ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਫਬਾਰੀ ਨਾਲ ਪੂਰੇ ਉੱਤਰ ਭਾਰਤ ’ਚ ਕੜਾਕੇ ਦੀ ਠੰਡ

ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਚ ਬਰਫਬਾਰੀ ਦੇ ਨਾਲ ਹੀ ਮੈਦਾਨੀ ਇਲਾਕਿਆਂ ਚ ਮੀਂਹ ਪੈਣ ਕਾਰਨ ਕੜਾਕੇ ਦੀ ਠੰਡ ਨੇ ਦਸਤਕ ਦੇ ਦਿੱਤੀ ਹੈ। ਉਤਰਾਖੰਡ ਚ ਬਰਫਬਾਰੀ ਕਾਰਨ ਠੰਡੀਆਂ ਹਵਾਵਾਂ ਨਾਲ ਪੂਰੇ ਸੂਬੇ ਚ ਸ਼ੀਤ ਲਹਿਰ ਚੱਲ ਰਹੀ ਹੈ। ਦੂਜੇ ਪਾਸੇ ਹਿਮਾਚਲ ਦੀ ਰਾਜਧਾਨੀ ਸਿ਼ਮਲਾ ਚ ਬੁੱਧਵਾਰ ਸਵੇਰ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਤੇ ਨਾਲ ਹੀ ਦਿੱਲੀ ਚ ਲੰਘੇ ਦੋ ਦਿਨਾਂ ਤੋਂ ਬੂੰਦਾਬਾਂਦੀ ਹੋ ਰਹੀ ਹੈ ਜਿਸ ਨਾਲ ਦਿੱਲੀ ਵਾਲਿਆਂ ਨੂੰ ਪ੍ਰਦੂਸ਼ਣ ਤੋਂ ਕਾਫੀ ਰਾਹਤ ਮਿਲੀ ਹੈ।

 

ਸਿ਼ਮਲਾ ਅਤੇ ਮਸੂਰੀ ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਣ ਨਾਲ ਸੈਲਾਨੀਆਂ ਅਤੇ ਸਥਾਨਕ ਹੋਟਲ ਵਪਾਰੀਆਂ ਦੇ ਚਿਹਰੇ ਖਿੜ੍ਹ ਗਏ। ਉਤਰਾਖੰਡ ਚ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਸਮੇਤ 2500 ਮੀਟਰ ਅਤੇ ਉਸ ਤੋਂ ਉੱਚੇ ਸਥਾਨਾਂ ਤੇ ਇੱਕ ਫੁੱਟ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ ਚਕਰਾਤਾ ਅਤੇ ਮਸੂਰੀ ਨੇ ਨੇੜੇ ਧਨੋਲਟੀ ਚ ਵੀ ਬਰਫਬਾਰੀ ਹੋਈ ਹੈ ਜਦਕਿ ਹੇਠਲੇ ਇਲਾਕਿਆਂ ਚ ਮੀਂਹ ਪਿਆ ਹੈ।

 

ਸਿ਼ਮਲਾ ਚ ਆਪਣੀ ਕੁਦਰਤੀ ਗੋਦ ਵਜੋਂ ਮਸ਼ਹੂਰ ਕੁਫਰੀ ਚ 7 ਸੈਂਟੀਮੀਟਰ ਬਰਫਬਾਰੀ ਹੋਈ। ਚੰਬਾ ਜਿ਼ਲ੍ਹੇ ਦੇ ਡਲਹੌਜ਼ੀ ਸੈਲਾਨੀ ਇਲਾਕੇ ਚ 1.5 ਸੈਂਟੀਮੀਟਰ ਬਰਫਬਾਰੀ ਹੋਈ ਜਦਕਿ ਕਿਨੌਰ ਚ ਕਾਲਪਾ ਅਤੇ ਲਾਹੌਲ ਸਪੀਤੀ ਚ ਕੇਲਾਂਗ ਚ ਕ੍ਰਮਵਾਰ 6, 3 ਸੈਂਟੀਮੀਟਰ ਬਰਫਬਾਰੀ ਹੋਈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy snow freezing in north India