ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਭਾਰੀ ਬਰਫ਼ਬਾਰੀ ਨੇ ਤਬਾਹ ਕੀਤੇ ਸੇਬਾਂ ਦੇ ਬਾਗ਼

ਕਸ਼ਮੀਰ ’ਚ ਭਾਰੀ ਬਰਫ਼ਬਾਰੀ ਨੇ ਤਬਾਹ ਕੀਤੇ ਸੇਬਾਂ ਦੇ ਬਾਗ਼

ਕਸ਼ਮੀਰ ’ਚ ਅੱਜ ਸਨਿੱਚਰਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਆਮ ਜਨ–ਜੀਵਨ ਠੱਪ ਹੋ ਕੇ ਰਹਿ ਗਿਆ। ਪਿਛਲੇ ਕਈ ਦਿਨਾਂ ਤੋਂ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। ਬਰਫ਼ਬਾਰੀ ਕਾਰਨ ਸੇਬ ਦੇ ਰੁੱਖਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।

 

 

ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹੇ ਦੀਆਂ ਉੱਚੀਆਂ ਪਹਾੜੀਆਂ ’ਤ ਸੇਬ ਦੇ ਰੁੱਖਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਪੁੱਜਾ ਹੈ ਕਿਉਂਕਿ ਜਦੋਂ ਬਰਫ਼ਬਾਰੀ ਹੋਈ, ਉਸ ਵੇਲੇ ਸਾਰੇ ਰੁੱਖ ਫਲਾਂ ਨਾਲ ਲੱਦੇ ਹੋਏ ਸਨ।

 

 

ਬੀਤੇ ਕੁਝ ਦਿਨਾਂ ਤੋਂ ਬਰਫ਼ਬਾਰੀ ਕਾਰਨ ਦੱਖਣੀ ਕਸ਼ਮੀਰ ਦੇ ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਸੇਬਾਂ ਦੇ ਜ਼ਿਆਦਾਤਰ ਬਾਗ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸੇਬਾਂ ਦੇ ਰੁੱਖਾਂ ਦੀਆਂ ਟਹਿਣੀਆਂ ਟੁੱਟ ਗਈਆਂ ਹਨ।

ਕਸ਼ਮੀਰ ’ਚ ਭਾਰੀ ਬਰਫ਼ਬਾਰੀ ਨੇ ਤਬਾਹ ਕੀਤੇ ਸੇਬਾਂ ਦੇ ਬਾਗ਼

 

ਉਤਪਾਦਕਾਂ ਨੇ ਦੱਸਿਆ ਕਿ ਨਵੰਬਰ ਮਹੀਨੇ ਬੇਮੌਸਮੀ ਤੇ ਭਾਰੀ ਬਰਫ਼ਬਾਰੀ ਨੇ ਐਤਕੀਂ ਸੇਬਾਂ ਦੀ ਫ਼ਸਲ ਬਰਬਾਦ ਕਰ ਕੇ ਰੱਖ ਦਿੱਤੀ ਹੈ। ਟਹਿਣੀਆਂ ’ਤੇ ਬਰਫ਼ ਦੀ ਮੋਟੀ ਤਹਿ ਜੰਮ ਗਈ ਹੈ।

 

 

ਅਧਿਕਾਰੀਆਂ ਨੇ ਵੀ ਮੰਨਿਆ ਕਿ ਬੀਤੇ ਦੋ ਦਿਨਾਂ ਤੋਂ ਕਸ਼ਮੀਰ ਵਾਦੀ ’ਚ ਹੋ ਰਹੀ ਬਰਫ਼ਬਾਰੀ ਨੇ ਸੇਬ ਦੇ ਬਗ਼ੀਚਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਦੇ ਮਾਹਿਰਾਂ ਦੀ ਇੱਕ ਟੀਮ ਨੂੰ ਕੁੱਲ ਨੁਕਸਾਨ ਦਾ ਜਾਇਜ਼ਾ ਲੈਣ ਦਾ ਕੰਮ ਦਿੱਤਾ ਗਿਆ ਹੈ।

 

 

ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਮੈਦਾਨੀ ਇਲਾਕਿਆਂ ਵਿੱਚ 30 ਤੋਂ 35 ਫ਼ੀ ਸਦੀ ਨੁਕਸਾਨ ਹੋਇਆ ਹੈ; ਜਦ ਕਿ ਪਹਾੜੀ ਇਲਾਕਿਆਂ ’ਚ ਹਾਲੇ ਪੁੱਜਿਆ ਨਹੀਂ ਜਾ ਸਕਦਾ।

 

 

ਬੇਮੌਸਮੀ ਬਰਫ਼ਬਾਰੀ ਨੇ ਸੇਬਾਂ ਤੇ ਬਾਦਾਮਾਂ ਦੇ ਰੁੱਖ ਤਾਂ ਬਰਬਾਦ ਹੋ ਹੀ ਗਏ ਹਨ; ਬੇਰੀਆਂ ਦੇ ਬੇਰ ਵੀ ਝੜ ਗਏ ਹਨ।

ਕਸ਼ਮੀਰ ’ਚ ਭਾਰੀ ਬਰਫ਼ਬਾਰੀ ਨੇ ਤਬਾਹ ਕੀਤੇ ਸੇਬਾਂ ਦੇ ਬਾਗ਼

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy Snofall in Kashmir damages Apple Orchards