ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਕਾਰਨ ਕਤਲਾਂ ਤੇ ਬਲਾਤਕਾਰਾਂ ਦੀਆਂ ਵਾਰਦਾਤਾਂ ’ਚ 90% ਕਮੀ

ਕੋਰੋਨਾ–ਲੌਕਡਾਊਨ ਕਾਰਨ ਕਤਲਾਂ ਤੇ ਬਲਾਤਕਾਰਾਂ ਦੀਆਂ ਵਾਰਦਾਤਾਂ ’ਚ 90% ਕਮੀ। ਤਸਵੀਰ: ਕੇਸ਼ਵ ਸਿੰਘ, ਹਿੰਦੁਸਤਾਨ ਟਾਈਮਜ਼ –

ਕੋਰੋਨਾ ਵਾਇਰਸ ਦੇ ਡਰ ਕਾਰਨ ਸਮੁੱਚੇ ਭਾਰਤ ’ਚ ਜਾਰੀ ਲੌਕਡਾਊਨ ਕਾਰਨ ਦਿੱਲੀ ਸਮੇਤ 10 ਰਾਜਾਂ ਦੀਆਂ ਰਾਜਧਾਨੀਆਂ ਵਿੱਚ ਕਤਲਾਂ ਤੇ ਬਲਾਤਕਾਰਾਂ ਜਿਹੇ ਘਿਨਾਉਣੇ ਅਪਰਾਧਾਂ ਦੀ ਦਰ ਵਿੱਚ 90 ਫ਼ੀ ਸਦੀ ਤੱਕ ਦੀ ਕਮੀ ਆਈ ਹੈ। ਸੜਕਾਂ ਉੱਤੇ ਹੋਣ ਵਾਲੇ ਅਪਰਾਧ, ਸੰਨ੍ਹ, ਵਾਹਨ ਚੋਰੀ ਜਿਹੇ ਹਰ ਕਿਸਮ ਦੇ ਅਪਰਾਧ ਘਟੇ ਹਨ।

 

 

ਅਪਰਾਧ ਘਟਣ ਦਾ ਵੱਡਾ ਕਾਰਨ ਸੜਕਾਂ ’ਤੇ ਵੱਡੀ ਗਿਣਤੀ ’ਚ ਭਾਰੀ ਪੁਲਿਸ ਤੇ ਹੋਰ ਸੁਰੱਖਿਆ ਬਲ ਹਨ। ਇਸ ਤੋਂ ਇਲਾਵਾ ਸੜਕ ਹਾਦਸਿਆਂ ’ਚ ਵੀ 95 ਫ਼ੀ ਸਦੀ ਤੱਕ ਦੀ ਕਮੀ ਆਈ ਹੈ। ਬੀਤੀ 22 ਮਾਰਚ ਨੂੰ ਜਨਤਾ–ਕਰਫ਼ਿਊ ਤੋਂ ਬਾਅਦ ਤਿੰਨ ਅਪ੍ਰੈਲ ਤੱਕ ਇਨ੍ਹਾਂ ਦੋ ਹਫ਼ਤਿਆਂ ’ਚ ਨਵੀਂ ਕਿਸਮ ਦੇ ਮਾਮਲੇ ਦਰਜ ਹੋਏ ਹਨ।

 

 

ਉਨ੍ਹਾਂ ’ਚ ਪੁਲਿਸ ਅਧਿਕਾਰੀਆਂ ਨਾਲ ਕੁੱਟਮਾਰ, ਮਾਸਕ ਤੇ ਸੈਨੀਟਾਈਜ਼ਰ ਦੀ ਜਮ੍ਹਾਖੋਰੀ, ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨਾ, ਵਿਦੇਸ਼ ਤੋਂ ਆਉਣ ਦੀ ਜਾਣਕਾਰੀ ਲੁਕਾਉਣਾ ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ਵਿਰੁੱਧ ਕੀਤੀ ਗਈ ਕਾਰਵਾਈ ਸ਼ਾਮਲ ਹੈ।

 

 

ਦਿੱਲੀ ’ਚ ਸਭ ਤੋਂ ਵੱਧ ਵਾਹਨ ਚੋਰੀ ਦੇ ਮਾਮਲੇ ਦਰਜ ਹੋਏ ਹਨ। ਇਸ ਬਾਰੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਘਰ ’ਚ ਚੋਰੀ ਅਤੇ ਵਾਹਨ ਚੋਰੀ ਜਿਹੇ ਮਾਮਲੇ ਆੱਨਲਾਈਨ ਦਰਜ ਕਰਵਾਉਣ ਦੀ ਸਹੂਲਤ ਹੈ।

 

 

ਅਪਰਾਧ ਘਟਣ ਦੀਆਂ ਖ਼ਬਰਾਂ ਪੰਜਾਬ ਸਮੇਤ ਸਮੁੱਚੇ ਭਾਰਤ ’ਚੋਂ ਹੀ ਆ ਰਹੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Heinous Crimes like Murders and Rapes decreased by 90 per cent due to Corona Lockdown