ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HT Samagam : ਪਹਿਲਾਂ BJP ਆਪਣੇ 16 ਸਾਲ ਦੀ ਸਰਕਾਰ ਦਾ ਜਵਾਬ ਦੇਵੇ, ਫਿਰ ਅਸੀਂ 70 ਸਾਲ ਦਾ ਦਿਆਂਗੇ : ਗੌਰਵ ਵੱਲਭ

ਹਿੰਦੁਸਤਾਨ ਸ਼ਿਖਰ ਸੰਮੇਲਨ ਦੇ ਪੰਜਵੇਂ ਐਡੀਸ਼ਨ 'ਚ ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਭਾਜਪਾ ਨੂੰ ਆਪਣੀ 16 ਸਾਲ ਦੀ ਸਰਕਾਰ ਦਾ ਹਿਸਾਬ ਦੇਣਾ ਚਾਹੀਦਾ ਹੈ ਅਤੇ ਫਿਰ ਅਸੀਂ 70 ਸਾਲ ਦਾ ਦਿਆਂਗੇ।
 

ਕਾਂਗਰਸੀ ਆਗੂ ਨੇ ਕਿਹਾ, "ਭਾਜਪਾ ਆਗੂ ਜੇ ਆਪਣੀ ਲਾਈਨ ਖਿੱਚਣ ਦਾ ਕੰਮ ਕਰਦੇ ਤਾਂ ਥੋੜਾ ਬਹੁਤ ਕੰਮ ਵੀ ਹੋ ਸਕਦਾ ਸੀ। ਜੇ ਭਾਜਪਾ ਆਗੂਆਂ ਨਾਲ ਅੱਧੇ ਘੰਟੇ ਦੀ ਗੱਲ ਕਰੀਏ ਤਾਂ 10 ਵਾਰ ਨਹਿਰੂ ਜੀ ਅਤੇ 20 ਵਾਰ ਇੰਦਰਾ ਜੀ ਦਾ ਨਾਂਅ ਲਿਆ ਜਾਂਦਾ ਹੈ। 40 ਵਾਰ ਸੋਨੀਆ ਜੀ ਦਾ ਨਾਂਅ ਲਿਆ ਜਾਂਦਾ ਹੈ ਅਤੇ 50 ਵਾਰ ਰਾਹੁਲ ਗਾਂਧੀ ਦਾ ਨਾਂਅ। ਉਨ੍ਹਾਂ ਨੂੰ ਤਾਂ ਨੌਜਵਾਨਾਂ ਅਤੇ ਔਰਤਾਂ ਦਾ ਨਾਂਅ ਲੈਣਾ ਚਾਹੀਦਾ ਹੈ, ਜੀ.ਡੀ.ਪੀ. ਦਾ ਨਾਂਅ ਲੈਣਾ ਚਾਹੀਦਾ ਹੈ। ਜੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਤਾਂ ਉਹ ਜ਼ਰੂਰ ਜਵਾਬ ਦਿੰਦੇ। ਹਾਲੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨੂੰ ਜਵਾਬ ਦੇਣਾ ਪਵੇਗਾ। ਭਾਜਪਾ ਸਰਕਾਰ 70 ਸਾਲ ਦੀ ਗੱਲ ਕਰ ਰਹੀ ਹੈ। ਪਹਿਲਾਂ ਭਾਜਪਾ ਨੂੰ ਆਪਣੀ 16 ਸਾਲਾਂ ਦੀ ਸਰਕਾਰ ਦਾ ਹਿਸਾਬ ਦੇਣਾ ਚਾਹੀਦਾ ਹੈ ਅਤੇ ਫਿਰ ਅਸੀਂ 70 ਸਾਲ ਦਾ ਦਿਆਂਗੇ।"
 

 

