ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਗੈਂਗਰੇਪ–ਕਤਲ ਕਾਂਡ ਦੇ ਇੱਕ ਹੋਰ ਦੋਸ਼ੀ ਦੀ ਹਾਈ ਕੋਰਟ ’ਚ ਸੁਣਵਾਈ ਅੱਜ

ਦਿੱਲੀ ਗੈਂਗਰੇਪ–ਕਤਲ ਕਾਂਡ ਦੇ ਇੱਕ ਹੋਰ ਦੋਸ਼ੀ ਦੀ ਹਾਈ ਕੋਰਟ ’ਚ ਸੁਣਵਾਈ ਅੱਜ

7 ਵਰ੍ਹੇ ਪੁਰਾਣੇ ਦਿੱਲੀ ਸਮੂਹਕ ਬਲਾਤਕਾਰ–ਕਤਲ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਚਾਰ ਦੋਸ਼ੀਆਂ ਵਿੱਚੋਂ ਇੱਕ ਪਵਨ ਕੁਮਾਰ ਗੁਪਤਾ ਨੇ 18 ਦਸੰਬਰ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਦਾ ਰੁਖ਼ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਕਿ ਉਹ ਦਸੰਬਰ 2012 ’ਚ ਇਹ ਘਟਨਾ ਵਾਪਰਨ ਸਮੇਂ ਨਾਬਾਲਗ਼ ਸੀ।

 

 

ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ ਨੂੰ ਅੱਜ ਵੀਰਵਾਰ 19 ਦਸੰਬਰ ਨੂੰ ਸੁਣਵਾਈ ਲਈ ਜੱਜ ਸੁਰੇਸ਼ ਕੁਮਾਰ ਕੈਤ ਦੇ ਬੈਂਚ ਸਾਹਵੇਂ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਘਟਨਾ ਸਮੇਂ ਨਾਬਾਲਗ਼ ਐਲਾਨਣ ਦੀ ਬੇਨਤੀ ਕਰਦਿਆਂ ਪਵਨ ਨੇ ਦੋਸ਼ ਲਾਇਆ ਕਿ ਜਾਂਚ ਅਧਿਕਾਰੀ ਨੇ ਉਸ ਦੀ ਉਮਰ ਦਾ ਪਤਾ ਲਾਉਣ ਲਈ ਹੱਡੀਆਂ ਸਬੰਧੀ ਜਾਂਚ ਨਹੀਂ ਕੀਤੀ।

 

 

ਦੋਸ਼ੀ ਪਵਨ ਕੁਮਾਰ ਗੁਪਤਾ ਨੇ ਜੁਵੇਨਾਇਲ ਜਸਟਿਸ ਕਾਨੂੰਨ ਅਧੀਨ ਛੋਟ ਦਾ ਦਾਅਵਾ ਕੀਤਾ ਹੈ। ਚੇਤੇ ਰਹੇ ਕਿ ਇਸ ਕਾਂਡ ਦੀ ਪੀੜਤ ਕੁੜੀ ਨੂੰ ਹੁਣ ਭਾਰਤ ਦਾ ਮੀਡੀਆ ਨਿਰਭਯਾ ਵਜੋਂ ਚੇਤੇ ਕਰਦਾ ਹੈ।

 

 

ਪਵਨ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਜੇ ਕਾਨੂੰਨ ਦੀ ਧਾਰਾ 7–ਏ ਵਿੱਚ ਵਿਵਸਥਾ ਹੈ ਕਿ ਨਾਬਾਲਗ਼ ਹੋਣ ਦਾ ਦਾਅਵਾ ਕਿਸੇ ਵੀ ਅਦਾਲਤ ’ਚ ਕੀਤਾ ਜਾ ਸਕਦਾ ਹੈ। ਇਸ ਮੁੱਦੇ ਨੂੰ ਕਿਸੇ ਵੀ ਸਮੇਂ ਇੱਥੋਂ ਤੱਕ ਕਿ ਮਾਮਲੇ ਦੇ ਅੰਤਿਮ ਨਿਬੇੜੇ ਤੋਂ ਬਾਅਦ ਵੀ ਉਠਾਇਆ ਜਾ ਸਕਦਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਪਵਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਤੇ ਉਹ ਇਸ ਵੇਲੇ ਤਿਹਾੜ ਜੇਲ੍ਹ ’ਚ ਕੈਦ ਹੈ। ਉਸ ਨੇ ਬੇਨਤੀ ਕੀਤੀ ਹੈ ਕਿ ਸਬੰਧਤ ਅਥਾਰਟ ਨੂੰ ਉਸ ਦੇ ਨਾਬਾਲਗ਼ ਹੋਣ ਦੇ ਦਾਅਵਾ ਪਤਾ ਲਾਉਣ ਲਈ ਹੱਡੀਆਂ ਸਬੰਧੀ ਜਾਂਚ ਕਰਵਾਉਣ ਦੀ ਹਦਾਇਤ ਕੀਤੀ ਜਾਵੇ। ਪਵਨ ਤੋਂ ਇਲਾਵਾ ਇਸ ਮਾਮਲੇ ਦੇ ਤਿੰਨ ਹੋਰ ਦੋਸ਼ੀ ਮੁਕੇਸ਼, ਵਿਨੇ ਸ਼ਰਮਾ ਤੇ ਅਕਸ਼ੇ ਕੁਮਾਰ ਸਿੰਘ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High Court to hear another convict of Delhi Gangrape-Murder case today