ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਲਨ ’ਚ ਬਹੁਮੰਜ਼ਿਲਾ ਇਮਾਰਤ ਡਿੱਗੀ, 2 ਲੋਕਾਂ ਦੀ ਮੌਤ, ਕਈ ਮਲਬੇ ’ਚ ਦਬੇ

ਹਿਮਾਚਲ ਪ੍ਰਦੇਸ਼ ਦੇ ਸੋਲਨ ਚ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਕੁਮਾਰਹੱਟੀ-ਨਾਹਨ ਹਾਈਵੇ ’ਤੇ ਇਕ ਬਹੁਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਖ਼ਬਰ ਹੈ। ਦਸਿਆ ਜਾ ਰਿਹਾ ਹੈ ਕਿ ਹਾਈਵੇ ਦੇ ਕਿਨਾਰੇ ਬਣੇ ਇਕ ਢਾਬੇ ਦੀ ਬਿਲਡਿੰਗ ਡਿੱਗ ਗਈ ਹੈ ਜਿਸ ਚ ਕਾਫੀ ਲੋਕ ਦੱਬ ਗਏ ਹਨ।

 

ਜਾਣਕਾਰੀ ਮੁਤਾਬਕ ਬਿਲਡਿੰਗ ਦੇ ਮਲਬੇ ਚ 30 ਫ਼ੌਜ ਦੇ ਜਵਾਨ ਅਤੇ 7 ਆਮ ਨਾਗਰਿਕ ਮੌਜੂਦ ਸਨ। 18 ਫ਼ੌਜੀਆਂ ਅਤੇ 5 ਆਮ ਲੋਕਾਂ ਨੂੰ ਮਲਬੇ ਚੋਂ ਕੱਢ ਲਿਆ ਗਿਆ ਹੈ ਜਦਕਿ 2 ਲਾਸ਼ਾਂ ਨੂੰ ਵੀ ਕੱਢਿਆ ਗਿਆ ਹੈ। ਹਾਲੇ 14 ਲੋਕਾਂ ਦੇ ਮਲਬੇ ਚ ਦਬੇ ਹੋਣ ਦਾ ਖਦਸ਼ਾ ਹੈ।

 

ਮੌਕੇ ’ਤੇ ਪੁਲਿਸ ਅਤੇ ਬਚਾਅ ਦਲ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਕੰਮ ਚ ਜੁਟ ਗਏ ਹਨ। ਦਸਿਆ ਜਾ ਰਿਹਾ ਹੈ ਕਿ ਸਵੇਰ ਤੋਂ ਹੀ ਲਗਾਤਾਰ ਮੀਂਹ ਪੈਣ ਕਾਰ ਇਹ ਖੱਡ ਕਿਨਾਰੇ ਬਣੀ ਇਹ ਇਮਾਰਤ ਡਿੱਗ ਗਈ।

 

ਇਸ ਤੋਂ ਪਹਿਲਾਂ ਆਫਤ ਪ੍ਰਬੰਧਨ ਦੇ ਅਫਸਰ ਡੀਸੀ ਰਾਣਾ ਨੇ ਕਿਹਾ ਕਿ ਮੌਕੇ ਤੇ ਕੁੱਲ 25 ਲੋਕ ਮੌਜੂਦ ਸਨ। ਮੀਂਹ ਸਵੇਰ ਤੋਂ ਹੀ ਤੇਜ਼ ਪੈ ਰਿਹਾ ਹੈ। ਪੰਚਕੂਲਾ ਤੋਂ ਐਨਡੀਆਰਐਫ਼ ਦੀ ਟੀਮ ਰਵਾਨਾ ਹੋ ਚੁਕੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:himachal pradesh solan guest house building Collapse due to rain Building collapse