ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਣ ਤਿੰਨੋਂ ਕਾਂਗਰਸ ਦੀ ਦੇਣ: ਅਮਿਤ ਸ਼ਾਹ

Hindustan Purvodaya 2019: ਹਿੰਦੁਸਤਾਨ ਪੂਰਵੋਦਿਆ 2019 ਦਾ ਆਯੋਜਨ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਹੋਟਲ ਰੈਡੀਸ਼ਨ ਬਲਿਊ ਵਿੱਚ ਅੱਜ ਕੀਤਾ ਜਾ ਰਿਹਾ ਹੈ। ਇਸ ਵਿੱਚ ਜ਼ਿਆਦਾ ਸੰਭਾਵਨਾਵਾਂ ਵਾਲੇ ਖਣਿਜ ਸੰਸਾਧਨਾਂ ਨਾਲ ਭਰਪੂਰ ਪ੍ਰਦੇਸ਼ ਝਾਰਖੰਡ ਦੇਸ਼ ਦੀ ਤਰੱਕੀ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਭਵਿੱਖ ਵਿੱਚ ਇਸ ਦੀ ਭੂਮਿਕਾ ਕਿੰਨੀ ਅਹਿਮ ਹੋਵੇਗੀ, ਇਸ ਨੂੰ ਲੈ ਕੇ ਵਿਚਾਰਾਂ ਦਾ ਆਦਾਨ ਪ੍ਰਧਾਨ ਕੀਤਾ ਜਾ ਰਿਹਾ ਹੈ।

 

ਹਿੰਦੁਸਤਾਨ ਪੂਰਵੋਦਿਆ 2019 ਦੇ ਪ੍ਰੋਗਰਾਮ ਦੇ ਸੱਤਵੇਂ ਸੈਸ਼ਨ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨੇ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਤੁਸ਼ਟੀਕਰਣ ਦੀ ਰਾਜਨੀਤੀ ਨਾਲ ਭਾਰਤ ਦੀ ਰਾਜਨੀਤੀ ਮੁਕਤ ਹੋ ਚੁੱਕੀ ਹੈ, ਕਿਉਂਕਿ ਇਹ ਤਿੰਨੋਂ ਕਾਂਗਰਸ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਸਮਾਜਵਾਦ ਦਾ ਇੰਨਾ ਵੱਡਾ ਕੁਨਬਾ ਜਾਤੀਵਾਦ ਵਿੱਚ ਸਿਮਟ ਗਿਆ। ਜਾਤੀਵਾਦ ਨਾਲ ਸਿਮਟ ਕੇ ਪਰਿਵਾਦਵਾਦ ਵਿੱਚ ਸਿਮਟ ਗਿਆ। 

 

ਅਮਿਤ ਸ਼ਾਹ ਨੇ ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋਂ ਲੈ ਕੇ ਐਨਆਰਸੀ 'ਤੇ ਉਸ ਦੇ ਬੇਬਕ ਰਾਇ ਰੱਖੀ। ਉਨ੍ਹਾਂ ਨੇ ਇਸ ਦੌਰਾਨ ਪਾਕਿਸਤਾਨ ਨੂੰ ਘੂਰਿਆ ਅਤੇ ਕਿਹਾ ਕਿ ਭਾਰਤ ਵਿੱਚ ਅੱਤਵਾਦ ਦੇ ਪਿੱਛੇ ਪਾਕਿਸਤਾਨ ਹੀ ਜ਼ਿੰਮੇਵਾਰ ਹੈ।


ਫ਼ਿਲਮ ਇੰਡਸਟਰੀ ਦੇ ਗਾਇਕ ਮਿਯਾਂਗਦ ਚਾਂਗ ਅਤੇ ਸ਼ਿਲਪਾ ਰਾਵ ਨੇ ਵੀ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ। ਇਸ ਤੋਂ ਇਲਾਵਾ, ਕ੍ਰਿਕਟਰ ਸੌਰਭ ਤਿਵਾੜੀ, ਐਮ ਐਸ ਧੋਨੀ ਦੇ ਸੰਨਿਆਸ 'ਤੇ ਆਪਣੀ ਰਾਏ ਰੱਖੀ। ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰ ਤੋਂ ਲੈ ਕੇ ਐਨਆਰਸੀ ਤੇ ਆਪਣੀ ਬੇਬਾਕ ਰਾਇ ਰੱਖੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindustan Purvodaya 2019 Live Updates with Shashi Shekhar From Jharkhand Ranchi