ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ, ਉਤਰਾਖੰਡ ’ਚ ਵਿਛੀ ਬਰਫ ਦੀ ਚਾਦਰ, ਉੱਚੇ ਇਲਾਕਿਆਂ ’ਚ ਬਰਫਬਾਰੀ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲੇ ਚ ਭਾਰੀ ਬਰਫਬਾਰੀ ਕਾਰਨ ਪ੍ਰਸ਼ਾਸਨ ਨੂੰ ਬੁੱਧਵਾਰ ਨੂੰ ਦੋ ਸਬ-ਡਵੀਜ਼ਨਾਂ ਚ ਸਕੂਲ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਪਹਾੜੀ ਸੂਬੇ ਚ ਬੁੱਧਵਾਰ ਨੂੰ ਸ਼ੀਤ ਲਹਿਰ ਤੇਜ਼ ਹੋ ਗਈ ਕਿਉਂਕਿ ਉੱਚਾਈ ਵਾਲੇ ਇਲਾਕਿਆਂ ਚ ਬਰਫਬਾਰੀ ਅਤੇ ਹੋਰ ਹਿੱਸਿਆਂ ਚ ਬਾਰਸ਼ ਹੋਣ ਕਾਰਨ ਤਾਪਮਾਨ ਕਈ ਡਿਗਰੀ ਹੇਠਾਂ ਆ ਗਿਆ।

 

 

ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਦੇ ਅਨੁਸਾਰ ਕਲੱਪਾ ਨੇ ਬੁੱਧਵਾਰ ਸਵੇਰੇ 8.30 ਵਜੇ ਤੱਕ 32 ਸੈਮੀ ਬਰਫਬਾਰੀ ਦਰਜ ਕੀਤੀ ਅਤੇ ਘੱਟੋ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ।

 

ਕੈਲਾਓਂਗ, ਲਾਹੌਲ ਸਪਿਤੀ ਦਾ ਪ੍ਰਬੰਧਕੀ ਕੇਂਦਰ, ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ। ਲਾਹੌਲ ਸਪਿਤੀ ਚ ਘੱਟੋ ਘੱਟ ਤਾਪਮਾਨ ਘਟਾਓ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

ਸੋਲਨ, ਨਾਹਨ, ਸ਼ਿਮਲਾ ਅਤੇ ਪੋਂਟਾ ਸਾਹਿਬ 'ਚ ਬੁੱਧਵਾਰ ਸਵੇਰੇ 8.30 ਵਜੇ ਕ੍ਰਮਵਾਰ 17.6, 11.3, 9 ਅਤੇ 4.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

 

ਮਨਾਲੀ ਅਤੇ ਬਿਲਾਸਪੁਰ ਵਿੱਚ ਕ੍ਰਮਵਾਰ 2-2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਕੁਫਰੀ, ਮਨਾਲੀ, ਡਲਹੌਜ਼ੀ ਅਤੇ ਸ਼ਿਮਲਾ ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 0.3, 3.8, 4.5 ਅਤੇ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

ਉਤਰਾਖੰਡ ਦੇ ਉੱਚਾਈ ਵਾਲੇ ਹਿਮਾਲਿਆਈ ਖੇਤਰਾਂ ਚ ਭਾਰੀ ਬਰਫਬਾਰੀ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਸੂਬੇ ਚ ਠੰਡ ਵੱਧ ਗਈ ਹੈ। ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਓਲੀ, ਹੇਮਕੁੰਟ ਸਾਹਿਬ, ਮੁਨਸਿਆਰੀ ਸਮੇਤ ਗੜ੍ਹਵਾਲ ਅਤੇ ਕੁਮਾਉਂ ਦੋਵਾਂ ਖੇਤਰਾਂ ਦੀਆਂ ਉੱਚੀਆਂ ਥਾਵਾਂ ਤੇ ਭਾਰੀ ਬਰਫਬਾਰੀ ਹੋਈ ਅਤੇ ਸਿਖਰਾਂ ਨੇ ਬਰਫ ਦੀ ਚਿੱਟੀ ਚਾਦਰ ਨਾਲ ਖੁੱਦ ਨੂੰ ਢੱਕ ਲਿਆ।

 

ਸੂਬੇ ਦੇ ਨੀਵੇਂ ਇਲਾਕਿਆਂ ਚ ਕੱਲ ਤੋਂ ਰੁਕ-ਰੁਕ ਕੇ ਪਿਆ ਮੀਂਹ ਅੱਜ ਵੀ ਜਾਰੀ ਰਿਹਾ, ਜਿਸ ਕਾਰਨ ਮੌਸਮ ਠੰਡਾ ਹੋ ਗਿਆ। ਮੌਸਮ ਦੇ ਤਰੀਕਿਆਂ ਚ ਹੋਏ ਇਸ ਬਦਲਾਅ ਕਾਰਨ ਸੂਬੇ ਚ ਠੰਢ ਵੱਧ ਗਈ ਹੈ।

 

ਇਸ ਸਮੇਂ ਕੁਝ ਦਿਨਾਂ ਲਈ ਮੌਸਮ ਇਸ ਤਰ੍ਹਾਂ ਦੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਇਥੇ ਜਾਰੀ ਭਵਿੱਖਬਾਣੀ ਅਨੁਸਾਰ ਉੱਤਰਾਖੰਡ ਚ ਅਗਲੇ ਦਿਨਾਂ ਵਿੱਚ ਬਰਫਬਾਰੀ ਹੋ ਸਕਦੀ ਹੈ।

 

3000 ਮੀਟਰ ਤੋਂ ਵੱਧ ਉਚਾਈ ਵਾਲੇ ਸਥਾਨਾਂ ਤੇ ਭਾਰੀ ਬਰਫਬਾਰੀ ਹੋ ਸਕਦੀ ਹੈ ਜਦਕਿ ਵਿਸ਼ੇਸ਼ ਤੌਰ 'ਤੇ ਦੇਹਰਾਦੂਨ, ਨੈਨੀਤਾਲ, ਡੇਹਰੀ, ਪਉੜੀ ਅਤੇ ਹਰਿਦੁਆਰ ਜ਼ਿਲ੍ਹਿਆਂ ਚ ਗੜੇਮਾਰੀ ਹੋ ਸਕਦੀ ਹੈ।

 

ਸੂਬੇ ਚ ਜ਼ਿਆਦਾਤਰ ਥਾਵਾਂ ਤੇ ਬੱਦਲਵਾਈ ਅਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

 

ਤਸਵੀਰਾਂ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Himachal Pradesh and Uttarakhand high attitude regions covered in Snowfall