ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਤੋਂ ਸਦਾ ਲਈ ਭਾਰਤ ਆਉਣ ਵਾਲੇ ਸਿੱਖਾਂ ਨੂੰ ਤੁਰੰਤ ਮਿਲਣਗੀਆਂ ਸਭ ਸਹੂਲਤਾਂ

ਪਾਕਿ ਤੋਂ ਸਦਾ ਲਈ ਭਾਰਤ ਆਉਣ ਵਾਲੇ ਸਿੱਖਾਂ ਨੂੰ ਤੁਰੰਤ ਮਿਲਣਗੀਆਂ ਸਭ ਸਹੂਲਤਾਂ

ਕੇਂਦਰ ਸਰਕਾਰ ਪਾਕਿਸਤਾਨ, ਅਫ਼ਗ਼ਾਨਿਸਤਾਨ ਤੇ ਬੰਗਲਾਦੇਸ਼ ਤੋਂ ਆਏ ਹਿੰਦੂਆਂ, ਸਿੱਖਾਂ, ਈਸਾਈਆਂ, ਬੋਧੀਆਂ, ਜੈਨੀਆਂ ਅਤੇ ਪਾਰਸੀਆਂ ਸਮੇਤ ਛੇ ਘੱਟ–ਗਿਣਤੀ ਸਮੂਹਾਂ ਦੇ ਲੋਕਾਂ ਨੂੰ ਭਾਰਤੀ ਨਾਗਰਿਕਾਂ ਵਰਗੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਤੇ ਸਰਕਾਰੀ ਰਿਆਇਤਾਂ ਦੇਵੇਗੀ। ਅਸਲ ’ਚ ਸਰਕਾਰ ਇਹ ਸਾਰੀਆਂ ਸਹੂਲਤਾਂ ਦੇਣ ਲਈ ਸਮਾਂ–ਸੀਮਾ ਦੀ ਬੰਦਿਸ਼ ਖ਼ਤਮ ਕਰੇਗੀ।

 

 

ਭਾਰਤ ਸਰਕਾਰ ਨੇ ਸਿਧਾਂਤਕ ਤੌਰ ’ਤੇ ਤੈਅ ਕੀਤਾ ਹੈ ਕਿ ਗੁਆਂਢੀ ਦੇਸ਼ਾਂ ਤੋਂ ਆਏ ਇਨ੍ਹਾਂ ਧਾਰਮਿਕ ਘੱਟ–ਗਿਣਤੀ ਸਮੂਹਾਂ ਲਈ ਸਮਾਂ ਤੇ ਦਸਤਾਵੇਜ਼ ਕਿਸੇ ਵੀ ਤਰ੍ਹਾਂ ਅੜਿੱਕਾ ਨਹੀਂ ਬਣਨਗੇ। ਪਹਿਲਾਂ 31 ਦਸੰਬਰ, 2014 ਤੱਕ ਜਾਂ ਉਸ ਤੋਂ ਪਹਿਲਾਂ ਆਏ ਲੋਕਾਂ ਨੂੰ ਬਿਨਾ ਵੈਧ ਦਸਤਾਵੇਜ਼ ਦੇ ਭਾਰਤ ਵਿੱਚ ਰਹਿਣ ਬਾਰੇ ਹੁਕਮ ਜਾਰੀ ਕੀਤੇ ਗਏ ਸਨ।

 

 

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਨੀਅਰ ਪੱਧਰ ਉੱਤੇ ਤੈਅ ਕੀਤਾ ਗਿਆ ਹੈ ਕਿ ਗੁਆਂਢੀ ਦੇਸ਼ਾਂ ’ਚ ਘੱਟ–ਗਿਣਤੀਆਂ ਨਾਲ ਹੋ ਰਹੇ ਕਥਿਤ ਤਸ਼ੱਦਦ ਕਾਰਨ ਭਾਰਤ ਆਉਣ ਲਈ ਮਜਬੂਰ ਹਿੰਦੂਆਂ, ਸਿੱਖਾਂ, ਈਸਾਈਆਂ, ਬੋਧੀਆਂ, ਜੈਨੀਆਂ ਤੇ ਪਾਰਸੀਆਂ ਲਈ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਕਿਸੇ ਤਰ੍ਹਾਂ ਦੀ ਸਮਾਂ–ਸੀਮਾ ਦੀ ਕੋਈ ਪਾਬੰਦੀ ਨਹੀਂ ਹੋਵੇਗੀ।

 

 

ਸੂਬਿਆਂ ਨੂੰ ਇਸ ਬਾਰੇ ਛੇਤੀ ਹੀ ਦਿਸ਼ਾ–ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਇਹ ਵੀ ਸੰਭਵ ਹੈ ਕਿ ਨਾਗਰਿਕਤਾ ਸੋਧ ਬਿਲ ਵਿੱਚ ਹੀ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਸ਼ਾਮਲ ਕਰ ਲਈਆਂ ਜਾਣ।

 

 

ਨਾਗਰਿਕਤਾ ਸੋਧ ਬਿਲ ਹਾਲੇ ਅੱਗੇ ਨਹੀਂ ਵਧ ਸਕਿਆ ਹੈ। ਇਸ ਉੱਤੇ ਸਹਿਮਤੀ ਬਣਾਉਣ ਦਾ ਜਤਨ ਚੱਲ ਰਿਹਾ ਹੈ। ਇਸ ਸੋਧ ਬਿਲ–2019 ਦਾ ਮੁੱਖ ਮੰਤਵ ਬਾਂਗਲਾਦੇਸ਼, ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ 6 ਘੱਟ–ਗਿਣਤੀ ਫ਼ਿਰਕਿਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindu-Sikh migrants from Pak will get all amenities immediately in India