ਕੇਂਦਰ ਸਰਕਾਰ ਦੇ ਅਫ਼ਸਰਾਂ ਨੇ ਕਿਹਾ ਕਿ 1 ਜੁਲਾਈ ਤੋਂ ਯਾਤਰਾ ਸ਼ੁਰੂ ਹੋਣ ਮਗਰੋਂ ਹੁਣ ਤਕ 11 ਦਿਨਾਂ ਚ 1,44,058 ਸ਼ਰਧਾਲੂਆਂ ਨੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰ ਲਏ ਹਨ। ਪੁਲਿਸ ਮੁਤਾਬਕ 5,395 ਯਾਤਰੀਆਂ ਦਾ ਇਕ ਹੋਰ ਜੱਥਾ ਅੱਜ ਸਵੇਰ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਘਾਟੀ ਲਈ 2 ਸੁਰੱਖਿਆ ਕਾਫਲੇ ਚ ਰਵਾਨਾ ਹੋਇਆ।
ਪੁਲਿਸ ਨੇ ਅੱਗੇ ਦਸਿਆ ਕਿ ਇਨ੍ਹਾਂ ਚੋਂ 1,966 ਯਾਤਰੀ ਬਾਲਟਾਲ ਆਧਾਰ ਕੈਂਪ ਜਾ ਰਹੇ ਹਨ ਜਦਕਿ 3,429 ਯਾਤਰੀ ਪਹਿਲਗਾਮ ਆਧਾਰ ਕੈਂਪ ਜਾ ਰਹੇ ਹਨ।
ਤੀਰਥਯਾਰਤੀ ਪਵਿੱਤਰ ਗੁਫਾ ਤਕ ਜਾਣ ਲਈ ਜਾਂ ਤਾਂ ਛੋਟੇ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਤੋਂ ਜਾਂਦੇ ਹਨ ਜਾਂ 45 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਦੁਆਰਾ ਜਾਂਦੇ ਹਨ। ਦੋਨਾਂ ਆਧਾਰ ਕੈਂਪਾਂ ’ਤੇ ਹਾਲਾਂਕਿ ਤੀਰਥਯਾਤਰੀਆਂ ਲਈ ਹੈਲੀਕਾਪਟਰ ਦੀਆਂ ਸੇਵਾਵਾਂ ਹਨ। ਬਰਫ ਦੇ ਆਕਾਰ ਵਾਲੀ ਇਹ ਸਰੰਚਨਾ ਚੰਨ ਦੀ ਗਤੀ ਦੇ ਨਾਲ-ਨਾਲ ਆਪਣੀ ਸਰੰਚਨਾ ਬਦਲਦੀ ਹੈ।
ਦਸਿਆ ਜਾਂਦਾ ਹੈ ਕਿ ਅਮਰਨਾਥ ਗੁਫਾ ਚ ਬਰਫ ਦੀ ਵੱਡੀ ਸਰੰਚਨਾ ਬਣਦੀ ਹੈ ਜਿਹੜੀ ਭਗਵਾਨ ਸ਼ਿਵ ਦੀ ਮਿਥਿਹਾਸਕਲ ਸ਼ਕਤੀਆਂ ਦਾ ਪ੍ਰਤੀਕ ਹੈ।
ਪਵਿੱਤਰ ਗੁਫਾ ਦੀ ਖੋਜ ਸਾਲ 1850 ਚ ਇਕ ਮੁਸਲਿਮ ਚਰਵਾਹੇ ਬੂਟਾ ਮਲਿਕ ਨੇ ਕੀਤੀ ਸੀ। ਕਿਹਾ ਜਾਂਦਾ ਹੈ ਕਿ ਇਕ ਸੂਫੀ ਸੰਤ ਨੇ ਚਰਵਾਹੇ ਨੂੰ ਕੋਲੇ ਨਾਲ ਭਰਿਆ ਇਕ ਬੈਗ ਦਿੱਤਾ ਸੀ, ਬਾਅਦ ਚ ਕੋਲਾ ਸੋਨੇ ਚ ਬਦਲ ਗਿਆ ਸੀ। ਲਗਭਗ 150 ਸਾਲਾਂ ਤੋਂ ਚਰਵਾਹੇ ਦੀਆਂ ਪੀੜ੍ਹੀਆਂ ਨੂੰ ਪਵਿੱਤਰ ਗੁਫਾ ’ਤੇ ਆਉਣ ਵਾਲੇ ਚੜਾਵੇ ਦਾ ਕੁਝ ਹਿੱਸਾ ਦਿੱਤਾ ਜਾਂਦਾ ਹੈ।
11 ਦਿਨਾਂ ’ਚ ਡੇਢ ਲੱਖ ਸ਼ਰਧਾਲੂਆਂ ਨੇ ਕੀਤੀ ਅਮਰਨਾਥ ਯਾਤਰਾ, ਤਸਵੀਰਾਂ
.