ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ ਬਹਾਦਰ ਦੀ ਪਟੀਸ਼ਨ ’ਤੇ PM ਨਰਿੰਦਰ ਮੋਦੀ ਨੂੰ ਹਾਈ ਕੋਰਟ ਦਾ ਨੋਟਿਸ

ਤੇਜ ਬਹਾਦਰ ਦੀ ਪਟੀਸ਼ਨ ’ਤੇ PM ਨਰਿੰਦਰ ਮੋਦੀ ਨੂੰ ਹਾਈ ਕੋਰਟ ਦਾ ਨੋਟਿਸ

ਅਲਾਹਾਬਾਦ ਹਾਈ ਕੋਰਟ ਨੇ ਵਾਰਾਨਸੀ ਤੋਂ ਸੰਸਦ ਮੈਂਬਰ (MP) ਚੁਣੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਨੋਟਿਸ ਦਾ ਜਵਾਬ ਆਉਂਦੀ 21 ਅਗਸਤ ਤੱਕ ਮੰਗਿਆ ਹੈ। ਇਸ ਦੇ ਨਾਲ ਹੀ ਇੱਕ ਨਿਜੀ ਨਿਊਜ਼ ਚੈਨਲ ਸਮੇਤ ਹੋਰ ਵਿਰੋਧੀਆਂ ਨੂੰ ਧਿਰਾਂ ਵਜੋਂ ਹਟਾਉਣ ਦੀ ਪਟੀਸ਼ਨ ਦੀ ਮੰਗ ਵੀ ਪ੍ਰਵਾਨ ਕਰ ਲਈ ਹੈ।

 

 

ਸ੍ਰੀ ਤੇਜ ਬਹਾਦਰ ਦੇ ਵਕੀਲ ਨੂੰ ਇਸ ਸਬੰਧੀ ਅਰਜ਼ੀ ਦਾਖ਼ਲ ਕਰਨ ਦਾ ਸਮਾਂ ਦਿੱਤਾ ਗਿਆ ਹੈ। ਜਸਟਿਸ ਐੱਮਕੇ ਗੁਪਤ ਨੇ ਬੀਐੱਸਐੱਫ਼ ਦੇ ਬਰਖ਼ਾਸਤ ਸਿਪਾਹੀ ਤੇਜ ਬਹਾਦਰ ਯਾਦਵ ਦੀ ਚੋਣ ਪਟੀਸ਼ਨ ਦੇ ਆਧਾਰ ਉੱਤੇ ਇਹ ਕਾਰਵਾਈ ਕੀਤੀ ਹੈ।

 

 

ਸ੍ਰੀ ਤੇਜ ਬਹਾਦਰ ਦੀ ਪਟੀਸ਼ਨ ਉੱਤੇ ਸੀਨੀਅਰ ਵਕੀਲ ਸ਼ੈਲੇਂਦਰ ਨੇ ਬਹਿਸ ਕੀਤੀ। ਪਟੀਸ਼ਨਰ ਦਾ ਕਹਿਣਾ ਹੈ ਕਿ ਵਾਰਾਨਸੀ ਸੰਸਦੀ ਖੇਤਰ ਤੋਂ ਚੋਣ ਲੜਨ ਲਈ ਉਨ੍ਹਾਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ। ਨਾਮਜ਼ਦਗੀ ਕਾਗਜ਼ਾਂ ਵਿੱਚ ਗ਼ਲਤ ਜਾਣਕਾਰੀ ਦੇਣ ਦੀ ਦਲੀਲ ਦੇ ਕੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਸੀ।

 

 

ਸ੍ਰੀ ਤੇਜ ਬਹਾਦਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਇਤਰਾਜ਼ਾਂ ਉੱਤੇ ਆਪਣਾ ਜਵਾਬ ਦਾਖ਼ਲ ਕਰਨ ਲਈ ਸਮਾਂ ਨਹੀਂ ਦਿੱਤਾ ਗਿਆ ਸੀ। ਕਾਨੂੰਨ ਮੁਤਾਬਕ ਉਨ੍ਹਾਂ ਨੂੰ ਜਵਾਬ ਦੇਣ ਲਈ 24 ਘੰਟਿਆਂ ਦਾ ਸਮਾਂ ਮਿਲਣਾ ਚਾਹੀਦਾ ਸੀ, ਜੋ ਨਹੀਂ ਦਿੱਤਾ ਗਿਆ।

 

 

ਸ੍ਰੀ ਤੇਜ ਬਹਦਰ ਨੇ ਚੋਣ ਅਧਿਕਾਰੀਆਂ ਉੱਤੇ ਸਿਆਸੀਾ ਦਬਾਅ ਹੇਠ ਫ਼ੈਸਲਾ ਲੈਣ ਦਾ ਦੋਸ਼ ਲਾਇਆ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਹੈ।

 

 

ਪਟੀਸ਼ਨਰ ਦੀ ਨਾਮਜ਼ਦਗੀ ਬੀਐੱਸਐੱਫ਼ ਤੋਂ ਉਨ੍ਹਾਂ ਦੀ ਬਰਖ਼ਾਸਤਗੀ ਦੀ ਜਾਣਕਾਰੀ ਲੁਕਾਉਣ ਦੇ ਆਧਾਰ ਉੱਤ ਰੱਦ ਹੋਈ ਹੈ। ਅਦਾਲਤ ਨੇ ਚੋਣ ਕਮਿਸ਼ਨਰ ਸਮੇਤ ਚੋਣ ਅਧਿਕਾਰੀਆਂ ਅਤੇ ਨਿਊਜ਼ ਚੈਨਲ ਨੂੰ ਧਿਰ ਬਣਾਉਣ ਉੱਤੇ ਇਤਰਾਜ਼ ਕੀਤਾ, ਜਿਸ ਉੱਤੇ ਪਟੀਸ਼ਨਰ ਨੇ ਧਿਰ ਵਜੋਂ ਉਨ੍ਹਾਂ ਨੁੰ ਹਟਾਉਣ ਦੀ ਮੰਗ ਕੀਤੀ।

 

 

ਅਦਾਲਤ ਨੇ ਨੋਟਿਸ ਰਜਿਸਟਰਡ ਡਾਕ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਭੇਜਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੋਟਿਸ ਦਾ ਪ੍ਰਕਾਸ਼ ਦੋ ਅਖ਼ਬਾਰਾਂ ਵਿੱਚ ਵੀ ਕਰਵਾਉਣ ਲਈ ਆਖਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Court Notice to PM Narinder Modi on the petition of Tej Bahadur