ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਇੱਕ ਦਿਨ ’ਚ 5,611 ਨਵੇਂ ਕੋਰੋਨਾ–ਮਰੀਜ਼ਾਂ ਦਾ ਸਭ ਤੋਂ ਵੱਡਾ ਉਛਾਲ

ਚੰਡੀਗੜ੍ਹ ਦੇ ਸੈਕਟਰ–17 ਦਾ ਬਾਜ਼ਾਰ ਕੋਰੋਨਾ ਸਾਵਧਾਨੀਆਂ ਨਾਲ ਖੁੱਲ੍ਹਾ ਹੈ। ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼

ਚੰਡੀਗੜ੍ਹ ਦੇ ਸੈਕਟਰ–17 ਦਾ ਬਾਜ਼ਾਰ ਕੋਰੋਨਾ ਸਾਵਧਾਨੀਆਂ ਨਾਲ ਖੁੱਲ੍ਹਾ ਹੈ। ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼

 

 

ਭਾਰਤ ’ਚ ਇੱਕ ਦਿਨ ਦੇ ਨਵੇਂ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 5,611 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਲਗਭਗ 140 ਲੋਕਾਂ ਦੀਆਂ ਮੌਤਾਂ ਹੋਈਆਂ ਹਨ।

 

 

ਬੁੱਧਵਾਰ ਨੂੰ ਜਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਕੋਰੋਨਾ ਵਾਇਰਸ ਦੇ ਦਰਜ ਮਾਮਲਿਆਂ ਦੀ ਗਿਣਤੀ ਵਧ ਕੇ ਲਗਭਗ 1 ਲੱਖ 6 ਹਜ਼ਾਰ 750 ਹੋ ਗਈ ਹੈ ਤੇ ਕੋਵਿਡ–19 ਨਾਲ ਹੁਣ ਤੱਕ 3,303 ਮੌਤਾਂ ਹੋ ਚੁੱਕੀਆਂ ਹਨ।

 

 

ਭਾਰਤ ’ਚ ਇਸ ਵੇਲੇ ਕੁੱਲ 61,149 ਕੇਸ ਐਕਟਿਵ ਹਨ ਤੇ 42,297 ਮਰੀਜ਼ਾਂ ਨੂੰ ਹੁਣ ਤੱਕ ਹਸਪਤਾਲਾਂ ’ਚੋਂ ਛੁੱਟੀ ਮਿਲ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ ਸਭ ਤੋਂ ਵੱਧ 1,325 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ। ਇਸ ਸੂਬੇ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 37,136 ਹੈ।

 

 

ਪੰਜਾਬ ’ਚ ਹੁਣ ਤੱਕ 2,084 ਕੋਰੋਨਾ–ਮਰੀਜ਼ ਦਰਜ ਹੋ ਚੁੱਕੇ ਹਨ ਤੇ 38 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਰਿਆਣਾ ’ਚ ਹੁਣ ਤੱਕ 964 ਮਾਮਲੇ ਸਾਹਮਣੇ ਆਏ ਹਨ ਤੇ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

 

 

ਹਿਮਾਚਲ ਪ੍ਰਦੇਸ਼ ’ਚ ਹੁਣ ਤੱਕ 92 ਕੋਰੋਨਾ ਮਰੀਜ਼ ਦਰਜ ਹੋਏ ਹਨ ਤੇ ਤਿੰਨ ਦੀ ਮੌਤ ਹੋ ਚੁੰਕੀ ਹੈ। ਜੰਮੂ–ਕਸ਼ਮੀਰ ਅਤੇ ਲੱਦਾਖ ਵਿੱਚ ਹੁਣ ਤੱਕ 1,358 ਕੋਰੋਨਾ ਮਰੀਜ਼ ਦਰਜ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ 17 ਦੀ ਮੌਤ ਹੋ ਚੁੱਕੀ ਹੈ।

 

 

ਦਿੱਲੀ ’ਚ ਕੋਰੋਨਾ ਵਾਇਰਸ ਦੀ ਲਾਗ ਦੀ ਰਫ਼ਤਾਰ ਵਧਦੀ ਜਾ ਰਹੀ ਹੈ। ਰਾਜਧਾਨੀ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 10,554 ਮਾਮਲੇ ਆ ਚੁੱਕੇ ਹਨ। ਕੋਵਿਡ–19 ਮਹਾਮਾਰੀ ਨਾਲ ਜਿੱਥੇ 168 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ 4,750 ਲੋਕ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ।

 

 

ਮਹਾਰਾਸ਼ਟਰ ਤੋਂ ਬਾਅਦ ਕੋਰੋਨਾ ਨੇ ਗੁਜਰਾਤ ’ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਇਸ ਸੂਬੇ ਵਿੱਚ ਕੋਰੋਨਾ ਦੇ 12,140 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ; ਜਿਨ੍ਹਾਂ ਵਿੱਚੋਂ 719 ਦੀ ਮੌਤ ਹੋ ਚੁੱਕੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Highest Jump of 5611 Corona Patients in India within 24 hours