ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੇਮਾ ਮਾਲਿਨੀ ਨੇ ਮਥੁਰਾ ਹਲਕੇ ਦੇ ਨਿਵਾਸੀਆਂ ਦਾ ਇੰਝ ਕੀਤਾ ਧੰਨਵਾਦ

ਹੇਮਾ ਮਾਲਿਨੀ ਨੇ ਮਥੁਰਾ ਹਲਕੇ ਦੇ ਨਿਵਾਸੀਆਂ ਦਾ ਇੰਝ ਕੀਤਾ ਧੰਨਵਾਦ

ਫ਼ਿਲਮ ਅਦਾਕਾਰਾ ਤੇ ਬਾਲੀਵੁੱਡ ਹਾਲੇ ਵੀਡ੍ਰੀਮਗਰਲਅਖਵਾਏ ਜਾਣ ਵਾਲੇ ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ਉੱਤੇ ਚੋਣ ਜਿੱਤਣ ਤੋਂ ਬਾਅਦ ਮਥੁਰਾ ਹਲਕੇ ਦੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਸਰਕਾਰੀ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਦਾ ਸ਼ੁਕਰੀਆ ਅਦਾ ਕੀਤਾ ਹੈ।

 

 

ਹੇਮਾ ਮਾਲਿਨੀ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਲਿਖਿਆ ਹੈ – ‘ਮੈਨੂੰ ਮੁੜ ਸੰਸਦ ਮੈਂਬਰ ਬਣਾਉਣ ਲਈ ਸਮੂਹ ਮਥੁਰਾ ਨਿਵਾਸੀਆਂ ਦਾ ਸ਼ੁਕਰੀਆ ਅਦਾ ਕਰਦੀਆਂ ਹਨ। ਉਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਤੇ ਮੇਰੇ ਪਿਛਲੇ 5 ਸਾਲਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ। ਮੈਂ ਉਸ ਲਈ ਤਹਿ ਦਿਲੋਂ ਧੰਨਵਾਦੀ ਹਾਂ। ਆਸ ਹੈ ਕਿ ਮੈਨੂੰ ਅੱਗੇ ਤੋਂ ਵੀ ਤੁਹਾਡਾ ਸਮਰਥਨ ਮਿਲਦਾ ਰਹੇਗਾ। ਮੈਂ ਸਾਰੇ ਸਰਕਾਰੀ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਸ਼ੁਕਰੀਆ ਅਦਾ ਕਰਦੀ ਹਾਂ। ਉਨ੍ਹਾਂ ਸਭਨਾਂ ਦਾ ਖ਼ਾਸ ਸ਼ੁਕਰੀਆ।

 

 

ਹੇਮਾ ਮਾਲਿਨੀ ਨੇ ਆਪਣੇ ਇਸ ਸੁਨੇਹੇ ਨਾਲ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ; ਜਿਨ੍ਹਾਂ ਵਿੱਚੋਂ ਇੱਕ ਚੋਣ ਅਧਿਕਾਰੀ ਉਨ੍ਹਾਂ ਨੂੰ ਜਿੱਤ ਦਾ ਸਰਟੀਫ਼ਿਕੇਟ ਦੇ ਰਿਹਾ ਹੈ। ਦੂਜੀ ਤਸਵੀਰ ਵਿੱਚ ਉਹ ਉਸ ਸਰਟੀਫ਼ਿਕੇਟ ਨਾਲ ਖੜ੍ਹੇ ਹਨ ਤੇ ਤੀਜੀ ਤਸਵੀਰ ਵਿੱਚ ਉਨ੍ਹਾਂ ਚੋਣ ਕਮਿਸ਼ਨ ਦਾ ਪ੍ਰਮਾਣ ਪੱਤਰ ਸ਼ੇਅਰ ਕੀਤਾ ਹੈ; ਜਿਸ ਵਿੱਚ ਕਮਿਸ਼ਨ ਨੇ ਘੋਸ਼ਣਾ ਕੀਤੀ ਹੋਈ ਹੈ ਕਿ ਉਹ ਸੰਸਦ ਮੈਂਬਰ ਚੁਣੇ ਗਹੇ ਹਨ। 

 

 

ਇਸ ਵਾਰ ਹੇਮਾ ਮਾਲਿਨੀ ਦੀ ਜਿੱਤ ਸੱਚਮੁਚ ਇਤਿਹਾਸਕ ਹੈ ਕਿਉਂਕਿ ਸੋਸ਼ਲ ਮੀਡੀਆ ਉੱਤੇ ਕਈ ਵਾਰ ਉਨ੍ਹਾਂ ਦੀ ਆਲੋਚਨਾ ਹੁੰਦੀ ਰਹੀ ਸੀ ਪਰ ਫਿਰ ਵੀ ਉਨ੍ਹਾਂ ਜਿੱਤ ਹਾਸਲ ਕੀਤੀ।

 

 

ਅਦਾਕਾਰ ਧਰਮਿੰਦਰ ਨੇ ਵੀ ਆਪਣੀ ਪਤਨੀ ਹੇਮਾ ਮਾਲਿਨੀ ਦੇ ਹੱਕ ਵਿੱਚ ਇੱਕ ਰੈਲੀ ਕੀਤੀ ਸੀ। ਅੱਜ ਜਿੱਤ ਤੋਂ ਬਾਅਦ ਉਨ੍ਹਾਂ ਇਹ ਤਸਵੀਰ ਸ਼ੇਅਰ ਕੀਤੀ, ਜੋ ਇੱਥੇ ਇਸ ਖ਼ਬਰ ਨਾਲ ਦਿੱਤੀ ਜਾ ਰਹੀ ਹੈ। ਇਸ ਤਸਵੀਰ ਵਿੱਚ ਹੇਮਾ ਮਾਲਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਖਾਈ ਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hema Malini thanked Mathura constituency residents in this way