ਹਿੰਦੂਵਾਦੀ ਰਾਜਨੀਤੀ 'ਤੇ ਵੱਲਭ ਨੇ ਕਿਹਾ ਕਿ ਜਿਹੜੇ ਲੋਕ ਹਿੰਦੂ ਧਰਮ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਰਾਮਾਇਣ ਦੀ ਚੌਪਾਈ ਤਕ ਨਹੀਂ ਆਉਂਦੀ ਹੈ। ਮੈਨੂੰ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਹਨੂੰਮਾਨ ਚਾਲੀਸਾ ਪੜ੍ਹੀ ਜਾਂ ਚੌਪਾਈ ਕੀਤੀ। ਮੈਨੂੰ ਕਿਸੇ ਭਾਜਪਾਈ ਨਾਲੋਂ ਵੱਧ ਧਰਮ ਗ੍ਰੰਥਾਂ ਦਾ ਗਿਆਨ ਹੈ। ਧਰਮ ਦੀਆਂ ਗੱਲਾਂ ਨਾਲ ਦੇਸ਼ ਦਾ ਢਿੱਡ ਨਹੀਂ ਭਰਦਾ। ਸਰਕਾਰ ਰੁਜ਼ਗਾਰ ਦੀ ਗੱਲ ਨਹੀਂ ਕਰਦੀ, ਮਹਿੰਗਾਈ ਦੀ ਗੱਲ ਹੁੰਦੀ ਹੈ ਤਾਂ ਲੋਕ ਪਿਆਜ਼ ਖਾਣ ਤੋਂ ਇਨਕਾਰ ਕਰਦੇ ਹਨ। ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਕਹਿੰਦੇ ਹਨ ਕਿ ਓਲਾ-ਉਬਰ ਆ ਗਈ ਹੈ।"
 

'ਰਾਜਨੀਤੀ 'ਚ ਆਉਣ ਦਾ ਮੁੱਖ ਕਾਰਨ ਗਾਂਧੀ ਜੀ ਦੀ ਤਸਵੀਰ'
ਵੱਲਭ ਨੇ ਕਿਹਾ ਕਿ ਰਾਜਨੀਤੀ 'ਚ ਆਉਣ ਦਾ ਮੇਰਾ ਮੁੱਖ ਕਾਰਨ ਮੇਰੇ ਘਰ 'ਚ ਗਾਂਧੀ ਜੀ ਦੀ ਤਸਵੀਰ ਹੈ। ਮੈਂ ਉਨ੍ਹਾਂ ਨੂੰ ਦਿਨ ਭਰ 'ਚ 10 ਵਾਰ ਵੇਖਦਾ ਹਾਂ। ਮੈਂ ਉਸ ਤਸਵੀਰ ਨੂੰ ਕਿਵੇਂ ਦੇਖ ਸਕਦਾ ਹਾਂ ਜਦੋਂ ਕੇਂਦਰੀ ਮੰਤਰੀ ਕੁੱਟ-ਕੁੱਟ ਕੇ ਮਾਰਨ ਵਾਲਿਆਂ ਦਾ ਸਵਾਗਤ ਕਰ ਰਹੇ ਹਨ। ਮੈਂ ਉਸ ਤਸਵੀਰ ਨੂੰ ਕਿਵੇਂ ਵੇਖਦਾ ਜਦੋਂ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਕਿਹਾ ਜਾਂਦਾ ਹੈ। ਲੋਕ ਬਜਰੰਗ ਬਾਲੀ ਦੀ ਜਾਤ ਪੁੱਛ ਰਹੇ ਸਨ ਅਤੇ ਜੇ ਮੈਂ ਚੁੱਪ ਰਹੀ ਜਾਂਦਾ ਤਾਂ ਮੈਂ ਆਪਣੇ ਰਾਮਚੰਦਰ ਦੀ ਆਰਤੀ ਕਿਵੇਂ ਕਰ ਪਾਉਂਦਾ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hindustan shikhar samagam 2020 congress leader gaurav vallabh says bjp first give answer of 16 year government then congress will give