ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੇਮੰਤ ਸੋਰੇਨ ਅੱਜ ਚੁੱਕਣਗੇ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ

ਹੇਮੰਤ ਸੋਰੇਨ ਅੱਜ ਚੁੱਕਣਗੇ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ

ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ ਅੱਜ ਐਤਵਾਰ ਨੂੰ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਜਪਾਲ ਦ੍ਰੋਪਦੀ ਮੁਰਮੂ ਉਨ੍ਹਾਂ ਨੂੰ ਸੂਬੇ ਦੀ ਰਾਜਧਾਨੀ ਰਾਂਚੀ ਦੇ ਮੋਰਹਾਬਾਦੀ ਮੈਦਾਨ ’ਚ ਇੱਕ ਵਿਸ਼ਾਲ ਸਮਾਰੋਹ ਦੌਰਾਨ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ।

 

 

ਉਨ੍ਹਾਂ ਨਾਲ ਝਾਰਖਮੰਡ ਮੁਕਤੀ ਮੋਰਚਾ ਦੇ ਪ੍ਰੋ. ਸਟੀਫ਼ਨ ਮਰਾਂਡੀ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਰਾਮੇਸ਼ਵਰ ਉਰਾਂਓ ਦੇ ਵੀ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। 44 ਸਾਲਾ ਹੇਮੰਤ ਸੋਰੇਨ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਉਹ ਸਾਲ 2013 ਦੌਰਾਨ ਕਾਂਗਰਸ ਗੱਠਜੋੜ ਦੀ ਸਰਕਾਰ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਹਨ।

 

 

ਝਾਰਖੰਡ ਵਿੱਚ ਸਰਕਾਰ ਗਠਨ ਦੀ ਚਹਿਲ–ਪਹਿਲ ਦੌਰਾਨ ਕੱਲ੍ਹ ਸਨਿੱਚਰਵਾਰ ਨੂੰ ਸਿਆਸੀ ਘਟਨਾਕ੍ਰਮ ਤੇਜ਼ੀ ਨਾਲ ਬਦਲਿਆ। ਸੂਬਾ ਕਾਂਗਰਸ ਦੇ ਇੰਚਾਰਜ ਆਰਪੀਐੱਨ ਸਿੰਘ ਦੇ ਰਾਂਚੀ ਪੁੱਜਦਿਆਂ ਹੀ ਸੂਬੇ ਦੇ ਆਗੂਆਂ ਨੇ ਉਨ੍ਹਾਂ ਨੂੰ ਕੁਝ ਫਸੇ ਹੋਏ ਮੁੱਦੇ ਛੇਤੀ ਸੁਲਝਾਉਣ ਦੀ ਬੇਨਤੀ ਕੀਤੀ।

 

 

ਉਨ੍ਹਾਂ ਖ਼ਾਸ ਤੌਰ ’ਤੇ ਅੱਜ ਸਹੁੰ ਚੁੱਕਣ ਵਾਲੇ ਮੰਤਰੀਆਂ ਦੇ ਨਾਂਅ ਤੈਅ ਕਰਨ ਲਈ ਕਿਹਾ। ਸੂਬਾ ਕਾਂਗਰਸ ਦੇ ਤਿੰਨ ਆਗੂਆਂ ਰਾਮੇਸ਼ਵਰ ਉਰਾਂਓ, ਆਲਮਗੀਰ ਆਲਮ ਤੇ ਰਾਜੇਂਦਰ ਸਿੰਘ ਵਿਚਾਲੇ ਦੌੜ ਸੀ। ਆਰਪੀਐੱਨ ਸਿੰਘ ਸ਼ਾਮੀਂ ਚਾਰ ਕੁ ਵਜੇ ਹੇਮੰਤ ਸੋਰੇਨ ਦੀ ਰਿਹਾਇਸ਼ਗਾਹ ’ਤੇ ਪੁੱਜੇ।

 

 

ਸ੍ਰੀ ਹੇਮੰਤ ਸੋਰੇਨ ਨੇ ਸਰਕਾਰ ਵਿੱਚ ਸਟੀਫ਼ਨ ਮਰਾਂਡੀ ਤੇ ਰਾਮੇਸ਼ਵਰ ਉਰਾਂਓ ਨੂੰ ਉੱਪ–ਮੁੱਖ ਮੰਤਰੀ ਬਣਾ ਕੇ ਕੁਝ ਸਿਆਸੀ ਸੰਤੁਲਨ ਕਾਇਮ ਕੀਤਾ ਹੈ। ਹੇਮੰਤ ਸੋਰੇਨ ਦਰਅਸਲ, ਸ਼ਿਬੂ ਸੋਰੇਨ ਦੀ ਆਦਿਵਾਸੀ ਸਿਆਸਤ ਦੇ ਵਿਰਾਸਤ ਦੇ ਪ੍ਰਤੀਕ  ਹਨ।

 

 

ਹੇਮੰਤ ਸੋਰੇਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੀ ਸਰਕਾਰ ਦੀ ਪਹਿਲੀ ਕੈਬਿਨੇਟ ਦੀ ਮੀਟਿੰਗ ਅੱਜ ਐਤਵਾਰ ਸ਼ਾਮੀਂ ਕਰਨਗੇ। ਪਹਿਲੀ ਮੀਟਿੰਗ ਵਿੱਚ ਵਿਧਾਨ ਸਭਾ ਲਈ ਪ੍ਰੋ–ਟੈਮ ਸਪੀਕਰ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hemant Soren to take oath as Jharkhand s 11th Chief Minister