ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

125 ਰੁਪਏ ਤੋਂ ਵੀ ਘੱਟ ਕਮਾਉਂਦੇ ਹਨ ਚਮਕੀ ਬੁਖਾਰ ਪੀੜਤ ਬੱਚਿਆਂ ਦੇ ਮਾਪੇ

125 ਰੁਪਏ ਤੋਂ ਵੀ ਘੱਟ ਕਮਾਉਂਦੇ ਹਨ ਚਮਕੀ ਬੁਖਾਰ ਪੀੜਤ ਬੱਚਿਆਂ ਦੇ ਮਾਪੇ

ਚਮਕੀ ਬੁਖਾਰ (ਏਈਐਸ) ਦੀ ਮਾਰ ਝੱਲ ਰਹੇ ਉਤਰ ਬਿਹਾਰ ਵਿਚ ਬਹੁਤੇ ਪੀੜਤ ਬੱਚਿਆਂ ਦੇ ਮਾਤਾ–ਪਿਤਾ ਰੋਜ਼ਾਨਾ ਸਵਾ ਸੌ (125) ਰੁਪਏ ਜਾਂ ਇਸ ਤੋਂ ਵੀ ਘੱਟ ਕਮਾਉਂਦੇ ਹਨ। ਅਜਿਹੇ ਪਰਿਵਾਰਾਂ ਦੀ ਮਾਲੀ ਹਾਲਤ ਕਾਫੀ ਖਰਾਬ ਹੈ। ਮੁੱਖ ਮੰਤਰੀ ਦੇ ਆਦੇਸ਼ ਉਤੇ ਸਿਹਤ ਵਿਭਾਗ ਵੱਲੋਂ ਕਰਵਾਏ ਗਏ ਸਮਾਜਿਕ ਆਰਥਿਕ ਸਰਵੇ ਦੀ ਮੁਢਲੀ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ।

 

ਏਈਐਸ ਪੀੜਤ 519 ਵਿਚੋਂ 289 ਪਰਿਵਾਰਾਂ ਦਾ ਸਮਾਜਿਕ ਆਰਥਿਕ ਸਰਵੇ ਪੂਰਾ ਹੋ ਗਿਆ ਹੈ। ਕਮਿਊਨਿਟੀ ਕੋਆਰਡੀਨੇਟਰ, ਜੀਵਿਕਾ ਮੈਂਬਰ, ਖੇਤੀਬਾੜੀ ਤੇ ਮਨਰੇਗਾ ਸਲਾਹਕਾਰ ਤੋਂ ਵਿਭਾਗ ਨੇ ਇਹ ਸਰਵੇ ਕਰਵਾਇਆ ਹੈ। ਸਰਵੇ ਦੇ ਮੁਢਲੇ ਨਤੀਜੇ ਹੈਰਾਨ ਕਰਨ ਵਾਲੇ ਹਨ। ਰਿਪੋਰਟ ਅਨੁਸਾਰ, ਪੀੜਤ ਬੱਚਿਆਂ ਦੇ ਪਰਿਵਾਰਾਂ ਦੀ ਦਿਸ਼ਾ ਅਤੇ ਆਮਦਨ ਦੇ ਸਰੋਤ ਦੀ ਜਦੋਂ ਜਾਂਚ ਕੀਤੀ ਗਈ ਤਾਂ ਮਜ਼ਦੂਰ ਵਰਗ ਦੇ 280 ਪਰਿਵਾਰਾਂ ਨੂੰ ਮਿਲੇ।

 

ਸਿਵਿਲ ਸਰਜਨ ਡਾ. ਐਸ ਪੀ ਸਿੰਘ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ ਉਤੇ ਪੀੜਤ ਪਰਿਵਾਰਾਂ ਦਾ ਸਮਾਜਿਕ ਆਰਥਿਕ ਸਰਵੇ ਹੋ ਰਿਹਾ ਹੈ। ਕੁਝ ਨਤੀਜੇ ਸਾਹਮਣੇ ਆਏ ਹਨ। ਪੂਰਾ ਸਰਵੇ ਹੋਣ ਵਿਚ ਸਮਾਂ ਲੱਗੇਗਾ। ਇਸ ਦੇ ਬਾਅਦ ਇਹ ਸਰਕਾਰ ਨੂੰ ਭੇਜਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindustan Exclusive: Earn less than a hundred hundred parents of suffering from chamki bukhar