ਅਗਲੀ ਕਹਾਣੀ

ਪੰਜਾਬ ਤੇ ਚੰਡੀਗੜ੍ਹ ’ਚ ‘ਹਿੰਦੁਸਤਾਨ ਟਾਈਮਜ਼’ ਨੰਬਰ–1: IRS ਸਰਵੇਖਣ

ਪੰਜਾਬ ਤੇ ਚੰਡੀਗੜ੍ਹ ’ਚ ‘ਹਿੰਦੁਸਤਾਨ ਟਾਈਮਜ਼’ ਨੰਬਰ–1: IRS ਸਰਵੇਖਣ

ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ਪੰਜਾਬ ਅਤੇ ਚੰਡੀਗੜ੍ਹ ’ਚ ਨੰਬਰ–1 ਉੱਤੇ ਚੱਲ ਰਿਹਾ ਹੈ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ Hindustan Times ਲਗਾਤਾਰ ਮੋਹਰੀ ਬਣਿਆ ਹੋਇਆ ਹੈ। ਪਿਛਲੇ 17 ਸਾਲਾਂ ਤੋਂ ਇਹ ਅਖ਼ਬਾਰ ਚੜ੍ਹਦੀ ਕਲਾ ਵਿੱਚ ਹੈ। ਜਨ–ਸਾਧਾਰਣ ਦਾ ਇਹ ਅਖ਼ਬਾਰ ਮੁੰਬਈ ’ਚ ਇਸ ਵੇਲੇ ਦੂਜੇ ਨੰਬਰ ਉੱਤੇ ਹੈ। ਇਹ ਪ੍ਰਗਟਾਵਾ ਆਈਆਰਐੱਸ (IRS) ਸਰਵੇਖਣ ਦੇ ਅੰਕੜਿਆਂ ਵਿੱਚ ਕੀਤਾ ਗਿਆ ਹੈ। ਹਿੰਦੀ ਦਾ ਅਖ਼ਬਾਰ ‘ਹਿੰਦੁਸਤਾਨ’ (Hindustan) ਦੇਸ਼ ਭਰ ਵਿੱਚ ਦੂਜੇ ਨੰਬਰ ’ਤੇ ਹੈ।

 

 

ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ‘ਹਿੰਦੁਸਤਾਨ ਟਾਈਮਜ਼’ ਨੇ ਆਪਣਾ ਭਰੋਸਾ ਪਾਠਕਾਂ ਵਿੱਚ ਕਾਇਮ ਕੀਤਾ ਹੈ। ਹੁਣ ਸਾਰੇ ਵੱਡੇ ਬਾਜ਼ਾਰਾਂ ਵਿੱਚ ਇਸ ਦੀ ਚੜ੍ਹਤ ਹੈ। ਇਕੱਲੇ ਦਿਨੀ–NCR ਵਿੱਚ ‘ਹਿੰਦੁਸਤਾਨ ਟਾਈਮਜ਼’ ਦੇ 17 ਲੱਖ ਪਾਠਕ ਹਨ। ‘ਦਿ ਟਾਈਮਜ਼ ਆਫ਼ ਇੰਡੀਆ’ ਦੇ ਪਾਠਕਾਂ ਦੀ ਗਿਣਤੀ 13.50 ਲੱਖ ਹੈ।

 

 

ਪੰਜਾਬ ਵਿੱਚ ‘ਹਿੰਦੁਸਤਾਨ ਟਾਈਮਜ਼’ ਦੀ ਸਰਕੂਲੇਸ਼ਨ ਸਾਢੇ ਤਿੰਨ ਲੱਖ ਹੈ, ਜੋ ਅੰਗਰੇਜ਼ੀ ਅਖ਼ਬਾਰਾਂ ਵਿੱਚ ਸਭ ਤੋਂ ਵੱਧ ਹੈ। ਐਗਜ਼ੀਕਿਊਟਿਵ ਐਡੀਟਰ ਸ੍ਰੀ ਰਮੇਸ਼ ਵਿਨਾਇਕ ਦੀ ਯੋਗ ਅਗਵਾਈ ਹੇਠ ਇਹ ਐਡੀਸ਼ਨ ਲਗਾਤਾਰ ਤਰੱਕੀ ਦੇ ਨਵੇਂ ਸਿਖ਼ਰ ਛੋਹੰਦਾ ਜਾ ਰਿਹਾ ਹੈ। ਮੁੰਬਈ ਵਿੱਚ ਇਸ ਦੀ ਛਪਣ–ਗਿਣਤੀ 8.70 ਲੱਖ ਹੈ ਪਰ ਉੱਥੇ ਇਹ ਦੂਜੇ ਨੰਬਰ ਉੱਤੇ ਹੈ। ਮੁੰਬਈ ’ਚ ‘ਦਿ ਟਾਈਮਜ਼ ਆਫ਼ ਇੰਡੀਆ’ ਦੀ ਛਪਣ ਗਿਣਤੀ 13.20 ਲੱਖ ਹੈ।

