ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਨਾਥ ਨੇ ਟਵੀਟਰ `ਤੇ ਅੰਗਰੇਜ਼ੀ ਦੀ ਥਾਂ ਹਿੰਦੀ `ਚ ਲਿਖਿਆ ਨਾਮ

ਰਾਜਨਾਥ ਨੇ ਟਵੀਟਰ `ਤੇ ਅੰਗਰੇਜ਼ੀ ਦੀ ਥਾਂ ਹਿੰਦੀ `ਚ ਲਿਖਿਆ ਨਾਮ

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਿੰਦੀ ਦਿਵਸ `ਤੇ ਆਪਣੇ ਆਧਿਕਾਰਕ ਟਵੀਟਰ ਹੈਂਡਲ `ਤੇ ਆਪਣਾ ਨਾਮ ਅੰਗਰੇਜ਼ੀ ਤੋਂ ਬਲਦਕੇ ਹਿੰਦੀ `ਚ ਲਿਖਿਆ। ਹਿੰਦੀ `ਚ ਹੀ ਟਵੀਟ ਕੀਤਾ ਕਿ ਭਾਸ਼ਾ ਦੇਸ਼ ਦੀ ਸੰਸਕ੍ਰਿਤਕ ਧਰੋਹਰ ਨਾਲ ਕੌਮੀ ਸਵੈਮਾਨ ਦਾ ਪ੍ਰਗਟਾਵਾ ਹੈ। ਹਿੰਦੀ ਦਿਵਸ `ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਰਾਜਨਾਥ ਨੇ ਹਿੰਦੀ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਦੇ ਲਈ ਯੋਗਦਾਨ ਦੇਣ ਨੂੰ ਕਿਹਾ ਹੈ।

 

ਗ੍ਰਹਿ ਮੰਤਰੀ ਨੇ ਟਵੀਟਰ ਹੈਂਡਲ `ਤੇ ਹਿੰਦੀ `ਚ ਨਾਮ ਲਿਖੇ ਜਾਣ ਦੇ ਬਾਅਦ ਕਈ ਸੰਸਦਾਂ, ਵਿਧਾਇਕਾਂ ਅਤੇ ਪਾਰਟੀ ਆਗੂਆਂ ਨੇ ਉਨ੍ਹਾਂ ਦੇ ਹੇਠ ਆਪਣਾ ਨਾਮ ਹਿੰਦੀ `ਚ ਲਿਖਿਆ। ਗ੍ਰਹਿ ਮੰਤਰਾਲੇ ਦੇ ਆਧਿਕਾਰਕ ਟਵੀਟਰ ਹੈਂਡਲ `ਤੇ ਵੀ ਅੰਗਰੇਜ਼ੀ ਦੀ ਥਾਂ ਹਿੰਦੀ `ਚ ਗ੍ਰਹਿ ਮੰਤਰਾਲਾ ਲਿਖ ਦਿੱਤਾ ਗਿਆ। ਗ੍ਰਹਿ ਮੰਤਰੀ ਦੇ ਹਿੰਦੀ ਦਿਵਸ `ਤੇ ਟਵੀਟਰ ਨੂੰ 1300 ਤੋਂ ਜਿ਼ਆਦਾ ਲੋਕਾਂ ਨੇ ਰੀਟ੍ਰਵੀਟ ਕੀਤਾ ਅਤੇ ਨੌ ਹਜ਼ਾਰ ਤੋਂ ਜਿ਼ਆਦਾ ਲੋਕਾਂ ਨੇ ਪਸੰਦ ਕੀਤਾ। 

 

 

 

ਜੋੜਨ ਦਾ ਕੰਮ ਕਰਦੀ ਹੈ ਹਿੰਦੀ


ਹਿੰਦੀ ਦਿਵਸ `ਤੇ ਆਯੋਜਿਤ ਇਕ ਸਮਾਰੋਹ `ਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਕ ਅਜਿਹੀ ਭਾਸ਼ਾ ਹੈ, ਜੋ ਦੇਸ਼ ਨੂੰ ਜੋੜਨ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਹਿੰਦੀ `ਚ ਕਾਫੀ ਵਿਸ਼ੇ ਸਮੱਗਰੀ ਅੱਜ-ਕੱਲ੍ਹ ਤਿਆਰ ਹੋ ਰਹੀ ਹੈ। ਇਸ ਲਈ ਹਿੰਦੀ ਨਾਲ ਜੁੜੀਏ ਅਤੇ ਜੋੜੀਏ। ਉਨ੍ਹਾਂ ਕਿਹਾ ਕਿ ਵਿਆਕਰਨ ਅਤੇ ਉਚਾਰਣ ਦੀ ਦ੍ਰਿਸ਼ਟੀ ਨਾਲ ਹਿੰਦੀ ਬਹੁਤ ਅਮੀਰ ਹੈ। ਜਿੱਥੇ ਇਨ੍ਹਾਂ ਦੇ ਸਰਲੀਕਰਨ `ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉਥੇ ਭਾਸ਼ਾ ਦੇ ਮੂਲ ਸਵੈਰੂਪ ਨੂੰ ਵੀ ਬਣਾਈ ਰੱਖਣਾ ਮਹੱਤਵਪੂਰਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hindi diwas 2018: home minister rajnath singh writes his name in HIndi on twitter handle