ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਦੇ ਲਾਹੌਲ ਸਪਿਤੀ ਅਤੇ ਚੰਬਾ 'ਚ ਬੇਮੌਸਮੀ ਬਰਫ਼ਬਾਰੀ ਨੇ ਕੀਤਾ ਹੈਰਾਨ 

 

ਮੌਸਮ ਦੀ ਪਹਿਲੀ ਬਰਫ਼ਬਾਰੀ ਨੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਮੌਸਮ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਇਲਾਕਿਆਂ ਵਿੱਚ ਆਮ ਤੌਰ 'ਤੇ ਅਗਸਤ ਵਿੱਚ ਬਰਫ਼ਬਾਰੀ ਨਹੀਂ ਹੁੰਦੀ।

 

ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਾਜ਼ਾ ਬਰਫ਼ਬਾਰੀ ਕਾਰਨ ਚੰਬਾ ਤੋਂ ਪੰਗੀ ਜਾਣ ਵਾਲੀ ਸੜਕ ਸਾਚ ਪਾਸ ਕੋਲੋਂ ਜਾਮ ਹੋ ਗਈ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

 

ਸ਼ਿਮਲਾ ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਸੂਬੇ ਵਿੱਚ ਬਹੁਤੀਆਂ ਥਾਵਾਂ ਉੱਤੇ ਹਲਕੇ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ, ਜਦੋਂਕਿ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਉਮੀਦ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਨਾਲ ਪਾਣੀ ਦਾ ਵਹਾਅ ਝਰਨੇ ਤੱਕ ਜਾਣਾ ਰੋਕ ਦਿੱਤਾ ਹੈ ਅਤੇ ਇਸ ਨਾਲ ਸਬ-ਡਵੀਜ਼ਨ ਦੇ ਖਾਦੇਤਾਰ  ਪਿੰਡ ਵਿੱਚ ਇਕ ਵੱਡੀ ਨਕਲੀ ਝੀਲ ਨਿਰਮਿਤ ਹੋ ਗਈ ਹੈ। 
 

ਅਧਿਕਾਰੀਆਂ ਨੇ ਦੱਸਿਆ ਕਿ ਕਾਂਗੜਾ ਜ਼ਿਲ੍ਹੇ ਦੇ ਤ੍ਰਿਨਦੀ, ਦਾਨੀ, ਮਿਰਕਾ, ਲਦੋਰ, ਥਾਣਾ, ਹਿੰਦੋਰਘਾਟ, ਲੈਤਰੀ ਅਤੇ ਜਸੂਰ ਪਿੰਡਾਂ ਦੇ ਲੋਕਾਂ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਗਿਆ ਹੈ।

 

8 ਰਾਸ਼ਟਰੀ ਰਾਜ ਮਾਰਗਾਂ ਸਣੇ 877 ਸੜਕਾਂ ਬੰਦ
 

ਸੂਬੇ ਦੇ ਕੁੱਲ 12 ਜ਼ਿਲ੍ਹਿਆਂ ਵਿੱਚੋਂ 11 ਭਾਰੀ ਮੀਂਹ ਦੀ ਲਪੇਟ ਵਿੱਚ ਹਨ। ਲੈਂਡਸਲਾਈਡ ਅਤੇ ਸੜਕਾਂ ਰੁੜ੍ਹਨ ਨਾਲ ਸੂਬੇ ਵਿੱਚ 9 ਰਾਸ਼ਟਰੀ ਹਾਈਵੇ ਸਣੇ 877 ਸੜਕਾਂ ਬੰਦ ਹੋ ਗਈਆਂ। ਸੂਬੇ ਵਿੱਚ ਐਤਵਾਰ ਨੂੰ 102.5 ਮਿਲੀਮੀਟਰ ਬਾਰਸ਼ ਹੋਈ ਹੈ। ਇਹ ਇਕ ਦਿਨ ਵਿੱਚ ਹੋਣ ਵਾਲੀ ਔਸਤ ਬਾਰਸ਼ ਨਾਲੋਂ 1065% ਵਧੇਰੇ ਹੈ। ਐਤਵਾਰ ਨੂੰ ਸ਼ਿਮਲਾ ਵਿੱਚ ਸਤਲੁਜ ਨਦੀ 'ਤੇ ਬਣਿਆ  ਪੁਲ ਰੁੜ੍ਹ ਗਿਆ ਹੈ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Himachal : snowfall in Lahaul Spiti and chamba surprised everyone