ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019: ਮੋਦੀ ਸਰਕਾਰ ਦੇ ਅੰਤ੍ਰਿਮ ਬਜਟ 2019–20 ਦੀਆਂ ਮੁੱਖ ਝਲਕੀਆਂ

ਮੋਦੀ ਸਰਕਾਰ ਦੇ ਅੰਤ੍ਰਿਮ ਬਜਟ 2019–2020 ਦੀਆਂ ਮੁੱਖ ਝਲਕੀਆਂ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

–ਬਜਟ 2019: 5 ਲੱਖ ਰੁਪਏ ਦੀ ਆਮਦਨ ’ਤੇ ਹੁਣ ਨਹੀਂ ਦੇਣਾ ਪਵੇਗਾ ਕੋਈ ਟੈਕਸ

–ਦੋ ਘਰ ਲੈਣ ਤੇ ਨਹੀਂ ਦੇਣਾ ਪਵੇਗਾ ਟੈਕਸ

ਨਿਵੇਸ਼ ਦੇ ਨਾਲ 6.5 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ

–ਭਾਰਤੀ ਰੇਲਵੇ ਨੇ ਦੇਸ਼ ਦੇ ਸਾਰੇ ਮਨੁੱਖੀ ਰਹਿਤ ਕ੍ਰਾਸਿੰਗ ਮੁਕਤ ਕੀਤੀ

–ਪੀਐਮ ਕੋਸ਼ਲ ਵਿਕਾਸ ਯੋਜਨਾ ਨਲ ਸਟਾਰਟ ਨੂੰ ਮਦਦ ਮਿਲੀ

–ਗੈਰਸੰਗਠਿਤ ਖੇਤਰ ਲਈ 60 ਤੋਂ ਬਾਅਦ 3000 ਰੁਪਏ ਪੈਨਸ਼ਨ ਦਿੱਤੀ ਜਾਵੇਗੀ, ਜੇਕਰ 18 ਸਾਲ ਤੋਂ ਇਸਨੂੰ ਸ਼ੁਰੂ ਕੀਤਾ ਜਾਵੇਗਾ ਤਾਂ 55 ਰੁਪਏ ਮਹੀਨਾ ਅਦਾ ਕਰਨਗੇ ਹੋਣਗੇ

–ਗੈਰਸੰਗਠਿਤ ਖੇਤਰ ਦੇ ਕਾਮਿਆਂ ਲਈ ਸਰਕਾਰ ਪੈਨਸ਼ਨ ਯੋਜਨਾ ਲਿਆਈ ਹੈ ਜਿਸ ਨਾਲ 10 ਕਰੋੜ ਲੋਕਾਂ ਨੂੰ ਲਾਭ ਮਿਲੇਗਾ

–5 ਸਾਲਾਂ ਚ ਕਾਮਿਆਂ ਦੀ ਤਨਖ਼ਾਹ 42 ਫੀਸਦ ਵਧੀ

–ESI ਦੀ ਮਿਆਦ ਨੂੰ ਵਧਾਇਆ ਗਿਆ ਹੈ, ਬੀਮੇ ਦੀ ਰਕਮ ਨੂੰ 2.5 ਲੱਖ ਤੋਂ ਵਧਾ ਕੇ 6 ਲੱਖ ਕੀਤਾ ਗਿਆ ਹੈ

