ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਿਨਾਉਣੀ ਹਰਕਤ: ਭਾਰਤੀ ਫ਼ੌਜੀ ਪੋਰਟਰ ਦਾ ਸਿਰ ਵੱਢ ਕੇ ਲੈ ਗਈ ਪਾਕਿ ਫ਼ੌਜ

ਘਿਨਾਉਣੀ ਹਰਕਤ: ਭਾਰਤੀ ਫ਼ੌਜੀ ਪੋਰਟਰ ਦਾ ਸਿਰ ਵੱਢ ਕੇ ਲੈ ਗਈ ਪਾਕਿ ਫ਼ੌਜ

ਪਾਕਿਸਤਾਨੀ ਫ਼ੌਜ ਦੀ ਹੁਣ ਇੱਕ ਘਿਨਾਉਣੀ ਹਰਕਤ ਸਾਹਮਣੇ ਆਈ ਹੈ। ਕੱਲ੍ਹ ਪਾਕਿਸਤਾਨੀ ਫ਼ੌਜ ਦੇ ਬੈਟ ਹਮਲੇ ’ਚ ਭਾਰਤੀ ਫ਼ੌਜ ਦੇ ਦੋ ਪੋਰਟਰ (ਫ਼ੌਜ ’ਚ ਭਾਰ ਚੁੱਕਣ ਦੀ ਸੇਵਾ ਕਰਨ ਵਾਲੇ ਜਵਾਨ) ਮਾਰੇ ਗਏ ਸਨ। ਅੱਜ ਭਾਰਤੀ ਫ਼ੌਜੀ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਗੋਲੀਬਾਰੀ ਦੀ ਉਲੰਘਣਾ ਕਰ ਕੇ ਇਹ ਹਰਕਤ ਕੀਤੀ ਹੈ। ਪਾਕਿਸਤਾਨੀ ਫ਼ੌਜੀ ਜਾਂਦੇ ਸਮੇਂ ਇੱਕ ਭਾਰਤੀ ਪੋਰਟਰ ਦਾ ਸਿਰ ਵੱਢ ਕੇ ਆਪਣੇ ਨਾਲ ਲੈ ਗਏ।

 

 

ਪਾਕਿਸਤਾਨ ਨੇ ਇਹ ਹਮਲਾ ਕੱਲ੍ਹ ਉਸ ਵੇਲੇ ਕੀਤਾ ਸੀ; ਜਦੋਂ ਅਮਰੀਕਾ ਸਮੇਤ 16 ਦੇਸ਼ਾਂ ਦੇ ਕੂਟਨੀਤਕ (ਡਿਪਲੋਮੈਟਸ) ਜੰਮੂ ’ਚ ਮੌਜੂਦ ਸਨ। ਮਾਰੇ ਗਏ ਪੋਰਟਰਾਂ ਦੀ ਸ਼ਨਾਖ਼ਤ 22 ਸਾਲਾ ਮੁਹੰਮਦ ਅਸਲਮ ਤੇ 25 ਸਾਲਾ ਮੁਹੰਮਦ ਅਲਤਾਫ਼ ਵਜੋਂ ਹੋਈ ਹੈ। ਇਸ ਹਮਲੇ ’ਚ ਮੁਹੰਮਦ ਸ਼ੌਕਤ (24), ਮੁਹੰਮਦ ਸਲੀਮ (23) ਅਤੇ ਨਵਾਜ਼ ਅਹਿਮਦ (24) ਜ਼ਖ਼ਮੀ ਹੋਏ ਹਨ।

 

 

ਮਾਰੇ ਗਏ ਦੋਵੇਂ ਤੇ ਸਾਰੇ ਜ਼ਖ਼ਮੀ ਪੋਰਟਰ ਪਿੰਡ ਕੋਸਲੀਆਂ ਦੇ ਹਨ। ਸੂਤਰਾਂ ਮੁਤਾਬਕ ਪਾਕਿਸਤਾਨੀ ਫ਼ੌਜ ਨੇ ਜਦੋਂ ਹਮਲਾ ਕੀਤਾ, ਤਾਂ ਉਨ੍ਹਾਂ ਨਾਲ ਕੁਝ ਅੱਤਵਾਦੀ ਵੀ ਮੌਜੂਦ ਸਨ। ਪਾਕਿਸਤਾਨ ਦੀ ਬੈਟ ਆਰਮੀ ਦੇ ਮੁਲਾਜ਼ਮ ਜਾਂਦੇ ਸਮੇਂ ਭਾਰਤੀ ਪੋਰਟਰ ਦਾ ਸਿਰ ਵੱਢ ਕੇ ਆਪਣੇ ਨਾਲ ਲੈ ਗਏ।

 

 

ਫ਼ੌਜੀ ਸੂਤਰਾਂ ਮੁਤਾਬਕ ਪਾਕਿਸਤਾਨੀ ਬੈਟ ਆਰਮੀ ਨੇ ਜਦੋਂ ਹਮਲਾ ਕੀਤਾ; ਤਦ ਪੋਰਟਰ ਇੱਕ ਤੋਂ ਦੂਜੀ ਚੌਕੀ ਵੱਲ ਜਾ ਰਹੇ ਸਨ। ਕੋਸਲੀਆਂ ਇਲਾਕੇ ਦੀ ਇੱਕ ਸਰਹੱਦੀ ਚੌਕੀ ਸੈਦ ਮਾਮਾ ਕੋਲ ਪਾਕਿਸਤਾਨੀ ਫ਼ੌਜੀਆਂ ਨੇ ਭਾਰਤੀ ਫ਼ੌਜ ਦੇ ਬਾਵਰਦੀ ਪੋਰਟਰਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ।

 

 

ਦੋ ਭਾਰਤੀ ਪੋਰਟਰ ਉਸ ਹਮਲੇ ’ਚ ਮਾਰੇ ਗਏ ਤੇ ਜਾਂਦੇ ਸਮੇਂ ਪਾਕਿਸਤਾਨੀ ਫ਼ੌਜੀ ਇੱਕ ਪੋਰਟਰ ਦਾ ਸਿਰ ਵੱਢ ਕੇ ਆਪਣੇ ਨਾਲ ਲੈ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heinous activity Pak Army took Indian Military Porter s head after shot him dead