ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸਮੁੰਦਰੀ ਫ਼ੌਜ ਲਈ ਅਮਰੀਕਾ ਤੋਂ ਖ਼ਰੀਦੇ ਜਾਣਗੇ 17,500 ਕਰੋੜ ਦੇ ਹੈਲੀਕਾਪਟਰ

ਭਾਰਤੀ ਸਮੁੰਦਰੀ ਫ਼ੌਜ ਲਈ ਅਮਰੀਕਾ ਤੋਂ ਖ਼ਰੀਦੇ ਜਾਣਗੇ 17,500 ਕਰੋੜ ਦੇ ਹੈਲੀਕਾਪਟਰ

ਦੇਸ਼ ਦੀ ਨਵੀਂ ਸਰਕਾਰ ਵੱਲੋਂ ਇਸ ਵਰ੍ਹੇ ਦੇ ਅੰਤ ਤੱਕ ਅਮਰੀਕਾ ਤੋਂ 17,500 ਕਰੋੜ ਰੁਪਏ ਦੇ ਹੈਲੀਕਾਪਟਰ ਖ਼ਰੀਦਣ ਸਬੰਧੀ ਇੱਕ ਇਕਰਾਰ (ਕੰਟਰੈਕਟ) ਉੱਤੇ ਹਸਤਾਖਰ ਕੀਤੇ ਜਾ ਸਕਦੇ ਹਨ। ਇਹ ਹੈਲੀਕਾਪਟਰ ਭਾਰਤੀ ਸਮੁੰਦਰੀ ਫ਼ੌਜ ਲਈ ਖ਼ਰੀਦੇ ਜਾਣੇ ਹਨ। ਇੰਝ ਨਵੀਂ ਸਰਕਾਰ ਦਾ ਇਹ ਪਹਿਲਾ ਵੱਡਾ ਰੱਖਿਆ ਕੰਟਰੈਕਟ ਹੋਵੇਗਾ।

 

 

ਰੱਖਿਆ ਵਿਭਾਗ ਦੇ ਸੂਤਰਾਂ ਮੁਤਾਬਕ ਭਾਰਤ ਆਪਣੀ ਸਮੁੰਦਰੀ ਫ਼ੌਜ ਨੂੰ ਹੋਰ ਮਜ਼ਬੂਤ ਕਰਨ ਲਈ 24 ਲੌਕਹੀਡ ਮਾਰਟਿਨ–ਸਿਕੋਰਸਕੀ ਐੱਮਐੱਚ–60ਆਰ ਹੈਲੀਕਾਪਟਰ ਖ਼ਰੀਦਣ ਜਾ ਰਿਹਾ ਹੈ। ਇਸ ਨਾਲ ਦੇਸ਼ ਦੀਆਂ ਪਣਡੁੱਬੀ–ਮਾਰੂ, ਆਕਾਸ਼ ਤੋਂ ਜ਼ਮੀਨ ਉੱਤੇ ਹਮਲੇ ਰੋਕਣ ਤੇ ਚੌਕਸੀ ਰੱਖਣ ਦੀਆਂ ਸਮਰੱਥਾਵਾਂ ਵਧ ਜਾਣਗੀਆਂ।

 

 

ਬਹੁ–ਭੂਮਿਕਾਵਾਂ ਨਿਭਾ ਸਕਣ ਵਾਲੇ ਇਸ ਹੈਲੀਕਾਪਟਰ (MRH) ਦੀ ਖ਼ਰੀਦ ਅਮਰੀਕੀ ਸਰਕਾਰ ਦੇ ਵਿਦੇਸ਼ੀ ਮਿਲਟਰੀ ਸੇਲਜ਼ (FMS) ਪ੍ਰੋਗਰਾਮ ਅਧੀਨ ਕੀਤੀ ਜਾ ਰਹੀ ਹੈ; ਜਿਸ ਅਧੀਨ ਇੱਕ ਦੇਸ਼ ਦੀ ਸਰਕਾਰ ਦੂਜੀ ਸਰਕਾਰ ਤੋਂ ਸਿੱਧੀੀ ਖ਼ਰੀਦਦਾਰੀ ਕਰ ਸਕਦੀ ਹੈ।

 

 

ਇਹ ਨਵੇਂ ਹੈਲੀਕਾਪਟਰ ਪੁਰਾਣੇ ‘ਸੀਅ ਕਿੰਗ 42/42ਏ’ ਬੇੜੇ ਦੀ ਥਾਂ ਲੈਣਗੇ, ਜਿਨ੍ਹਾਂ ਦੀ ਵਰਤੋਂ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਬੰਦ ਕੀਤੀ ਜਾ ਚੁੱਕੀ ਹੈ।

 

 

ਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਨਾਲ ਇਹ ਕੰਟਰੈਕਟ ਇਸੇ ਵਰ੍ਹੇ ਅਕਤੂਬਰ–ਨਵੰਬਰ ਤੱਕ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ। ਇਹ ਕਰਾਰ ਹੋਣ ਦੇ 18 ਮਹੀਨਿਆਂ ਬਾਅਦ ਨਵੇਂ ਹੈਲੀਕਾਪਟਰਾਂ ਦੀ ਸਪਲਾਈ ਸ਼ੁਰੂ ਹੋ ਜਾਵੇਗੀ।

 

 

ਇਹ ਹੈਲੀਕਾਪਟਰ AGM-114 ਹੈਲਫ਼ਾਇਰ ਮਿਸਾਇਲਾਂ, ਐੱਮਕੇ 54 ਤਾਰਪੀਡੋ ਤੇ ਹੋਰ ਆਧੁਨਿਕ ਮਾਰੂ ਹਥਿਆਰਾਂ ਨਾਲ ਲੈਸ ਹੋ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Helicopters worth 17500 crore will be purchased for Indian Navy from US