ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਚੋਣਾਂ ਜਿੱਤਣ ਮਗਰੋਂ ਬੋਲੇ ਹੇਮੰਤ ਸੋਰੇਨ, ਕਿਹਾ ਲੋਕਾਂ ਦਾ ਫਤਵਾ ਸਿਰ-ਮੱਥੇ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਇਹ ਤੈਅ ਹੋ ਗਿਆ ਹੈ ਕਿ ਸੂਬੇ ਚ ਜੇਐਮਐਮ ਦੀ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਝਾਰਖੰਡ ਵਿਧਾਨ ਸਭਾ ਵਿਚ ਜੇਐਮਐਮ ਦਾ ਗੱਠਜੋੜ 81 ਮੈਂਬਰਾਂ ਵਾਲੀ ਵਿਧਾਨ ਸਭਾ ਚ ਬਹੁਮਤ ਪ੍ਰਾਪਤ ਕਰਦਾ ਦਿਖਾਈ ਦੇ ਰਿਹਾ ਹੈ। ਜੇਐਮਐਮ ਦੇ ਪ੍ਰਧਾਨ ਹੇਮੰਤ ਸੋਰੇਨ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਹੇਮੰਤ ਸੋਰੇਨ ਨੇ ਪ੍ਰੈਸ ਕਾਨਫਰੰਸ ਕਰਕੇ ਸਭ ਦਾ ਧੰਨਵਾਦ ਕੀਤਾ।

 

ਹੇਮੰਤ ਸੋਰੇਨ ਨੇ ਕਿਹਾ ਕਿ ਮੈਂ ਇਸ ਫਤਵਾ ਲਈ ਝਾਰਖੰਡ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸਤਿਕਾਰਯੋਗ ਗੁਰੂ ਜੀ, ਲਾਲੂ ਜੀ, ਸੋਨੀਆ ਜੀ, ਰਾਹੁਲ ਜੀ ਅਤੇ ਪ੍ਰਿਯੰਕਾ ਜੀ ਦਾ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਨ ਲਈ ਧੰਨਵਾਦ ਕਰਦਾ ਹਾਂ।

 

ਹੇਮੰਤ ਸੋਰੇਨ ਨੇ ਅੱਗੇ ਕਿਹਾ, ‘ਅੱਜ ਇਸ ਰਾਜ ਲਈ ਨਿਸ਼ਚਤ ਤੌਰਤੇ ਇਕ ਨਵਾਂ ਅਧਿਆਇ ਆਰੰਭ ਹੋਵੇਗਾ ਅਤੇ ਇਸ ਰਾਜ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਉਮੀਦ ਨਾਲ ਕਿ ਲੋਕਾਂ ਨੇ ਵੋਟ ਪਾਈ ਹੈ, ਮੈਂ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦੀਆਂ ਉਮੀਦਾਂ ਨੂੰ ਤੋੜਿਆ ਨਹੀਂ ਜਾਵੇਗਾ।

 

ਹੇਮੰਤ ਸੋਰਨੇ ਨੇ ਭਾਜਪਾ ਛੱਡ ਕੇ ਆਜ਼ਾਦ ਵਜੋਂ ਚੋਣ ਲੜਨ ਵਾਲੇ ਸਰਯੂ ਰਾਏ ਨੂੰ ਸਰਕਾਰ ਚ ਸ਼ਾਮਲ ਹੋਣ ਦੇ ਸਵਾਲ ਨੂੰ ਟਾਲ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸਹਿਯੋਗੀ ਦਲਾਂ ਨਾਲ ਗੱਲਬਾਤ ਕੀਤੀ ਜਾਏਗੀ, ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hemant Soren came out after victory