ਬਲੱਡ ਬੈਂਕਾਂ ਦੀ ਲਾਪਰਵਾਹੀ ਨੇ ਝਾਰਖੰਡ ਦੇ ਅੱਠ ਬੱਚਿਆਂ ਦੇ ਜੀਵਨ `ਚ ਜ਼ਹਿਰ ਘੋਲ ਦਿੱਤਾ ਹੈ। ਇਹ ਬੱਚੇ ਥੈਲੇਸੀਮੀਆ ਦਾ ਇਲਾਜ ਕਰਵਾਉਣ ਰਾਂਚੀ ਦੇ ਡੇ ਕੇਅਰ ਸੈਂਟਰ ਪਹੁੰਚੇ ਸਨ। ਇਸ ਦੌਰਾਨ ਸੰਕਰਮਣ ਖੂਨ ਚੜ੍ਹਾਉਣ ਕਾਰਨ ਇਨ੍ਹਾਂ `ਚੋਂ ਪੰਜ ਬੱਚੇ ਐਚਆਈਵੀ ਦੇ ਸਿ਼ਕਾਰ ਹੋ ਗਏ ਹਨ, ਜਦੋਂਕਿ ਤਿੰਨ ਨੂੰ ਹੈਪੇਟਾਈਟਿਸ ਸੀ (ਐਚਸੀਵੀ) ਨੇ ਆਪਣੀ ਜਕੜ `ਚ ਲੈ ਲਿਆ ਹੈ।
ਰਾਂਚੀ `ਚ ਡੇ ਕੇਅਰ ਦਾ ਉਦਘਾਟਨ 25 ਜੁਲਾਈ ਨੂੰ ਇਸੇ ਸਾਲ ਹੋਇਆ ਹੈ। ਉਦੋਂ ਇਥੇ ਇਲਾਜ ਕਰਾਉਣ ਥੈਲੇਸੀਮੀਆ ਦੇ 129 ਮਰੀਜ਼ ਆਏ ਹਨ। ਇਨ੍ਹਾਂ `ਚੋਂ ਅੱਠ ਪੀੜਤ ਪਾਏ ਗਏ ਹਨ। ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੇ ਟੈਸਟ ਨੇਗੇਟਿਵ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸੰਕ੍ਰਮਣ ਨਹੀਂ ਹੈ। ਸਿਰਫ ਸੰਕਰਮਣ ਖੂਨ ਚੜ੍ਹਾਉਣ ਕਾਰਨ ਬੱਚਿਆਂ ਨਾਲ ਇਹ ਜਿ਼ਆਦਤੀ ਹੋਈ ਹੈ। ਜ਼ਰੂਰਤ ਦੇ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਮੇਂ ਸਮੇਂ `ਤੇ ਬਲੱਡ ਬੈਂਕ ਤੋਂ ਖੂਨ ਲੈ ਕੇ ਲਗਾਇਆ ਗਿਆ।
ਇਸੇ ਦੌਰਾਨ ਜਦੋਂ ਇਨ੍ਹਾਂ ਬੱਚਿਆਂ ਦੀ ਜਾਂਚ ਕੀਤੀ ਗਈ ਤਾਂ ਪੰਜ ਬੱਚੇ ਐਚਆਈਵੀ ਤੇ ਤਿੰਨ ਐਚਸੀਵੀ ਦੇ ਪੀੜਤ ਮਿਲੇ। ਐਚਆਈਵੀ ਪੀੜਤ ਇਨ੍ਹਾਂ ਪੰਜ ਬੱਚਿਆਂ `ਚੋਂ ਦੋ ਰਾਂਚੀ, ਦੋ ਝਾਲਦਾ (ਇਕ ਦੀ ਮੌਤ) ਤੇ ਇਕ ਹਜ਼ਾਰੀਬਾਗ ਦਾ ਹੈ। ਛੇ ਸਾਲ ਦੇ ਇਕ ਪੀੜਤ ਬੱਚੇ ਦੀ ਮੌਤ ਹੋ ਚੁੱਕੀ ਹੈ। ਐਚਸੀਵੀ ਪੀੜਤ ਹੋਏ ਤਿੰਨ ਬੱਚੇ ਰਾਂਚੀ ਜਿ਼ਲ੍ਹੇ ਦੇ ਹਨ।ਇਨ੍ਹਾਂ ਦੀ ਔਸਤ ਉਮਰ 8 ਤੋਂ 13 ਸਾਲ ਹੈ।
ਸਦਰ ਹਸਪਤਾਲ ਰਾਂਚੀ ਦੇ ਨੋਡਲ ਅਫਸਰ, ਬਲੱਡ ਬੈਂਕ ਡਾ. ਬਿਮਲੇਸ਼ ਸਿੰਘ ਨੇ ਕਿਹਾ ਕਿ ਐਚਆਈਵੀ ਤੇ ਐਚਸੀਵੀ ਨਾਲ ਪੀੜਤ ਬੱਚਿਆਂ ਦੇ ਮਾਤਾ-ਪਿਤਾ ਦੀ ਜਾਂਚ `ਚ ਉਹ ਨੈਗੇਟਿਵ ਪਾਏ ਗਏ। ਮਤਲਬ ਸਾਫ ਹੈ ਕਿ ਉਨ੍ਹਾਂ ਨੂੰ ਐਚਆਈਵੀ ਤੇ ਐਚਸੀਵੀ ਦਾ ਸੰਕ੍ਰਮਣ ਨਹੀਂ ਹੈ ਅਤੇ ਬੱਚਿਆਂ ਨੂੰ ਸੰਕ੍ਰਮਤ ਖੂਨ ਚੜ੍ਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ `ਚ ਅਜਿਹੇ ਬੱਚਿਆਂ ਦੀ ਗਿਣਤੀ ਸੈਕੜਿਆਂ `ਚ ਹੋਵੇਗੀ। ਬਲੱਡ ਬੈਂਕਾਂ ਤੇ ਦਵਾਈ ਕੰਟਰੋਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਵੱਡੀ ਗਿਣਤੀ `ਚ ਬੱਚੇ ਜਾਨਲੇਵਾ ਬਿਮਾਰੀ ਦਾ ਸਿ਼ਕਾਰ ਹੋ ਸਕਦੇ ਹਨ। ਇਸਦੀ ਜਾਂਚ ਜ਼ਰੂਰੀ ਹੈ।
ਰਾਂਚੀ ਡੇ ਕੇਅਰ ਸੰਚਾਲਕ ਅਤੁਲ ਗੇਰਾ ਅਨੁਸਾਰ ਸੂਬੇ ਦੇ ਵੱਖ-ਵੱਖ ਹਸਪਤਾਲਾਂ `ਚ ਥੈਲੇਸੀਮੀਆ ਪੀੜਤ ਸੈਕੜੇ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ, ਜਿਸ `ਚ ਬੱਚੇ ਵੀ ਸ਼ਾਮਲ ਹਨ। ਸੂਬੇ ਭਰ `ਚ ਜੇਕਰ ਜਾਂਚ ਕਰਵਾਈ ਜਾਵੇ ਤਾਂ ਇਸ ਤਰ੍ਹਾਂ ਦੇ ਸੰਕ੍ਰਮਣ ਦੇ ਸੈਕੜੇ ਮਾਮਲੇ ਸਾਹਮਣੇ ਆ ਸਕਦੇ ਹਨ। ਇਹ ਇਕ ਗੰਭੀਰ ਮਾਮਲਾ ਹੈ।