ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਯਾਰਕ ’ਚ ਚੀਤੇ ਦੇ ਕੋਰੋਨਾ–ਪਾਜ਼ਿਟਿਵ ਹੋਣ ਪਿੱਛੋਂ ਭਾਰਤ ਦੇ ਚਿੜੀਆਘਰਾਂ ’ਚ ਹਾਈ–ਅਲਰਟ

ਨਿਊ ਯਾਰਕ ’ਚ ਚੀਤੇ ਦੇ ਕੋਰੋਨਾ–ਪਾਜ਼ਿਟਿਵ ਹੋਣ ਪਿੱਛੋਂ ਭਾਰਤ ਦੇ ਚਿੜੀਆਘਰਾਂ ’ਚ ਹਾਈ–ਅਲਰਟ

ਅਮਰੀਕਾ ਦੇ ਖੇਤੀ ਵਿਭਾਗ ਦੀ ਰਾਸ਼ਟਰੀ ਪਸ਼ੂ–ਚਿਕਿਤਸਾ ਸੇਵਾ ਪ੍ਰਯੋਗਸ਼ਾਲਾ ਨੇ ਜਾਰੀ ਬਿਆਨ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬ੍ਰੌਂਕਸ ਚਿੜੀਆਘਰ, ਨਿਊ ਯਾਰਕ ਦਾ ਇੱਕ ਚੀਤਾ ਸਾਰਸ–ਕੋਵ–2 (ਕੋਵਿਡ–19) ਦੀ ਛੂਤ ਤੋਂ ਗ੍ਰਸਤ ਹੈ।

 

 

ਇਸ ਤੱਥ ਦਾ ਨੋਟਿਸ ਲੈਂਦਿਆਂ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਧੀਨ ਕੇਂਦਰੀ ਚਿੜੀਆਘਰ ਅਥਾਰਟੀ ਨੇ ਦੇਸ਼ ਦੇ ਸਾਰੇ ਚਿੜੀਆ ਘਰਾਂ ਨੂੰ ਹਾਈ–ਅਲਰਟ ’ਤੇ ਰਹਿਣ, ਕਿਸੇ ਅਸਾਧਾਰਣ ਵਿਵਹਾਰ / ਲੱਛਣਾਂ ਨੂੰ ਧਿਆਨ ’ਚ ਰੱਖਦਿਆਂ ਸੀਸੀਟੀਵੀ ਦੀ ਮਦਦ ਨਾਲ ਜਾਨਵਰਾਂ ਦੀ 24 ਘੰਟੇ ਨਿਗਰਾਨੀ ਕਰਨ, ਪੀਪੀਈ (ਵਿਅਕਤੀਗਤ ਸੁਰੱਖਿਆ ਉਪਕਰਨ) ਜਾਂ ਹੋਰ ਸੁਰੱਖਿਆ ਉਪਾਅ ਦੇ ਬਗ਼ੈਰ ਚਿੜੀਆਘਰ ਕਰਮਚਾਰੀਆਂ ਨੂੰ ਜਾਨਵਰਾਂ ਨੇੜੇ ਜਾਣ, ਬੀਮਾਰ ਜਾਨਵਰਾਂ ਨੂੰ ਕੁਆਰੰਟੀਨ/ਅਲੱਗ–ਅਲੱਗ ਰੱਖਣ ਤੇ ਜਾਨਵਰਾਂ ਨੂੰ ਭੋਜਨ ਦਿੰਦੇ ਸਮੇਂ ਘੱਟ ਤੋਂ ਘੱਟ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।

 

 

