ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ਨੇ ਕ੍ਰਿਪਾਨ ਤੇ ਕੜੇ ਬਾਰੇ ਕੇਂਦਰ, ਦਿੱਲੀ ਸਰਕਾਰ ਤੇ ਪੁਲਿਸ ਤੋਂ ਮੰਗੇ ਵਿਚਾਰ

ਅਦਾਲਤ ਨੇ ਕ੍ਰਿਪਾਨ ਤੇ ਕੜੇ ਬਾਰੇ ਕੇਂਦਰ, ਦਿੱਲੀ ਸਰਕਾਰ ਤੇ ਪੁਲਿਸ ਤੋਂ ਮੰਗੇ ਵਿਚਾਰ

ਭਾਰਤ `ਚ ਜਨਤਕ ਸਥਾਨਾਂ `ਤੇ ਸਿੱਖਾਂ ਨੂੰ ਕ੍ਰਿਪਾਨ ਅਤੇ ਕੜਾ ਧਾਰਨ ਕਰਨ ਦੀ ਇਜਾਜ਼ਤ ਦੇਣ ਬਾਰੇ ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਸਰਕਾਰ, ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਪੁਲਿਸ ਤੋਂ ਆਪੋ-ਆਪਣੇ ਸਟੈਂਡ ਮੰਗੇ ਹਨ। ਦਰਅਸਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਨ-ਹਿਤ ਪਟੀਸ਼ਨ ਦਾਖ਼ਲ ਕਰ ਕੇ ਅਦਾਲਤ ਸਾਹਵੇਂ ਇਹ ਦਲੀਲ ਰੱਖੀ ਸੀ ਕਿ ਇਸ ਵਰ੍ਹੇ ਆਜ਼ਾਦੀ ਦਿਵਸ ਮੌਕੇ ਜਦੋਂ 18 ਵਰ੍ਹਿਆਂ ਦਾ ਇੱਕ ਸਿੱਖ ਲੜਕਾ ਦਿੱਲੀ ਦੇ ਲਾਲ ਕਿਲੇ `ਚ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਨ ਲਈ ਗਿਆ, ਤਾਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਇਹ ਭਾਰਤੀ ਸੰਵਿਧਾਨ ਦੀ ਧਾਰਾ 25 ਅਧੀਨ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ।


ਚੀਫ਼ ਜਸਟਿਸ ਰਾਜਿੰਦਰ ਮੈਨਨ ਅਤੇ ਜਸਟਿਸ ਵੀ.ਕੇ. ਰਾਓ ਨੇ ਗ੍ਰਹਿ ਤੇ ਰੱਖਿਆ ਮੰਤਰੀਆਂ ਦੇ ਨਾਲ-ਨਾਲ ਦਿੱਲੀ ਸਰਕਾਰ ਤੇ ਪੁਲਿਸ ਨੂੰ ਵੀ ਨੋਟਿਸ ਜਾਰੀ ਕਰ ਕੇ ਇਸ ਮਾਮਲੇ `ਤੇ ਉਨ੍ਹਾਂ ਵਿਚਾਰ ਮੰਗ ਲਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਅਗਲੇ ਵਰ੍ਹੇ 27 ਮਾਰਚ ਨੂੰ ਹੋਵੇਗੀ।


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰੀ ਅਧਿਕਾਰੀਆਂ ਨੂੰ ਅਜਿਹੀ ਹਦਾਇਤ ਜਾਰੀ ਕਰਨ ਲਈ ਕਿਹਾ ਹੈ ਕਿ ਸਿੱਖਾਂ ਨੂੰ ਕ੍ਰਿਪਾਨ ਤੇ ਕੜਾ ਧਾਰਨ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦੀ ਵਿਅਕਤੀਗਤ ਸ਼ਨਾਖ਼ਤ ਹੈ ਤੇ ਇਹ ਉਨ੍ਹਾਂ ਦਾ ਬੁਨਿਆਦੀ ਹੱਕ ਵੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Court sought Centre stand over Kirpan and Kara