ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰ ’ਚ ਹੈਲੀਕਾਪਟਰ ਹਾਦਸਾਗ੍ਰਸਤ, ਛੇ ਫ਼ੌਜੀ ਜਵਾਨਾਂ ਸਮੇਤ 7 ਮਰੇ

​​​​​​​ਕਸ਼ਮੀਰ ’ਚ ਹੈਲੀਕਾਪਟਰ ਹਾਦਸਾਗ੍ਰਸਤ, ਛੇ ਫ਼ੌਜੀ ਜਵਾਨਾਂ ਸਮੇਤ 7 ਮਰੇ

ਕੇ਼ਦਰੀ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਅੱਜ ਐੱਮ–17 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਭਾਰਤੀ ਹਵਾਈ ਫ਼ੌਜ ਦੇ ਛੇ ਜਵਾਨ ਮਾਰੇ ਗਏ ਤੇ ਹੇਠਾਂ ਇੱਕ ਆਮ ਨਾਗਰਿਕ ਵੀ ਇਸ ਹਾਦਸੇ ’ਚ ਮਾਰਿਆ ਗਿਆ।

 

 

ਇਹ ਹਾਦਸਾ ਸਵੇਰੇ 10 ਵਜੇ ਬੜਗਾਮ ਦੇ ਪਿੰਡ ਗਰੇਂਦ ਕਲਾਂ ਨੇੜੇ ਖੁੱਲ੍ਹੇ ਖੇਤ ਵਿੱਚ ਵਾਪਰਿਆ। ਪਿੰਡ ਵਾਸੀ ਤੁਰੰਤ ਘਟਨਾ ਸਥਾਨ ਉੱਤੇ ਪੁੱਜੇ ਤੇ ਯਾਤਰੀਆਂ ਨੂੰ ਬਚਾਉਣ ਦਾ ਜਤਨ ਕੀਤਾ ਪਰ ਹੈਲੀਕਾਪਟਰ ਨੂੰ ਬੁਰੀ ਤਰ੍ਹਾਂ ਅੱਗ ਲੱਗੀ ਹੋਣ ਕਾਰਨ ਅਜਿਹਾ ਸੰਭਵ ਨਾ ਹੋ ਸਕਿਆ।

 

 

ਬੜਗਾਮ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਖ਼ੁਰਸ਼ੀਦ ਅਹਿਮਦ ਸ਼ਾਹ ਨੇ ਦੱਸਿਆ ਕਿ ਐੱਮਆਈ–17 ਦੇ ਮਲਬੇ ’ਚੋਂ 7 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਪਤਾ ਨਹੀਂ ਲੱਗ ਸਕਿਆ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਕਿਵੇਂ ਗਿਆ। ਜਿਸ ਥਾਂ ਉੱਤੇ ਇਹ ਜਹਾਜ਼ ਡਿੱਗਾ, ਉਸ ਤੋਂ ਸਿਰਫ਼ 200 ਫ਼ੁੱਟ ਦੀ ਦੂਰੀ ਉੱਤੇ ਹੀ ਰਿਹਾਇਸ਼ੀ ਮਕਾਨ ਮੌਜੂਦ ਹਨ।

 

 

ਇਸ ਹਾਦਸੇ ਦੇ ਕਾਰਨ ਜਾਣਨ ਦਾ ਜਤਨ ਕੀਤਾ ਜਾ ਰਿਹਾ ਹੈ। ਕੁਝ ਸਥਾਨਕ ਨਿਵਾਸੀਆਂ ਮੁਤਾਬਕ ਪਹਿਲਾਂ ਹਵਾ ਵਿੱਚ ਇੱਕ ਵੱਡੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਤੇ ਦੂਜਾ ਧਮਾਕਾ ਹੈਲੀਕਾਪਟਰ ਦੇ ਹੇਠਾਂ ਡਿਗਦੇ ਸਮੇਂ ਹੋਇਆ। ਹੈਲੀਕਾਪਟਰ ਨੂੰ ਹਵਾ ਵਿੱਚ ਹੀ ਅੱਗ ਲੱਗ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Helecopter Crashed in Kashmir 7 dead including 6 IAF Personnel