ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HT Samagam : 'ਦੇਸ਼ ਦੇ ਟੁਕੜੇ ਹੋਣਗੇ' ਕਹਿਣ ਵਾਲਿਆਂ ਨੂੰ ਕੀ ਸਮਝਾਵਾਂ : ਸਮ੍ਰਿਤੀ ਈਰਾਨੀ

ਹਿੰਦੁਸਤਾਨ ਸ਼ਿਖਰ ਸੰਮੇਲਨ ਦੇ ਪੰਜਵੇਂ ਐਡੀਸ਼ਨ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਚੱਲ ਰਹੇ ਸ਼ਾਹੀਨ ਬਾਗ 'ਚ ਰੋਸ ਪ੍ਰਦਰਸ਼ਨ ਬਾਰੇ ਕਿਹਾ ਕਿ ਉਨ੍ਹਾਂ ਨੂੰ ਕੀ ਸਮਝਾਵਾਂ ਜੋ ਕਹਿੰਦੇ ਹਨ ਕਿ ਭਾਰਤ ਦੇ ਟੁਕੜੇ ਹੋਣਗੇ। ਸਮ੍ਰਿਤੀ ਈਰਾਨੀ ਨੇ ਸ਼ਾਹੀਨ ਬਾਗ, ਰਾਹੁਲ ਗਾਂਧੀ, ਲੋਕ ਸਭਾ 'ਚ ਜਿੱਤ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ।
 

ਸ਼ਾਹੀਨ ਬਾਗ 'ਤੇ ਕੇਂਦਰੀ ਮੰਤਰੀ ਨੇ ਕਿਹਾ, "ਮੈਂ ਉਨ੍ਹਾਂ ਨੂੰ ਕੀ ਸਮਝਾਵਾਂ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਗੱਲ ਕਰਦੇ ਹਨ। ਜਿਹੜੇ ਕਹਿੰਦੇ ਹਨ ਕਿ ਸਾਡੀ ਕਬਰ ਪੁੱਟੀ ਜਾਵੇਗੀ। ਮੈਂ ਉਨ੍ਹਾਂ ਨੂੰ ਕੀ ਸਮਝਾਵਾਂ, ਜੋ ਕਹਿੰਦੇ ਹਨ ਕਿ ਦੇਸ਼ ਦੇ ਟੁਕੜੇ ਹੋਣਗੇ।"
 

ਸਮ੍ਰਿਤੀ ਈਰਾਨੀ ਨੇ ਕਿਹਾ ਕਿ ਜੋ ਵੀ ਕਾਨੂੰਨ ਨੂੰ ਜਾਣਦਾ ਹੈ ਉਹ ਸਮਝਦਾ ਹੈ ਕਿ ਪਾਕਿਸਤਾਨ 'ਚ ਹਿੰਦੂਆਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਜਦੋਂ ਉਹ ਪਰਿਵਾਰ ਭਾਰਤ 'ਚ ਪਨਾਹ ਮੰਗਦੇ ਹਨ ਤਾਂ ਦੇਸ਼ ਉਨ੍ਹਾਂ ਨੂੰ ਪਨਾਹ ਦੇਣ ਲਈ ਕਹਿੰਦਾ ਹੈ। ਸਮ੍ਰਿਤੀ ਈਰਾਨੀ ਨੂੰ ਸ਼ਾਹੀਨ ਬਾਗ ਬਾਰੇ ਇੱਕ ਸਵਾਲ ਪੁੱਛਿਆ ਗਿਆ ਕਿ ਬਜ਼ੁਰਗ ਔਰਤਾਂ ਤੁਹਾਡੇ ਦਫਤਰ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਬੈਠੀਆਂ ਹਨ। ਇਸ ਦੇ ਜਵਾਬ 'ਚ ਈਰਾਨੀ ਨੇ ਕਿਹਾ ਕਿ ਜਦੋਂ ਗੋਦ 'ਚ ਖੇਡ ਰਹੇ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਸੰਸਦ ਮੈਂਬਰ ਦਾ ਵਿਰੋਧ ਕਰੋ। ਜਦੋਂ ਉਸ ਨੂੰ ਠੰਢ 'ਚ ਮਾਰ ਦਿੱਤਾ ਜਾਂਦਾ ਹੈ ਤਾਂ ਕੀ ਇਹ ਜਿਹਾਦ ਦਾ ਪ੍ਰਤੀਕ ਨਹੀਂ ਹੁੰਦਾ?
 

