ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੇਮਾ ਮਾਲਿਨੀ ਨੇ ਮੰਤਰੀ ਬਣਨ ਦੀ ਇੱਛਾ ’ਤੇ ਦਿੱਤਾ ਇਹ ਬਿਆਨ

ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ (Hema Malini) ਨਰਿੰਦਰ ਮੋਦੀ ਸਰਕਾਰ ਚ ਮੰਤਰੀ ਬਣਨਾ ਚਾਹੁੰਦੀ ਹੈ। ਹੇਮਾ ਮਾਲਿਨੀ ਨੇ ਲੋਕ ਸਭਾ ਦੀ ਮਥੁਰਾ ਸੀਟ ’ਤੇ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਹੇਮਾ ਮਾਲਿਨੀ ਨੇ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ।

 

ਹੇਮਾ ਮਾਲਿਨੀ ਨੇ ਕਿਹਾ ਕਿ ਮੋਦੀ ਜੀ ਨੇ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਆਪਣੇ ਕੰਮ ਨਾਲ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਮੈਂ ਵੀ ਚੋਣ ਜਿੱਤੀ ਹੈ। ਮੈਂ ਬਹੁਤ ਖੁਸ਼ੀ ਹਾਂ ਕਿ ਮੈਂ ਆਪਣੇ ਸੰਸਦੀ ਖੇਤਰ ਚ ਬਹੁਤ ਕੰਮ ਕੀਤਾ ਹੈ। ਇਸੇ ਕਾਰਨ ਤਾਂ ਮੈਂ ਅੱਜ ਇੱਥੇ ਹਾਂ।

 

ਹੇਮਾ ਨੇ ਕਿਹਾ ਕਿ ਆਪਣੀ ਜਿੱਤ ’ਤੇ ਤਾਂ ਮੈਨੂੰ ਪੂਰਾ ਭਰੋਸਾ ਸੀ ਪਰ ਲੋਕ ਇੰਨੀ ਵੱਡੀ ਜਿੱਤ ਦਿਵਾਉਣਗੇ ਇਸ ਨੂੰ ਲੈ ਕੇ ਸ਼ੱਕ ਸੀ। ਵਿਰੋਧੀਆਂ ਵਲੋਂ ਉਲੀਕੇ ਜਾ ਰਹੇ ਗਠਜੋੜ ਕਾਰਨ ਮਾੜੀ ਜਿਹੀ ਫਿਕਰਮੰਦ ਸੀ। ਪਰ ਖੁਸ਼ ਹਾਂ ਕਿ ਲੋਕਾਂ ਨੇ ਮੈਨੂੰ ਦੁਬਾਰਾ ਸੰਸਦ ਮੈਂਬਰ ਚੁਣਿਆ। ਮੇਰੇ ਤੇ ਵਿਸ਼ਵਾਸ ਰੱਖਿਆ ਤੇ ਮੇਰੀ ਵੀ ਉਨ੍ਹਾਂ ਪ੍ਰਤੀ ਜਿੰਮੇਦਾਰੀ ਬਣਦੀ ਹੈ।

 

ਹੇਮਾ ਮਾਲਿਨੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਚ ਥਾਂ ਮਿਲੇਗੀ ਤਾਂ ਉਹ ਮੰਤਰੀ ਜ਼ਰੂਰ ਬਣਨਗੇ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hema Malini: mathura seat win wants to become a minister in Narendra Modi: sarkar