ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਥੇ ਬਣ ਰਹੀ ਹੈ ਦੁਨੀਆ 'ਚ ਸ਼ਿਵ–ਜੀ ਦੀ ਸਭ ਤੋਂ ਉੱਚੀ ਮੂਰਤੀ

ਇੱਥੇ ਬਣ ਰਹੀ ਹੈ ਦੁਨੀਆ 'ਚ ਸ਼ਿਵ–ਜੀ ਦੀ ਸਭ ਤੋਂ ਉੱਚੀ ਮੂਰਤੀ

ਸਟੈਚੂ ਆਫ਼ ਯੂਨਿਟੀ ਭਾਵ ਸਰਦਾਰ ਪਟੇਲ ਦਾ ਬੁੱਤ ਹੁਣ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ, ਜੋ ਭਾਰਤ ਦੇ ਗੁਜਰਾਤ ਸੂਬੇ ਵਿੱਚ ਹੈ। ਹੁਣ ਉੱਚੀਆਂ ਮੂਰਤੀਆਂ ਦੇ ਮਾਮਲੇ ਵਿੱਚ ਭਾਰਤ ਦੇ ਨਾਂਅ ਇੱਕ ਹੋਰ ਰਿਕਾਰਡ ਬਣਨ ਜਾ ਰਿਹਾ ਹੈ।


 


 

ਵਿਸ਼ਵ ' ਸਭ ਤੋਂ ਉੱਚੀ ਸ਼ਿਵਜੀ ਦੀ ਇਹ ਮੂਰਤੀ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਮੂਰਤੀ ਵੀ ਹੋਵੇਗੀ; ਜੋ ਹੁਣ ਰਾਜਸਥਾਨ ਦੇ ਸ਼ਹਿਰ ਨਾਥਦਵਾਰਾ ਵਿਖੇ ਬਣ ਕੇ ਤਿਆਰ ਹੋ ਜਾਵੇਗੀ। ਇਸ ਲਈ ਬੱਸ ਕੁਝ ਮਹੀਨਿਆਂ ਦੀ ਉਡੀਕ ਕਰਨੀ ਹੋਵੇਗੀ


 


 

ਮਿਰਾਜ ਗਰੁੱਪ ਦੇ ਇੱਕ ਅਧਿਕਾਰੀ ਪ੍ਰਕਾਸ਼ ਪੁਰੋਹਿਤ ਨੇ ਦੱਸਿਆ ਕਿ ਉਦੇਪੁਰ ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗਣੇਸ਼ ਟੇਕਰੀ ਵਿਖੇ ਬਣਨ ਵਾਲੀ 351 ਫ਼ੁੱਟ ਉੱਚੀ ਮੂਰਤੀ ਦੇ ਪ੍ਰੋਜੈਕਟ ਉੱਤੇ ਕੰਮ ਲਗਾਤਾਰ ਚੱਲ ਰਿਹਾ ਹੈ। ਇਸ ਦੀ ਤਿਆਰੀ ਲਈ ਰੋਜ਼ਾਨਾ 750 ਕਾਮੇ ਕੰਮ ਕਰ ਰਹੇ ਹਨ

 

 

ਇਸ ਮੂਰਤੀ ਦੀ ਉਸਾਰੀ ਲਈ 2,500 ਟਨ ਤੋਂ ਵੱਧ ਸਟੀਲ ਵਰਤਿਆ ਜਾ ਰਿਹਾ ਹੈ। ਉੱਚ ਮਿਆਰੀ ਤਾਂਬੇ ਨਾਲ ਚਮਕਦਾ ਸ਼ੁੱਧ ਜਸਤੇ ਦੀ ਵਰਤੋਂ ਕਰ ਕੇ 110 ਫ਼ੁੱਟ ਉੱਚੇ ਚਬੂਤਰੇ ਦੀ ਉਸਾਰੀ ਕੀਤੀ ਗਈ ਹੈ

 

 

ਇਸ ਮੂਰਤੀ ਦੇ ਚਾਰੇ ਪਾਸੇ 300 ਵਰਗ ਫ਼ੁੱਟ ਤੱਕ ਇੱਕ ਸੁੰਦਰ ਬਗ਼ੀਚਾ ਹੋਵੇਗਾ

 

 

ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ਼ ਯੂਨਿਟੀ' ਦੀ ਉਚਾਈ 597 ਫ਼ੁੱਟ ਹੈ। ਵਿਸ਼ਵ ਦੀ ਦੂਜੀ ਸਭ ਤੋਂ ਉੱਚੀ ਮੂਰਤੀ ਚੀਨ ਦੇ ਸਪ੍ਰਿੰਗ ਮੰਦਰ ਵਿੱਚ ਬੁੱਧ ਦੀ ਹੈ, ਜਿਸ ਦੀ ਉਚਾਈ 420 ਫ਼ੁੱਟ ਹੈ। ਤੀਜੀ ਸਭ ਤੋਂ ਉੱਚੀ ਮੂਰਤੀ ਮਿਆਂਮਾਰ ਦੇ ਖਟਕਾਨ ਤੁੰਗ ਵਿਖੇ ਲੇਕਯੁਨ ਸੇੱਕਾਯਾ ਦੀ ਹੈ, ਜੋ 380 ਫ਼ੁੱਟ ਉੱਚੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Highest statue of Shivji in the world is being built at here