ਕੇਂਦਰੀ ਮੰਤਰੀ ਨੇ ਅਮੇਠੀ 'ਚ ਕੀਤੇ ਵਿਕਾਸ ਕੰਮਾਂ ਬਾਰੇ ਕਿਹਾ, "ਮੇਰੇ ਕੋਲ 10 ਹਜ਼ਾਰ ਕਰੋੜ ਰੁਪਏ ਦੇ ਕੰਮਾਂ ਦੀ ਪੂਰੀ ਸੂਚੀ ਹੈ। ਜੇ ਤੁਸੀਂ ਅਮੇਠੀ ਜਾਂਦੇ ਹੋ ਤਾਂ ਪਤਾ ਲੱਗੇਗਾ ਕਿ ਲੋਕ ਕਿੰਨੇ ਸਾਲਾਂ ਤੋਂ ਸੜਕਾਂ ਦੇ ਦੋਹਰੀਕਰਨ ਦਾ ਇੰਤਜਾਰ ਕਰ ਰਹੇ ਸੀ। ਅਸੀ ਉੱਤਰ ਪ੍ਰਦੇਸ਼ ਸਰਕਾਰ ਦੀ ਮਦਦ ਨਾਲ ਇਹ ਕਰਨ ਜਾ ਰਹੇ ਹਾਂ। ਅਮੇਠੀ 'ਚ ਪਹਿਲੀ ਵਾਰ ਮੈਡੀਕਲ ਕਾਲਜ, ਫ਼ੈਕਟਰੀ ਬਣਨ ਜਾ ਰਹੀ ਹੈ।" ਸਮ੍ਰਿਤੀ ਈਰਾਨੀ ਨੇ ਕਿਹਾ, "ਮੈਂ ਅਮੇਠੀ ਦੇ ਛੋਟੇ ਸੁਪਨਿਆਂ ਨੂੰ ਪੂਰਾ ਕਰਨ ਲਈ ਚੁਣੀ ਗਈ ਹਾਂ। ਅਮੇਠੀ 'ਚ ਮੇਰੇ ਮਕਾਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੁੰਬਈ 'ਚ ਘਰ ਨਹੀਂ ਸੀ। ਮੈਂ ਮੈਂ ਦਿੱਲੀ ਅਤੇ ਅਮੇਠੀ 'ਚ ਰਹਾਂਗੀ।"
 

'ਵਿਰੋਧੀ ਧਿਰ ਨੂੰ ਸਰਕਾਰ ਤੋਂ ਨਹੀਂ, ਮੋਦੀ ਤੋਂ ਪ੍ਰੇਸ਼ਾਨੀ'
ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ, ਭਾਵੇਂ ਕਾਂਗਰਸ ਜਾਂ ਕੋਈ ਹੋਰ ਹੋਵੇ, ਨਹੀਂ ਚਾਹੁੰਦੀਆਂ ਕਿ ਭਾਜਪਾ ਅਤੇ ਘੱਟਗਿਣਤੀ ਇਕੱਠੇ ਰਹਿਣ। ਇਨ੍ਹਾਂ ਲੋਕਾਂ ਨੇ 70 ਸਾਲਾਂ ਤੋਂ ਡਰਾ-ਧਮਕਾ ਕੇ ਰਾਜ ਕੀਤਾ ਹੈ। ਦਰਅਸਲ, ਵਿਰੋਧੀ ਧਿਰ ਦੇ ਲੋਕਾਂ ਦੀ ਸਮੱਸਿਆ ਸਰਕਾਰ ਨਾਲ ਨਹੀਂ, ਸਗੋਂ ਮੋਦੀ ਨਾਲ ਹੈ। ਕਾਂਗਰਸ 'ਤੇ ਹਮਲਾ ਬੋਲਦਿਆਂ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਨਰਿੰਦਰ ਮੋਦੀ ਸਿਰਫ ਉਨ੍ਹਾਂ ਦੇ ਪ੍ਰਧਾਨ ਮੰਤਰੀ ਹੀ ਨਹੀਂ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ, ਸਗੋਂ ਉਹ ਉਨ੍ਹਾਂ ਦੇ ਪ੍ਰਧਾਨ ਮੰਤਰੀ ਵੀ ਹਨ, ਜਿਨ੍ਹਾਂ ਨੇ ਵੋਟ ਨਹੀਂ ਦਿੱਤੀ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਅਮੇਠੀ 'ਚ ਫੈਕਟਰੀ ਦਾ ਐਲਾਨ ਕੀਤਾ ਸੀ, ਮੈਂ ਉੱਥੇ ਸੰਸਦ ਮੈਂਬਰ ਨਹੀਂ ਸੀ। ਰਾਜੀਵ ਗਾਂਧੀ ਦੇ ਨਾਂਅ 'ਤੇ ਇਕ ਸੰਸਥਾ ਚੱਲ ਰਹੀ ਹੈ। ਯੂਪੀਏ ਸਰਕਾਰ ਨੇ ਉਸ ਲਈ ਪੈਸੇ ਨਹੀਂ ਦਿੱਤਾ ਪਰ ਮੋਦੀ ਸਰਕਾਰ ਨੇ ਉਸ ਨੂੰ ਪੈਸਾ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindustan Shikhar Samagam 2020 smriti irani statement on shaheen bagh protest against caa