ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ-ਪੂਰਬੀ ਦਿੱਲੀ 'ਚ ਹਿੰਸਾ ਕਾਰਨ 5 ਦੀ ਮੌਤ ; ਅੱਜ ਸਕੂਲ ਬੰਦ ਰਹਿਣਗੇ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਅਤੇ ਸਮਰਥਨ ਨੂੰ ਲੈ ਕੇ ਸੋਮਵਾਰ ਨੂੰ ਉੱਤਰ-ਪੂਰਬੀ ਦਿੱਲੀ 'ਚ ਚਾਰ ਥਾਵਾਂ 'ਤੇ ਹਿੰਸਾ ਭੜਕ ਗਈ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਹਿੰਸਾ 'ਚ ਡੀਸੀਪੀ ਸਮੇਤ 80 ਤੋਂ ਵੱਧ ਜ਼ਖਮੀ ਲੋਕਾਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਐਮਰਜੈਂਸੀ ਬੈਠਕ ਬੁਲਾਈ ਹੈ।
 


ਜਾਫ਼ਰਾਬਾਦ 'ਚ ਭੀੜ ਨੇ ਇੱਕ ਪੈਟਰੋਲ ਪੰਪ, 25 ਤੋਂ ਵੱਧ ਦੁਕਾਨਾਂ, ਦੋ ਮਕਾਨਾਂ ਅਤੇ 35 ਗੱਡੀਆਂ ਸਾੜ ਦਿੱਤੀਆਂ। ਹਿੰਸਾ ਦੌਰਾਨ ਚਾਂਦਬਾਗ ਇਲਾਕੇ 'ਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਰਤਨ ਲਾਲ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਜੀਟੀਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਉੱਧਰ ਚਾਂਦਬਾਗ ਅਤੇ ਮੁਸਤਫ਼ਾਬਾਦ 'ਚ ਦੋ ਲੋਕਾਂ ਦੀ ਮੌਤ ਹੋ ਗਈ।
 

ਮੌਜਪੁਰ ਚੌਕ ਵਿਖੇ ਸੋਮਵਾਰ ਨੂੰ ਧਰਨੇ 'ਤੇ ਬੈਠੇ ਲੋਕਾਂ 'ਤੇ ਸਵੇਰੇ 11 ਵਜੇ ਕਬੀਰਨਗਰ ਵਾਲੇ ਪਾਸਿਉਂ ਆਏ ਲੋਕਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਚਾਂਦਬਾਗ 'ਚ ਵੀ ਪੱਥਰਬਾਜ਼ੀ ਅਤੇ ਅਗਨੀਕਾਂਡ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ। ਹਿੰਸਾ ਤੋਂ ਬਾਅਦ ਉੱਤਰ-ਪੂਰਬੀ ਦਿੱਲੀ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
 

 

ਡੀਸੀਪੀ ਸਮੇਤ ਪੁਲਿਸ ਮੁਲਾਜ਼ਮ ਜ਼ਖਮੀ :
ਹਿੰਸਾ ਨੂੰ ਕੰਟਰੋਲ ਕਰਨ 'ਚ ਜੁਟੇ ਡੀਸੀਪੀ ਅਮਿਤ ਸ਼ਰਮਾ ਸਮੇਤ 12 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਉੱਧਰ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਦੋਵੇਂ ਧਿਰਾਂ ਦੇ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

 

ਦੁਕਾਨਾਂ ਅਤੇ ਗੱਡੀਆਂ ਨੂੰ ਅੱਗ ਲਗਾਈ :
ਸੋਮਵਾਰ ਦੁਪਹਿਰ ਬਾਅਦ ਜਾਫ਼ਰਾਬਾਦ ਮੈਟਰੋ ਸਟੇਸ਼ਨ ਨੇੜੇ ਦੋ ਵਿਅਕਤੀਆਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। 10 ਤੋਂ ਵੱਧ ਦੁਕਾਨਾਂ, ਦੋ ਮਕਾਨ, 10 ਗੱਡੀਆਂ ਨੂੰ ਅੱਗ ਲਗਾ ਦਿੱਤੀ। ਉੱਧਰ ਦੋਵੇਂ ਧਿਰਾਂ ਕਰਾਵਲ ਨਗਰ ਦੇ ਸ਼ੇਰਪੁਰ ਚੌਕ 'ਤੇ ਵੀ ਭਿੜ ਗਈਆਂ। ਇੱਥੇ ਵੀ ਭੀੜ ਨੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

 

 

ਮੈਟਰੋ ਸਟੇਸ਼ਨ ਬੰਦ :
ਸਾਵਧਾਨੀ ਵਜੋਂ ਦਿੱਲੀ ਮੈਟਰੋ ਦੀ ਪਿੰਕ ਲਾਈਨ ਸੇਵਾ ਦੇ 5 ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸਟੇਸ਼ਨ ਅੱਜ ਮੰਗਲਵਾਰ ਨੂੰ ਵੀ ਬੰਦ ਰਹਿਣਗੇ। ਇਨ੍ਹਾਂ ਸਟੇਸ਼ਨਾਂ 'ਚ ਜਾਫ਼ਰਾਬਾਦ, ਮੌਜਪੁਰ-ਬਾਬਰਪੁਰ, ਗੋਕੁਲਪੁਰੀ, ਜੌਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਸ਼ਾਮਲ ਹਨ। ਉੱਧਰ ਜਨਪਥ, ਪਟੇਲ ਚੌਕ, ਉਦਯੋਗ ਭਵਨ ਅਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ।

ਨੌਜਵਾਨ ਹਿਰਾਸਤ 'ਚ :
ਹਿੰਸਾ ਦੌਰਾਨ ਪੁਲਿਸ ਨੇ ਪਿਸਤੌਲ ਨਾਲ ਗੋਲੀਬਾਰੀ ਕਰਨ ਵਾਲੇ ਨੌਜਵਾਨ ਨੂੰ ਦੇਰ ਰਾਤ ਹਿਰਾਸਤ 'ਚ ਲੈ ਲਿਆ। ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀ ਸੀ।

 

ਸਕੂਲ ਬੰਦ, ਪ੍ਰੀਖਿਆ ਰੱਦ :
ਉੱਤਰ-ਪੂਰਬੀ ਦਿੱਲੀ ਦੇ ਸਰਕਾਰੀ ਅਤੇ ਨਿੱਜੀ ਸਕੂਲ ਮੰਗਲਵਾਰ ਨੂੰ ਬੰਦ ਕਰ ਦਿੱਤੇ ਗਏ ਹਨ। ਸਕੂਲਾਂ 'ਚ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਬੋਰਡ ਪ੍ਰੀਖਿਆ ਵੀ ਰੱਦ ਕਰਨ ਦੀ ਬੇਨਤੀ ਕੀਤੀ ਹੈ।

 

 

ਸ਼ਾਂਤੀ ਦੀ ਅਪੀਲ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਿੰਸਾ ਛੱਡ ਕੇ ਸ਼ਾਂਤੀ ਕਾਇਮ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਮਝਦਾਰੀ ਵਿਖਾਉਣ ਦੀ ਬੇਨਤੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heavy violence in north east Delhi on Monday schools in the areas will remain closed live updates here