ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਮਹਾਂਸਭਾ ਦੇ ਆਗੂ ਕਮਲੇਸ਼ ਤਿਵਾੜੀ ਦਾ ਲਖਨਊ ’ਚ ਕਤਲ

ਹਿੰਦੂ ਮਹਾਂਸਭਾ ਦੇ ਆਗੂ ਕਮਲੇਸ਼ ਤਿਵਾੜੀ ਦਾ ਲਖਨਊ ’ਚ ਕਤਲ

ਲਖਨਊ ਦੇ ਨਾਕਾ ਥਾਣਾ ਇਲਾਕੇ ਵਿੱਚ ਅੱਜ ਹਿੰਦੂ ਮਹਾਂਸਭਾ ਦੇ ਆਗੂ ਕਮਲੇਸ਼ ਤਿਵਾੜੀ ਨੂੰ ਦਿਨ–ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਮਲੇਸ਼ ਤਿਵਾੜੀ ਨੂੰ ਉਨ੍ਹਾਂ ਦੇ ਆਪਣੇ ਹੀ ਦਫ਼ਤਰ ਵਿੱਚ ਗੋਲੀ ਮਾਰੀ ਗਈ।

 

 

ਸੂਤਰਾਂ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਕਮਲੇਸ਼ ਨੂੰ ਫ਼ੋਨ ਕਰ ਕੇ ਉਨ੍ਹਾਂ ਦੇ ਦਫ਼ਤਰ ਪੁੱਜੇ ਸਨ। ਦੱਸਿਆ ਜਾਦਾ ਹੈ ਕਿ ਕਾਤਲ ਮਿਠਾਈ ਦੇ ਡੱਬੇ ਵਿੱਚ ਦੇਸੀ ਪਿਸਤੌਲ ਤੇ ਚਾਕੂ ਲੈ ਕੇ ਪੁੱਜੇ ਸਨ। ਉੱਥੇ ਉਨ੍ਹਾਂ ਨੇ ਚਾਹ ਵੀ ਪੀਤੀ।

 

 

ਫਿਰ ਇੱਕ ਜਣੇ ਨੇ ਗੋਲੀ ਮਾਰੀ ਤੇ ਦੂਜੇ ਨੇ ਚਾਕੂ ਨਾਲ ਗਲ਼ਾ ਵੱਢ ਸੁੱਟਿਆ। ਕਮਲੇਸ਼ ਤਿਵਾੜੀ ਨੂੰ ਗੰਪੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਲਿਜਾਂਦਾ ਗਿਆ ਪਰ ਉੱਥੇ ਉਹ ਦਮ ਤੋੜ ਗਏ।

 

 

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਕਾਲ–ਡਿਐਲ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਵਿੱਚ ਜੁਟ ਗਈ ਹੈ।

 

 

ਸ੍ਰੀ ਕਮਲੇਸ਼ ਤਿਵਾੜੀ ਦਾ ਦਫ਼ਤਰ ਲਖਨਊ ਖ਼ੁਰਸ਼ੀਦ ਬਾਗ਼ ਇਲਾਕੇ ਵਿੱਚ ਸਥਿਤ ਹੈ। ਸ੍ਰੀ ਤਿਵਾੜੀ ਉੱਤੇ ਹਮਲਾ ਕਰਨ ਤੋਂ ਬਾਅਦ ਮੁਲਜ਼ਮ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ।

 

 

ਇਹ ਖ਼ਬਰ ਲਿਖੇ ਜਾਣ ਤੱਕ ਖ਼ੁਰਸ਼ੀਦ ਬਾਗ਼ ਇਲਾਕੇ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਤੇ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਨੂੰ ਸਹੀ ਰੱਖਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।

 

 

ਸਾਲ 2015 ਦੌਰਾਨ ਕਮਲੇਸ਼ ਤਿਵਾੜੀ ਨੇ ਹਜ਼ਰਤ ਮੁਹੰਮਦ ਸਾਹਿਬ ਵਿਰੁੱਧ ਵਿਵਾਦਗ੍ਰਸਤ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਕਾਫ਼ੀ ਹੰਗਾਮਾ ਖੜ੍ਹਾ ਹੋਇਆ ਸੀ। ਤਦ ਸ੍ਰੀ ਤਿਵਾੜੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਹ ਉਸ ਮਾਮਲੇ ਵਿੱਚ ਹਾਲੇ ਜ਼ਮਾਨਤ 'ਤੇ ਚੱਲ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindu Mahasabha leader Kamlesh Tiwari murdered in Lucknow