ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ ਮਾਮਲੇ ਦੀ ਹਾਈ ਕੋਰਟ ’ਚ ਮੁੜ ਸੁਣਵਾਈ ਅੱਜ

ਦਿੱਲੀ ਹਿੰਸਾ ਮਾਮਲੇ ਦੀ ਹਾਈ ਕੋਰਟ ’ਚ ਮੁੜ ਸੁਣਵਾਈ ਅੱਜ

ਦਿੱਲੀ ਹਿੰਸਾ ’ਚ ਮਰਨ ਵਾਲਿਆਂ ਦਾ ਅੰਕੜਾ 27 ਤੱਕ ਜਾ ਪੁੱਜਾ ਹੈ। ਅੱਜ ਦਿੱਲੀ ਹਾਈ ਕੋਰਟ ’ਚ ਇਸ ਮਾਮਲੇ ਉੱਤੇ ਮੁੜ ਸੁਣਵਾਈ ਹੋਣੀ ਹੈ। ਭੜਕਾਊ ਬਿਆਨਾਂ ਨੂੰ ਲੈ ਕੇ ਐਫ਼ਆਈਆਰ ਦਰਜ ਕਰਨ ਨਾਲ ਜੁੜੀ ਪਟੀਸ਼ਨ ’ਤੇ ਪੁਲਿਸ ਨੇ ਦਿੱਲੀ ਹਾਈ ਕੋਰਟ ’ਚ ਜਵਾਬ ਦੇਣਾ ਹੈ।

 

 

ਉੱਧਰ ਬੁੱਧਵਾਰ ਨੂੰ ਦਿੱਲੀ ਹਿੰਸਾ ਦੀ ਸੁਣਵਾਈ ਕਰਨ ਵਾਲੇ ਜੱਜ ਦਾ ਤਬਾਦਲਾ ਹੋ ਗਿਆ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਡੀਐੱਨ ਪਟੇਲ ਦੀ ਅਗਵਾਈ ਹੇਠਲਾ ਬੈਂਚ ਕਰੇਗਾ।

 

 

ਇਸ ਤੋਂ ਪਹਿਲਾਂ ਉੱਤਰ–ਪੂਰਬੀ ਦਿੱਲੀ ’ਚ ਹੋਈ ਹਿੰਸਾ ਉੱਤੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ’ਚ ਅਹਿਮ ਸੁਣਵਾਈ ਹੋਈ। ਸੁਣਵਾਈ ਦੌਰਾਨ ਹਿੰਸਾ ਉੱਤੇ ਕਾਬੂ ਪਾਉਣ ਤੋਂ ਨਾਕਾਮ ਰਹੀ ਪੁਲਿਸ ਨੂੰ ਅਦਾਲਤ ਨੇ ਰੱਜ ਕੇ ਝਾੜਾਂ ਪਾਈਆਂ।

 

 

ਅਦਾਲਤ ਨੇ ਪੁਲਿਸ ਨੂੰ ਨੋਟਿਸ ਜਾਰੀ ਕਰ ਕੇ ਅੱਜ ਵੀਰਵਾਰ ਨੂੰ 2:15 ਵਜੇ ਅਦਾਲਤ ’ਚ ਜਵਾਬ ਦਾਖ਼ਲ ਕਰਨ ਲਈ ਕਿਹਾ। ਅਦਾਲਤ ਨੇ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਨੂੰ ਵੀ ਭੜਕਾਊ ਭਾਸ਼ਣ ਦੇ ਵਿਡੀਓ ਵੇਖਣ ਤੋਂ ਬਾਅਦ ਅਦਾਲਤ ’ਚ ਜਵਾਬ ਦੇਣ ਦੀ ਹਦਾਇਤ ਜਾਰੀ ਕੀਤੀ। ਬਾਅਦ ’ਚ ਇਹ ਮਾਮਲਾ ਵੀਰਵਾਰ ਤੱਕ ਖ਼ਬਰ ਆ ਗਈ।

 

 

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਚੀਫ਼ ਜਸਿਟਸ ਐੱਸਏ ਬੋਬੜੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਸਟਿਸ ਐੱਸ. ਮੁਰਲੀਧਰ ਦਾ ਤਬਾਦਲਾ ਦਿੱਲੀ ਹਾਈ ਕੋਰਟ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਕਰ ਦਿੱਤਾ ਹੈ।

 

 

ਪਰ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਸੁਪਰੀਮ ਕੋਰਟ ਦੇ ਕਾੱਲੇਜੀਅਮ ਨੇ 12 ਫ਼ਰਵਰੀ ਨੂੰ ਹੋਈ ਆਪਣੀ ਮੀਟਿੰਗ ’ਚ ਦਿੱਲੀ ਹਾਈ ਕੋਰਟ ਦੇ ਜਸਟਿਸ ਐੱਸ. ਮੁਰਲੀਧਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਤਬਦੀਲ ਕਰਨ ਦੀ ਸਿਫ਼ਾਰਸ਼ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Court to hear again the Delhi Violence Case