ ਔਸਤਨ ਤਾਪਮਾਨ 9 ਡਿਗਰੀ ਤੋਂ ਥੱਲੇ ਦਰਜ ਕੀਤਾ ਗਿਆ। 
 

ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ 'ਚ ਪਿਛਲੇ 19 ਦਿਨਾਂ ਤੋਂ ਬੰਦ ਪਈ ਵਾਹਨਾਂ ਦੀ ਆਵਾਜਾਈ ਐਤਵਾਰ ਨੂੰ ਥੋੜੀ ਦੇਰ ਲਈ ਸ਼ੁਰੂ ਹੋਈ ਪਰ ਬਰਫੀਲੇ ਤੂਫਾਨ ਕਾਰਨ ਇਸ ਨੂੰ ਫਿਰ ਬੰਦ ਕਰਨਾ ਪਿਆ। ਐਤਵਾਰ ਨੂੰ ਧੁੰਦ ਅਤੇ ਖਰਾਬ ਵਿਜ਼ੀਬਿਲਟੀ ਕਾਰਨ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਸਾਰੀਆਂ 28 ਉਡਾਨਾਂ ਰੱਦ ਕਰਨੀਆਂ ਪਈਆਂ। 
 

ਸੋਮਵਾਰ ਸਵੇਰੇ ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ, ਗੁਰਦਾਸਪੁਰ 'ਚ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅਬੋਹਰ, ਫਰੀਦਕੋਟ, ਫਿਰੋਜ਼ਪੁਰ, ਕੋਟਕਪੁਰਾ, ਕਪੂਰਥਲਾ, ਫਾਜਿਲਕਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ 'ਚ 9 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਇਸ ਤੋਂ ਇਲਾਵਾ ਪਟਿਆਲਾ, ਬਰਨਾਲਾ, ਬਠਿੰਡਾ, ਜਲੰਧਰ, ਖੰਨਾ, ਪਠਾਨਕੋਟ ਤੇ ਫਗਵਾੜਾ 'ਚ 10 ਡਿਗਰੀ ਅਤੇ ਮੋਹਾਲੀ 'ਚ 11 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
 

ਮੌਸਮ ਵਿਭਾਗ ਮੁਤਾਬਿਕ ਪੰਜਾਬ ਅਤੇ ਹਰਿਆਣਾ 'ਚ 12 ਦਸੰਬਰ ਨੂੰ ਮੀਂਹ ਪੈ ਸਕਦਾ ਹੈ। ਪੱਛਮੀ ਹਿਮਾਲਿਆ 'ਚ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਇਸ ਦੇ ਨਾਲ ਲੱਗਦੇ ਮੱਧ ਪ੍ਰਦੇਸ਼ ਅਤੇ ਬਿਹਾਰ 'ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਵੀ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਜਿਸ ਕਾਰਨ ਮੈਦਾਨ ਇਲਾਕਿਆਂ 'ਚ ਹੋਰ ਠੰਡ ਵਧੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy rains in north India may rain in Punjab in next two days