ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਈ ਲਵ ਕੇਜਰੀਵਾਲ’ ’ਤੇ ਹਾਈ ਕੋਰਟ ਵੱਲੋਂ ਦਿੱਲੀ ਸਰਕਾਰ, ਪੁਲਿਸ ਤੇ ਚੋਣ ਕਮਿਸ਼ਨ ਤੋਂ ਜਵਾਬ ਤਲਬ

‘ਆਈ ਲਵ ਕੇਜਰੀਵਾਲ’ ’ਤੇ ਹਾਈ ਕੋਰਟ ਵੱਲੋਂ ਦਿੱਲੀ ਸਰਕਾਰ, ਪੁਲਿਸ ਤੇ ਚੋਣ ਕਮਿਸ਼ਨ ਤੋਂ ਜਵਾਬ ਤਲਬ

ਦਿੱਲੀ ਵਿਧਾਨ ਸਭਾ ਚੋਣਾਂ ’ਚ ਆਟੋ–ਰਿਕਸ਼ਿਆਂ ਉੱਤੇ ‘ਆਈ ਲਵ ਕੇਜਰੀਵਾਲ’ ਦਾ ਸਟਿੱਕਰ ਲਾਉਣ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ, ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ।

 

 

ਇੱਕ ਆੱਟੋ ਡਰਾਇਵਰ ਵੱਲੋਂ ਦਾਇਰ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਸਟਿੱਕਰ ਕਾਰਨ ਟ੍ਰੈਫ਼ਿਕ ਪੁਲਿਸ ਨੇ ਉਸ ਦਾ 10 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ ਹੈ।

 

 

ਹੁਣ ਟ੍ਰੈਫ਼ਿਕ ਪੁਲਿਸ ਨੂੰ ਇਹ ਦੱਸਣਾ ਹੋਵੇਗਾ ਕਿ ਕਿਸ ਨਿਯਮ ਅਧੀਨ ਚਾਲਾਨ ਕੱਟਿਆ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਨੇ 3 ਮਾਰਚ ਦੀ ਤਰੀਕ ਤੈਅ ਕੀਤੀ ਹੈ। ਨੋਟਿਸ ਵਿੱਚ ਹਾਈ ਕੋਰਟ ਨੇ ਕਿਹਾ ਹੈ ਕਿ ਟ੍ਰੈਫ਼ਿਕ ਪੁਲਿਸ ਨੂੰ ਇਹ ਦੱਸਣਾ ਹੋਵੇਗਾ ਕਿ ਕਿਸ ਨਿਯਮ ਦੀ ਉਲੰਘਣਾ ਅਧੀਨ ‘ਆਈ ਲਵ ਕੇਜਰੀਵਾਲ’ ਦਾ ਸਟਿੱਕਰ ਲਾਉਣ ’ਤੇ ਆਟੋ ਰਿਕਸ਼ਾ ਡਰਾਇਵਰ ਦਾ ਚਾਲਾਨ ਕੀਤਾ ਗਿਆ ਸੀ।

 

 

ਹੁਣ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ; ਇਸ ਲਈ ਇਹ ਮੁੱਦਾ ਵੱਡਾ ਬਣ ਸਕਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਇੱਕੋ ਗੇੜ ’ਚ 8 ਫ਼ਰਵਰੀ ਨੂੰ ਹੋਣਗੀਆਂ। ਵੋਟਿੰਗ ਤੋਂ ਬਾਅਦ 11 ਫ਼ਰਵਰੀ ਨੂੰ ਨਤੀਜੇ ਐਲਾਨੇ ਜਾਣਗੇ।

 

 

ਦਿੱਲੀ ’ਚ 70 ਵਿਧਾਨ ਸਭਾ ਸੀਟਾਂ ਹਨ; ਜਿਨ੍ਹਾਂ ਵਿੱਚੋਂ 12 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਂਆਂ ਤੇ ਬਾਕੀ ਦੀਆਂ ਜਨਰਲ ਹਨ।

 

 

ਦਿੱਲੀ ’ਚ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਹਾਰੇ ਚੋਣ–ਮੈਦਾਨ ’ਚ ਹੈ ਅਤੇ ਸ਼ਾਹੀਨ ਬਾਗ਼, ਧਾਰਾ–370 ਤੇ ਨਾਗਰਿਕਤਾ ਕਾਨੂੰਨ ਨੂੰ ਮੁੱਖ ਮੁੱਦਾ ਬਣਾ ਰਹੀ ਹੈ; ਉੱਥੇ ਆਮ ਆਦਮੀ ਪਾਰਟੀ ਨੇ ਬਿਜਲੀ, ਪਾਣੀ ਤੇ ਸਿੱਖਿਆ ਵਿਵਸਥਾ ਨੂੰ ਮੁੱਦਾ ਬਣਾਇਆ ਹੈ।

 

 

ਕਾਂਗਰਸ ਹੁਣ ਸ਼ੀਲਾ ਦੀਕਸ਼ਤ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਹੀ ਗਿਣਵਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Court seeks answer from Delhi Govt Police and Election Commission over I Love Kejriwal