ਐਡਵਾਈਜ਼ਰੀ ’ਚ ਅੱਗੇ ਕਿਹਾ ਗਿਆ ਹੈ ਕਿ ਮਾਸਾਹਾਰੀ ਥਣਧਾਰੀਆਂ ਜਿਵੇਂ ਬਿੱਲੀ, ਨਿਓਲ਼ਾ ਤੇ ਪ੍ਰਾਈਮੇਟਸ ਦੀ ਸਾਵਧਾਨੀ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਸ਼ੱਕੀ ਮਾਮਲਿਆਂ ਦੇ ਨਮੂਨਿਆਂ ਨੂੰ 15 ਦਿਨਾਂ ਦੀ ਮਿਆਦ ਤੱਕ ਕੋਵਿਡ–19 ਪਰੀਖਣ ਲਈ ਵਰਣਿਤ ਪਸ਼ੂ–ਸਿਹਤ ਸੰਸਥਾਨਾਂ ’ਚ ਭੇਜਿਆ ਜਾਣਾ ਚਾਹੀਦਾ ਹੈ।

 

 

ਇਸ ਦੇ ਨਾਲ ਹੀ ਰਾਸ਼ਟਰੀ/ਆਈਸੀਐੱਮਆਰ ਦਿਸ਼ਾ–ਨਿਰਦੇਸ਼ ਅਨੁਸਾਰ ਵਧੇਰੇ ਜੋਖਮ ਵਾਲੇ ਇਸ ਵਾਇਰਸ ਦੀ ਜੈਵਿਕ–ਰੋਕਥਾਮ ਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ:

 

  1. ਨੈਸ਼ਨਲ ਇੰਸਟੀਚਿਊਟ ਆੱਵ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ (ਐੱਨਆਈਐੱਚਐੱਸਏਡੀ), ਭੋਪਾਲ, ਮੱਧ ਪ੍ਰਦੇਸ਼
  2. ਨੈਸ਼ਨਲ ਰੀਸਰਚ ਸੈਂਟ ਆੱਨ ਇਕੁਈਨਜ਼ (ਐੱਨਆਰਸੀਈ), ਹਿਸਾਰ, ਹਰਿਆਣਾ।
  3. ਸੈਂਟਰ ਫ਼ਾਰ ਐਨੀਮਲ ਡਿਜ਼ੀਜ਼ ਰੀਸਰਚ ਐਂਡ ਡਾਇਓਗਨੌਸਟਿਕ (ਸੀਏਡੀਆਰਏਡੀ), ਇੰਡੀਅਨ ਵੈਟਰਨਰੀ ਰੀਸਰਚ ਇੰਸਟੀਚਿਊਟ, (ਆਈਵੀਆਰਆਈ), ਇੱਜ਼ਤਨਗਰ, ਬਰੇਲੀ, ਉੱਤਰ ਪ੍ਰਦੇਸ਼।

 

ਕੇਂਦਰੀ ਚਿੜੀਆਘਰ ਅਥਾਰਟੀ ਨੇ ਚਿੜੀਆਘਰਾਂ ਦੇ ਸਾਰੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਵਿਡ–19 ਦੇ ਸੰਦਰਭ ’ਚ ਸਰਕਾਰ ਵੱਲੋਂ ਸਮੇਂ–ਸਮੇਂ ’ਤੇ ਜਾਰੀ ਸੁਰੱਖਿਆ ਤੇ ਕੀਟਾਣੂ–ਸ਼ੋਧਨ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰੋ।

 

 

ਇਸ ਤੋਂ ਇਲਾਵਾ ਸਾਰੇ ਚਿੜੀਆਘਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਨ–ਸਿਹਤ ਲਈ ਮਨੋਨੀਤ ਨੋਡਲ ੲਜੰਸੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਤੇ ਨੋਡਲ ਏਜੰਸੀ ਦੀ ਬੇਨਤੀ ’ਤੇ ਸਕ੍ਰੀਨਿੰਗ, ਪਰੀਖਣ, ਨਿਗਰਾਨੀ ਤੇ ਤਸ਼ਖੀਸ (ਡਾਇਓਗਨੌਸਿਸ) ਲਈ ਨਮੂਨਿਆਂ ਦੀ ਇਜਾਜ਼ਤ ਦੇਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Alert in all zoos of India after a Tiger found Corona Positive in New York