ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਮਹਾਸਭਾ ਦੇ ਆਗੂ ਨੂੰ ਮਾਰਨ ਲਈ ‘ਭਗਵਾ’ ਕੱਪੜਿਆਂ ’ਚ ਆਏ ਸਨ ਕਾਤਲ

ਹਿੰਦੂ ਸਮਾਜ ਪਾਰਟੀ ਦੇ ਨੇਤਾ ਅਤੇ ਹਿੰਦੂ ਮਹਾਂਸਭਾ ਦੇ ਸਾਬਕਾ ਨੇਤਾ ਕਮਲੇਸ਼ ਤਿਵਾੜੀ ਦਾ ਸ਼ੁੱਕਰਵਾਰ ਨੂੰ ਲਖਨਊ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੂੰ ਤੁਰੰਤ ਟਰੌਮਾ ਸੈਂਟਰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਖਬਰਾਂ ਦੇ ਅਨੁਸਾਰ ਹਮਲਾਵਰ ਮਠਿਆਈਆਂ ਦਾ ਇੱਕ ਡੱਬਾ ਸੌਂਪਣ ਦੇ ਬਹਾਨੇ ਖੁਸ਼ੀਰਦ ਬਾਗ ਖੇਤਰ ਤਿਵਾੜੀ ਦੇ ਦਫ਼ਤਰ ਵਿੱਚ ਦਾਖਲ ਹੋਏ ਸਨ।

 

ਜਿਵੇਂ ਹੀ ਹਮਲਾਵਰਾਂ ਅੰਦਰ ਦਾਖਲ ਹੋਏ, ਹਮਲਾਵਰਾਂ ਨੇ ਡੱਬਾ ਖੋਲ੍ਹਿਆ ਤੇ ਉਸ ਚੋਂ ਇਕ ਬੰਦੂਕ ਬਾਹਰ ਕੱਢੀ ਤੇ ਗੋਲੀਆਂ ਨਾਲ ਤਿਵਾੜੀ ਨੂੰ ਭੁੰਨਣ ਤੋਂ ਬਾਅਦ ਉਥੋਂ ਫਰਾਰ ਹੋ ਗਏ। ਤਿਵਾੜੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

 

ਸਾਬਕਾ ਹਿੰਦੂ ਮਹਾਸਭਾ ਨੇਤਾ ਕਮਲੇਸ਼ ਤਿਵਾੜੀ ਨੇ ਜਨਵਰੀ 2017 ਹਿੰਦੂ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਤਿਵਾੜੀ ਪਹਿਲਾਂ ਹਿੰਦੂ ਮਹਾਸਭਾ ਦੇ ਪ੍ਰਧਾਨ ਰਹਿ ਚੁੱਕੇ ਸਨ।

 

ਲਖਨਊ ਦੇ ਸੀਨੀਅਰ ਪੁਲਿਸ ਕਪਤਾਨ ਕਲਾਨਿਧੀ ਨਥਾਨੀ ਨੇ ਕਿਹਾ ਕਿ ਹਮਲਾਵਰਾਂ ਨੂੰ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮਹੀਨੇ ਸੱਜੇ ਪੱਖੀ ਨੇਤਾਵਾਂ ਦਾ ਇਹ ਚੌਥਾ ਕਤਲ ਹੈ।

 

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਚੌਧਰੀ ਯਸ਼ਪਾਲ ਸਿੰਘ ਨੂੰ ਵੀ 8 ਅਕਤੂਬਰ ਨੂੰ ਦੇਵਬੰਦ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 10 ਅਕਤੂਬਰ ਨੂੰ ਇੱਕ ਹੋਰ ਭਾਜਪਾ ਨੇਤਾ ਅਤੇ ਸਾਬਕਾ ਵਿਦਿਆਰਥੀ ਆਗੂ ਕਬੀਰ ਤਿਵਾੜੀ ਨੂੰ ਵੀ ਕਸਬੇ ਵਿੱਚ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਵਿਦਿਆਰਥੀ ਸਮੂਹਾਂ ਨੇ ਸਰਕਾਰੀ ਵਾਹਨਾਂ ਨੂੰ ਤੋੜ-ਫੋੜ ਕੇ ਸਾੜ ਦਿੱਤਾ।

 

ਭਾਜਪਾ ਦੇ ਕੌਂਸਲਰ ਧਰਾ ਸਿੰਘ (47) ਨੂੰ 13 ਅਕਤੂਬਰ ਨੂੰ ਸ਼ਨੀਵਾਰ ਸਵੇਰੇ ਸਹਾਰਨਪੁਰ ਦੇ ਦੇਵਬੰਦ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindu Mahasabha leader Kamlesh Tiwari shot dead in Lucknow