ਸੋਸ਼ਲ ਮੀਡੀਆ ’ਤੇ ਹਿੰਦੂ ਦੇਵੀ–ਦੇਵਤਿਆਂ ਦੇ ਅਪਮਾਨ ਵਾਲੀ ਇੱਕ ਪੋਸਟ ਪਾਉਣ ਦੇ ਮੁਲਜ਼ਮ ਵਕੀਲ ਪ੍ਰੀਤਪਾਲ ਸਿੰਘ ਦੀ ਜ਼ਮਾਨਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਨਹੀਂ ਕੀਤੀ।
ਹੁਸ਼ਿਆਰਪੁਰ ਨਿਵਾਸੀ ਪ੍ਰੀਤਪਾਲ ਸਿੰਘ ਨੇ ਆਪਣੀ ਪਟੀਸ਼ਨ ਦਾਖ਼ਲ ਕਰਦਿਆਂ ਜ਼ਮਾਨਤ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪਟੀਸ਼ਨਰ ਪ੍ਰੀਤਪਾਲ ਸਿੰਘ ਦੀ ਅੰਤ੍ਰਿਮ ਜ਼ਮਾਨਤ ਮਨਜ਼ੂਰ ਕਰਦਿਆਂ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ।
ਜਦੋਂ ਮਾਮਲਾ ਮੁੜ–ਸੁਣਵਾਈ ਲਈ ਪੁੱਜਾ, ਤਾਂ ਸ਼ਿਕਾਇਤਕਰਤਾ ਹਿੰਦੂ ਆਗੂ ਤੇ ਪੰਜਾਬ ਯੁਵਾ ਭਾਜਪਾ ਦੇ ਮੀਡੀਆ ਇੰਚਾਰਜ ਅਤੇ ਵਕੀਲ ਅਸ਼ੋਕ ਸਰੀਰ ਨੇ ਆਪਣੇ ਵਕੀਲ ਗੁਰਸ਼ਰਨ ਕੌਰ ਰਾਹੀਂ ਦਲੀਲਾਂ ਅਦਾਲਤ ਸਾਹਵੇਂ ਰੱਖੀਆਂ ਸਨ।
ਉਨ੍ਹਾਂ ਆਖਿਆ ਸੀ ਕਿ ਇੱਕ ਸਾਜ਼ਿਸ਼ ਅਧੀਨ ਹਿੰਦੂ ਦੇਵੀ–ਦੇਵਤਿਆਂ ਦਾ ਅਪਮਾਨ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਇਸ ਲਈ ਇਹ ਮਾਮਲਾ ਇੱਕ ਸਾਜ਼ਿਸ਼ ਅਧੀਨ ਧਾਰਮਿਕ ਭਾਵਨਾਵਾਂ ਭੜਕਾ ਕੇ ਤੇ ਅਰਾਜਕਤਾ ਫੈਲਾ ਕੇ ਪੰਜਾਬ ਦਾ ਅਮਨ–ਚੈਨ ਭੰਗ ਕਰਨਾ ਹੈ।
ਉਨ੍ਹਾਂ ਕਿਹਾ ਸੀ ਕਿ ਪੰਜਾਬ ਹਾਲੇ ਤੱਕ ਬੇਅਦਬੀ ਦੇ ਮਾਮਲਿਆਂ ਵਿੱਚੋਂ ਹੀ ਬਾਹਰ ਨਹੀਂ ਆ ਸਕਿਆ ਤੇ ਹੁਣ ਸੂਬੇ ਦਾ ਮਾਹੌਲ ਹੋਰ ਖ਼ਰਾਬ ਕਰਨ ਦੇ ਜਤਨ ਚੱਲ ਰਹੇ ਹਨ।