–ਫਸਲ ਖ਼ਰਾਬ ਹੋਣ ਤੇ ਵਿਆਜ਼ ਚ 5 ਫੀਸਦ ਦੀ ਛੋਟ

–ਮਨਰੇਗਾ ਲਈ ਸਾਲ 2019–20 ਚ 60000 ਕਰੋੜ ਰੁਪਏ ਵੰਡੇ ਜਾਣਗੇ

–ਪਸ਼ੂ ਪਾਲਣ ਨੂੰ ਕਿਸਾਨ ਕ੍ਰੇਡਿਟ ਕਾਰਡ ਦੇ ਦਾਇਰੇ ਚ ਲਿਆਇਆ ਜਾਵੇਗਾ

–ਉਜਵਲਾ ਯੋਜਨਾ 8 ਕਰੋੜ ਗੈਸ ਕਨੇਕਸ਼ਨ ਹੋਰ ਦੇਵੇਗੀ ਸਰਕਾਰ

–ਗੈਜੂਏਟੀ ਦੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕੀਤਾ

–ਪੀਐਮ ਮਿਹਨਤੀ ਯੋਗੀ ਮਾਨ ਧਨ ਨੂੰ ਮਨਜ਼ੂਰੀ ਦਿੱਤੀ

–ਮਿਹਨਤੀਆਂ ਦਾ ਬੋਨਸ ਵਧਾ ਕੇ 7000 ਰੁਪਏ ਕੀਤਾ ਗਿਆ

–ਕਰਮਚਾਰੀ ਦੀ ਮੌਤ ਤੇ ਮਿਲੇਗਾ 6 ਲੱਖ ਰੁਪਏ ਦਾ ਮੁਆਵਜ਼ਾ

–21000 ਰੁਪਏ ਤੱਕ ਦੀ ਤਨਖ਼ਾਹ ਲੈਣ ਵਾਲਿਆਂ ਨੂੰ ਮਿਲੇਗਾ ਬੋਨਸ

–ਕਾਮਧੇਨੂ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ

–ਗਾਵਾਂ ਦੇ ਸਤਿਕਾਰ ਲਈ ਸਰਕਾਰ ਪਿੱਛੇ ਨਹੀਂ ਹਟੇਗੀ

–ਕਿਸਾਨਾਂ ਨੂੰ ਸਾਲ ਚ 6000 ਰੁਪਏ, 2000 ਰੁਪਏ ਦੀਆਂ ਤਿੰਨ ਕਿਸ਼ਤਾਂ ਚ ਮਿਲਣਗੇ, ਜਿਸ ਨਾਲ 12 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ, 1 ਦਸੰਬਰ 2018 ਤੋਂ ਇਹ ਜੋੜ ਕੇ ਕਿਸਾਨਾਂ ਦੇ ਖਾਤੇ ਚ ਪਾਈ ਜਾਵੇਗੀ

–ਛੋਟੇ ਕਿਸਾਨਾਂ ਦੇ ਖਾਤੇ ’ਚ ਹਰੇਕ ਸਾਲ ਆਉਣਗੇ 6000 ਰੁਪਏ

–ਜਿਹੜੇ ਕਿਸਾਨਾਂ ਕੋਲ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ ਉਨ੍ਹਾਂ ਨੂੰ ਮਹੀਨਾਵਾਰ ਆਮਦਨ ਸਰਕਾਰ ਦੇਵੇਗੀ

–ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਦੀ ਸ਼ੁਰੂ ਕਰ ਰਹੇ ਹਾਂ

–ਪਹਿਲੀ ਵਾਰ 22 ਫਸਲਾਂ ਦਾ ਘਟੋ ਘੱਟ ਸਮਰਥਨ ਮੁੱਲ 50 ਫੀਸਦ ਤੋਂ ਜ਼ਿਆਦਾ ਤੈਅ ਕੀਤਾ ਗਿਆ

–ਦੇਸ਼ ਚ 115 ਪਿਛਲੇ ਜ਼ਿਲ੍ਹੇ ਹੁਣ ਤੇਜ਼ੀ ਨਾਲ ਤਰੱਕੀ ਕਰ ਰਹੇ ਹਨ

–ਆਯੁਸ਼ਮਾਨ ਭਾਰਤ ਯੋਜਨਾ ਨਾਲ ਕਰੋੜਾਂ ਭਾਰਤੀਆਂ ਨੂੰ ਲਾਭ ਮਿਲ ਰਿਹਾ ਹੈ

–ਲਗਭਗ 5.45 ਲੱਖ ਪਿੰਡ ਖੁਲ੍ਹੇ ਚ ਗੰਦਗੀ ਤੋਂ ਮੁਕਤ ਹੋਏ

–ਪਾਰਦਰਸ਼ੀ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ

–ਸਰਕਾਰੀ ਬੈਂਕਾਂ ਦੀ ਵਿਤੀ ਹਾਲਤ ਮਜ਼ਬੂਤ ਕਰਨ ਲਈ 2.6 ਲੱਖ ਕਰੋੜ ਰੁਪਏ ਨਿਵੇਸ਼ ਕੀਤੇ

–2018–19 ਦੇ ਸੋਧੇ ਅੰਦਾਜ਼ੇ ਚ ਖ਼ਜ਼ਾਨੇ ਦੇ ਘਾਟੇ ਨੂੰ 3.4 ਫੀਸਦ ਤਕ ਲਿਆਏ

–ਦਸਬੰਰ 2018 ਚ ਮਹਿੰਗਾਈ ਸਿਰਫ 2.1 ਫੀਸਦ ਸੀ

–ਗਰੀਬਾਂ ਨੂੰ ਸਸਤਾ ਅਨਾਜ ਮੁਹੱਈਆ ਕਰਾਉਣ ਲਈ ਸਾਲ 2018–19 ਚ 1,70,000 ਕਰੋੜ ਰੁਪਏ ਖਰਚੇ ਗਏ

–ਆਰਥਿਕ ਰਾਖਵਾਂਕਰਨ ਤੋਂ ਮੌਜੂਦਾ ਰਾਖਵਾਂਕਰਨ ਦੀਆਂ ਸੀਟਾਂ ਘੱਟ ਨਹੀਂ ਹੋਣਗੀਆਂ

–2018–19 ਚ ਵਿਤੀ ਘਾਟਾ 3.4 ਫੀਸਦ, ਬੈਕਿੰਗ ਸੁਧਾਰ ਚ ਸਰਕਾਰ ਨੇ ਕਈ ਕਦਮ ਚੁੱਕੇ

–ਚਾਲੂ ਖਾਤੇ ਦਾ ਘਾਟਾ ਕੰਟਰੋਲ ਕੀਤਾ, ਟੈਕਸ ਅਤੇ ਬੈਕਿੰਗ ਸੈਕਟਰ ਚ ਸੁਧਾਰ ਕੀਤਾ

–ਭਾਰਤ ਦੁਬਾਰਾ ਵਿਕਾਸ ਦੀ ਪਟਰੀ ਤੇ ਦੌੜ ਰਿਹਾ ਹੈ

–GST ਲਾਗੂ ਕਰਨਾ ਵੱਡਾ ਕਦਮ ਚੁੱਕਿਆ

–ਭ੍ਰਿਸ਼ਟਾਚਾਰ ਮੁਕਤ ਸਰਕਾਰ ਚਲਾਈ

–3 ਬੈਂਕਾਂ ਤੇ ਕਰਜ਼ ਦੇਣ ਦੀ ਰੋਕ ਹਟਾ ਦਿੱਤੀ ਹੈ

–ਅਸੀਂ ਬੈਕਿੰਗ ਵਿਵਸਥਾ ਚ ਸੁਧਾਰ ਦਾ ਕੰਮ ਸ਼ੁਰੂ ਕੀਤਾ

–ਮਹਿੰਗਾਈ ਦਰ 10 ਫੀਸਦ ਤੋਂ ਘਟਾ ਕੇ 4.6 ਫੀਸਦ ਤੇ ਲਿਆਏ

–5 ਸਾਲਾਂ ਚ ਵਿਦੇਸ਼ੀ ਨਿਵੇਸ਼ ਵਧਿਆ

–ਭਗੌੜਿਆਂ ਦੀ ਜਾਇਦਾਦ ਸਰਕਾਰ ਦੇ ਕਬਜ਼ੇ ਚ ਹੈ

–ਸਰਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਪੈਸ ਲਗਾਏ

–ਐਨਪੀਏ ਘੱਟ ਕਰਨ ਤੇ ਸਾਡੀ ਸਰਕਾਰ ਨੇ ਜ਼ੋਰ ਦਿੱਤਾ

–2022 ਚ ਅਸੀਂ ਨਵਾਂ ਭਾਰਤ ਬਣਾਵਾਂਗੇ, ਸਾਡੀ ਸਰਕਾਰ 2022 ਤੱਕ ਸਭ ਨੂੰ ਘਰ ਦੇਵੇਗੀ

 

 

ਵਿੱਤ ਮੰਤਰੀ ਪਿਊਸ਼ ਗੋਇਲ ਦਾ ਬਜਟ ਤੇ ਸੰਬੋਧਨ ਕਰ ਰਹੇ ਹਨ।

ਮੋਦੀ ਕੈਬਨਿਟ ਨੇ ਅੰਤ੍ਰਿਮ ਬਜਟ 2019–20 ਨੂੰ ਮਨਜ਼ੂਰੀ

 

 

ਵਿੱਤ ਮੰਤਰੀ ਪਿਊਸ਼ ਗੋਇਲ ਅੱਜ ਦੇਸ਼ ਦਾ ਅੰਤਰਿਮ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਬਜਟ ਦੀਆਂ ਕਾਪੀਆਂ ਸੰਸਦ 'ਚ ਪਹੁੰਚ ਚੁੱਕੀਆਂ ਹਨ।

 

 

ਬਜਟ ਬ੍ਰੀਫਕੇਸ ਨਾਲ ਕੇਂਦਰੀ ਵਿੱਤ ਮੰਤਰੀ ਸੰਸਦ ਭਵਨ 'ਚ ਪਹੁੰਚੇ। ਸਵੇਰੇ 11 ਵਜੇ ਅੰਤ੍ਰਿਮ ਬਜਟ ਨੂੰ ਪੇਸ਼ ਕਰਨ ਤੋਂ ਪਹਿਲਾਂ ਇੱਥੇ ਉਨ੍ਹਾਂ ਵਲੋਂ ਕੇਂਦਰੀ ਕੈਬਨਿਟ ਨਾਲ ਬੈਠਕ ਕੀਤੀ।

 

 

ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਤੋਂ ਬਾਅਦ ਪਿਊਸ਼ ਗੋਇਲ ਸੰਸਦ ਭਵਨ ਲਈ ਰਵਾਨਾ ਹੋ ਗਏ ਹਨ।

 

 

 

 

 

ਦੇਸ਼ ਦਾ ਅੰਤ੍ਰਿਮਬਜਟ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਹ ਹੁਣ ਸੰਸਦ ਲਈ ਰਵਾਨਾ ਹੋ ਗਏ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Highlights of the interim budget of the Modi government in 2019-2020