ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਦੇ ਵਿਰੋਧ ਕਾਰਨ ਉੱਤਰ ਪ੍ਰਦੇਸ਼ ’ਚ ਹਾਈ–ਅਲਰਟ

CAA ਦੇ ਵਿਰੋਧ ਕਾਰਨ ਉੱਤਰ ਪ੍ਰਦੇਸ਼ ’ਚ ਹਾਈ–ਅਲਰਟ

ਨਾਗਰਿਕਤਾ ਸੋਧ ਕਾਨੂੰਨ (CAA) ਦੇ ਵਿਰੋਧ ’ਚ ਅੱਜ ਸ਼ੁੱਕਰਵਾਰ ਨੂੰ ਫਿਰ ਜੁੰਮੇ ਦੀ ਨਮਾਜ਼ ਤੋਂ ਬਾਅਦ ਰੋਸ ਪ੍ਰਦਰਸ਼ਨ ਮੁੜ ਸ਼ੁਰੂ ਹੋਣ ਦੇ ਖ਼ਦਸ਼ੇ ਨੂੰ ਧਿਆਨ ’ਚ ਰੱਖਦਿਆਂ ਉੱਤਰ ਪ੍ਰਦੇਸ਼ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚ ‘ਹਾਈ ਅਲਰਟ’ ਕਰ ਦਿੱਤਾ ਗਿਆ ਹੈ। ਸੂਬੇ ਦੇ 18 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਤਿਆਰੀਆਂ ਹਨ।

 

 

ਪ੍ਰਸ਼ਾਸਨ ਨੂੰ ਸਾਰੇ ਸੰਵੇਦਨਸ਼ੀਲ ਸਥਾਨਾਂ ਉੱਤੇ ਪੁਲਿਸ, ਪੀਏਸੀ ਤੇ ਕੇਂਦਰੀ ਹਥਿਆਰਬੰਦ ਬਲਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਗਏ ਹਨ। ਡੀਜੀਪੀ ਹੈੱਡਕੁਆਰਟਰਜ਼ ਤੋਂ ਸਾਰੇ ਜ਼ਿਲ੍ਹਿਆਂ ਨੂੰ ਵਿਆਪਕ ਕਾਰਜ–ਯੋਜਨਾ ਬਣਾ ਕੇ ਸੁਰੱਖਿਆ ਇੰਤਜ਼ਾਮ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈੇ।

 

 

ਇਸ ਵਿੱਚ ਨਾਜ਼ੁਕ ਇਲਾਕਿਆਂ ਨੂੰ ਜ਼ੋਨ ਤੇ ਸੈਕਟਰਾਂ ’ਚ ਵੰਡ ਕੇ ਮੈਜਿਸਟ੍ਰੇਟ ਤੇ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਕਰਨ, ਭੀੜ ਇਕੱਠੀ ਹੋਣ ਦੀ ਸੰਭਾਵਨਾ ਵਾਲੇ ਰਾਹਾਂ ਉੱਤੇ ਬੈਰੀਕੇਡ ਲਾਉਣ ਤੇ ਪੈਦਲ ਗਸ਼ਤ ਕਰ ਕੇ ਲੋਕਾਂ ਨਾਲ ਗੱਲਬਾਤ ਕਰਨ ਲਈ ਵੀ ਆਖਿਆ ਗਿਆ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਲੋਕ ਅਫ਼ਵਾਹਾਂ ਵੱਲ ਕੋਈ ਧਿਆਨ ਨਾ ਦੇਣ।

 

 

ਜ਼ਿਲ੍ਹਿਆਂ ’ਚ ਥਾਣਾ ਪੱਧਰ ’ਤੇ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ ਕਰਨ ਤੇ ਮਸਜਿਦਾਂ ਦੇ ਇਮਾਮਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਨਮਾਜ਼ ਤੋਂ ਬਾਅਦ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕਰਵਾਉਣ ਲਈ ਵੀ ਕਿਹਾ ਗਿਆ ਹੈ। ਡੀਜੀਪੀ ਹੈੱਡਕੁਆਰਟਰਜ਼ ਵਿਖੇ ਬਣਾਇਆ ਗਿਆ ਕੰਟਰੋਲ–ਰੂਮ ਵੀ ਸਰਗਰਮ ਹੋ ਗਿਆ ਹੈ।

 

 

ਕਾਨਪੁਰ, ਲਖਨਊ, ਮੇਰਠ, ਫ਼ਿਰੋਜ਼ਾਬਾਦ, ਬੁਲੰਦਸ਼ਹਿਰ, ਸੰਭਲ, ਬਿਜਨੌਰ, ਹਾਪੁੜ, ਸਹਾਰਨਪੁਰ, ਰਾਮਪੁਰ, ਅਮਰੋਹਾ, ਬਹਿਰਾਈਚ, ਬਰੇਲੀ, ਮੁਜ਼ੱਫ਼ਰਨਗਰ, ਵਾਰਾਨਸੀ ਤੇ ਗੋਰਖਪੁਰ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਪਹਿਲਾਂ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ। ਜ਼ਿਲ੍ਹੇ ਅਧਿਕਾਰੀ ਇਨ੍ਹਾਂ ਜ਼ਿਲ੍ਹਿਆਂ ’ਚ ਲੋੜ ਪੈਣ ’ਤੇ ਇੰਟਰਨੈੱਟ ਬੰਦ ਕਰ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਜ਼ਿਲ੍ਹਿਆਂ ’ਚ ਤਾਂ ਇੰਟਰਨੈੱਟ ਬੰਦ ਵੀ ਕਰਵਾ ਦਿੱਤਾ ਗਿਆ ਹੈ।

 

 

ਉੱਤਰਰ ਪ੍ਰਦੇਸ਼ ਵਿੱਚ CAA ਵਿਰੁੱਧ ਪ੍ਰਦਰਸ਼ਨ ਦੌਰਾਨ ਹਿੰਸਾ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਸ਼ਨਾਖ਼ਤ ਕਰ ਕੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਅਜਿਹੇ ਅਨਸਰਾਂ ਦੀਆਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਵੀ ਜਾਰੀ ਹੈ ਤੇ ਸਰਕਾਰੀ ਤੇ ਗ਼ੈਰ–ਸਰਕਾਰੀ ਜਾਇਦਾਦਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਦਰਅਸਲ, ਪਿਛਲੇ ਹਫ਼ਤੇ ਜੁੰਮੇ ਦੀ ਨਮਾਜ਼ ਤੋਂ ਬਾਅਦ ਹੀ ਹਿੰਸਾ ਭੜਕੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Alert in Uttar Pradesh due to protest against CAA