ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HT Samagam : ਭਾਰਤ ਨੂੰ ਜੇ ਇਜ਼ਰਾਈਲ ਨਹੀਂ ਬਣਾਉਣਾ ਤਾਂ ਸੀਏਏ ਕਾਨੂੰਨ ਵਾਪਸ ਲੈਣਾ ਪਵੇਗਾ : ਮਨੋਜ ਝਾਅ

ਹਿੰਦੁਸਤਾਨ ਸ਼ਿਖਰ ਸੰਮੇਲਨ ਦੇ ਪੰਜਵੇਂ ਐਡੀਸ਼ਨ 'ਚ ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਬੁਲਾਰੇ ਮਨੋਜ ਝਾਅ ਨੇ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਕੋਈ ਵੱਡੀ ਗੱਲ ਨਹੀਂ ਹੈ, ਸਗੋਂ ਵਿਚਾਰਧਾਰਾ ਵਿੱਚ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ।
 

ਉਨ੍ਹਾਂ ਕਿਹਾ ਕਿ ਕੀ ਸਰਕਾਰ ਸਾਨੂੰ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਬਾਰੇ ਮੰਦਬੁੱਧੀ ਸਮਝ ਰਹੀ ਹੈ? ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤੋਂ ਬਾਅਦ ਕੀ ਸਾਡੇ ਸੰਵਿਧਾਨ ਦਾ ਰੱਖਿਅਕ ਇਹ ਹੋਵੇਗਾ। ਮਨੋਜ ਝਾਅ ਨੇ ਕਿਹਾ ਕਿ ਕੋਈ ਵੀ ਸੰਸਦ ਜੇ ਗ਼ੈਰ-ਸੰਵੇਦਨਸ਼ੀਲ ਹੋ ਜਾਂਦੀ ਹੈ ਤਾਂ ਸੜਕਾਂ ਰੌਸ਼ਨ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਭਾਰਤ ਇਜ਼ਰਾਈਲ ਨਹੀਂ ਬਣਨਾ ਚਾਹੁੰਦਾ ਤਾਂ ਇਹ ਕਾਨੂੰਨ ਵਾਪਸ ਲੈਣਾ ਪਵੇਗਾ।
"6 ਸਾਲਾਂ ਵਿੱਚ ਦੇਸ਼ ਦਾ ਕੀ ਹੋਇਆ?"

 

ਮਨੋਜ ਝਾਅ ਨੇ ਕਿਹਾ ਕਿ ਸੀਏਏ ਨੂੰ ਲੈ ਕੇ ਇਸ ਸਮੇਂ ਪੂਰੇ ਦੇਸ਼ 'ਚ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਪੂਰੇ ਦੇਸ਼ 'ਚ ਹਿੰਸਾ ਨਹੀਂ ਹੋਈ ਪਰ ਸਿਰਫ ਉੱਤਰ ਪ੍ਰਦੇਸ਼ 'ਚ ਹੀ ਇੰਨੀ ਹਿੰਸਾ ਕਿਉਂ ਹੋਈ? ਆਰਜੇਡੀ ਆਗੂ ਨੇ ਕਿਹਾ ਕਿ 6 ਸਾਲਾਂ ਵਿੱਚ ਅਜਿਹਾ ਕੀ ਹੋਇਆ ਕਿ ਅਸੀਂ ਪਾਕਿਸਤਾਨ ਜਿਹਾ ਬਣਨਾ ਚਾਹੁੰਦੇ ਹਾਂ? ਮਨੋਜ ਝਾਅ ਨੇ ਕਿਹਾ ਕਿ ਪਿਛਲੇ 5-6 ਸਾਲਾਂ 'ਚ ਪਾਕਿਸਤਾਨ ਜਿਹਾ ਬਣਨ ਦੀ ਦੌੜ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਵੱਖ ਹਾਂ। ਅਸੀਂ ਸਮੁੰਦਰ ਹਾਂ, ਪਾਕਿਸਤਾਨ ਜਿਹਾ ਟੋਭਾ ਨਹੀਂ।
 

ਆਰਜੇਡੀ ਦੇ ਬੁਲਾਰੇ ਨੇ ਕਿਹਾ ਕਿ ਜੇ ਭਾਰਤ ਇਜ਼ਰਾਈਲ ਨਹੀਂ ਬਣਨਾ ਚਾਹੁੰਦਾ ਤਾਂ ਸੀਏਏ ਵਾਪਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਤੁਲਨਾ ਚੀਨ ਨਾਲ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਕਿਸੇ ਛੋਟੇ ਦੇਸ਼ ਜਾਂ ਪਾਕਿਸਤਾਨ ਨਾਲ। ਮਨੋਜ ਝਾਅ ਨੇ ਕਿਹਾ, “ਜ਼ਹਿਰੀਲੇ ਬਿਆਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਸਥਿਤੀ ਨੂੰ ਵਿਗਾੜ ਦਿੱਤਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindustan Shikhar Samagam RJD MP Manoj Jha says CAA will have to return if India not want to become Israel