ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਹੇਮਾ ਮਾਲਿਨੀ ਸਣੇ BJP ਦੇ MPs ਨੇ ਸੰਸਦ ਭਵਨ ’ਚ ਲਾਇਆ ਝਾੜੂ

ਹੇਮਾ ਮਾਲਿਨੀ ਸਣੇ BJP ਦੇ MPs ਨੇ ਸੰਸਦ ਭਵਨ ’ਚ ਲਾਇਆ ਝਾੜੂ

ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹੇਮਾ ਮਾਲਿਨੀ, ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਤੇ ਭਾਜਪਾ ਦੇ ਹੋਰ MPs ਨੇ ਅੱਜ ਸੰਸਦ ਭਵਨ ਕੈਂਪਸ ’ਚ ਝਾੜੂ ਫੇਰਿਆ।

 

 

ਦਰਅਸਲ, ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਦੇ ਐਲਾਨ ਮੁਤਾਬਕ ਅੱਜ ਸੰਸਦ ਭਵਨ ਵਿੱਚ ਖ਼ਾਸ ਤੌਰ ਉੱਤੇ ‘ਸਵੱਛ ਭਾਰਤ ਅਭਿਆਨ’ ਚਲਾਇਆ ਗਿਆ।

 

 

ਇਹ ਐਲਾਨ ਖ਼ਾਸ ਤੌਰ ਉੱਤੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਕੀਤਾ ਗਿਆ ਹੈ।

 

ਸੰਸਦ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹੇਮਾ ਮਾਲਿਨੀ ਨੇ ਸਪੀਕਰ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਮਥੁਰਾ ਵਾਪਸ ਜਾਣਗੇ ਤੇ ਉੱਥੇ ਵੀ ਇਹ ਮੁਹਿੰਮ ਚਲਾਉਣਗੇ।

 

 

ਉਂਝ ਇਹ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਉੱਤੇ ਸਾਲ 2014 ’ਚ ਹੀ ਸ਼ੁਰੂ ਕਰ ਦਿੱਤੀ ਗਈ ਸੀ। ਦਰਅਸਲ, ਇਹੋ ਜਿਹੀਆਂ ਮੁਹਿੰਮਾਂ ਮਹਾਤਮਾ ਗਾਂਧੀ ਵੀ ਖ਼ੂਬ ਚਲਾਉਂਦੇ ਹੁੰਦੇ ਸਨ। ਉਨ੍ਹਾਂ ਦੱਖਣੀ ਅਫ਼ਰੀਕਾ ਵਿੱਚ ਵੀ ਅਜਿਹੀ ਸਫ਼ਾਈ ਮੁਹਿੰਮ ਚਲਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hema Malini and Minister sweep in Parliament premises