ਪੰਜਾਬ ਤੇ ਚੰਡੀਗੜ੍ਹ ’ਚ ‘ਹਿੰਦੁਸਤਾਨ ਟਾਈਮਜ਼’ ਨੰਬਰ–1: IRS ਸਰਵੇਖਣ

 

ਐੱਚਟੀ ਮੀਡੀਆ ਦਾ ਬਿਜ਼ਨੇਸ ਡੇਲੀ ‘ਮਿੰਟ’ (MINT) 3.10 ਲੱਖ ਦੀ ਛਪਣ–ਗਿਣਤੀ ਨਾਲ ਭਾਰਤ ’ਚ ਦੂਜੇ ਨੰਬਰ (ਵਪਾਰਕ ਅਖ਼ਬਾਰਾਂ ਦੀ ਸ਼੍ਰੇਣੀ ’ਚੋਂ) ਉੱਤੇ ਹੈ। ਹਿੰਦੀ ਦੇ ਅਖ਼ਬਾਰ ‘ਹਿੰਦੁਸਤਾਨ’ ਦੀ ਛਪਣ–ਗਿਣਤੀ 1 ਕਰੋੜ 57 ਲੱਖ ਹੈ। ਬਿਹਾਰ ਵਿੱਚ ਇਹ ਅਖ਼ਬਾਰ ਨੰਬਰ–1 ਹੈ, ਉੱਥੇ ਇਸ ਦੀ ਛਪਣ–ਗਿਣਤੀ 48 ਲੱਖ ਹੈ। ਉਤਰਾਖੰਡ ਵਿੱਚ ਵੀ ਇਹ ਅਖ਼ਬਾਰ ਦੂਜੇ ਨੰਬਰ ਉੱਤੇ ਹੈ।

 

 

ਉੱਤਰ ਪ੍ਰਦੇਸ਼ ਵਿੱਚ ਹਿੰਦੀ ਅਖ਼ਬਾਰ ‘ਹਿੰਦੁਸਤਾਨ’ 83 ਲੱਖ ਦੀ ਛਪਣ–ਗਿਣਤੀ ਨਾਲ ਦੂਜੇ ਨੰਬਰ ਉੱਤੇ ਹੈ। ਐੱਚਟੀ ਮੀਡੀਆ ਲਿਮਿਟੇਡ ਦੇ ਗਰੁੱਪ ਸੀਐੱਮਓ ਰਾਜਨ ਭੱਲਾ (Rajan Bhalla, Group CMO, HT Media Ltd.) ਨੇ IRS ਨਤੀਜਿਆਂ ਬਾਰੇ ਗੱਲਬਾਤ ਦੌਰਾਨ ਆਖਿਆ ਕਿ – ‘ਸਾਡੇ ਪਾਠਕਾਂ ਨੇ ਸਾਡੇ ਵਿੱਚ ਅਥਾਹ ਭਰੋਸਾ ਪ੍ਰਗਟਾਇਆ ਹੈ। ਅਸੀਂ ਆਪਣੇ ਪਾਠਕਾਂ ਦਾ ਤਹਿ–ਦਿਲੋਂ ਧੰਨਵਾਦ ਕਰਦੇ ਹਾਂ ਤੇ ਇੰਝ ਹੀ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਕੰਮ ਕਰਦੇ ਰਹਾਂਗੇ। ਸਾਡੇ ਪਾਠਕ ਤੇ ਇਸ਼ਤਿਹਾਰਦਾਤਾ ਸਾਡੇ ਲਈ ਵਡਮੁੱਲੇ ਹਨ।’

ਪੰਜਾਬ ਤੇ ਚੰਡੀਗੜ੍ਹ ’ਚ ‘ਹਿੰਦੁਸਤਾਨ ਟਾਈਮਜ਼’ ਨੰਬਰ–1: IRS ਸਰਵੇਖਣ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hindustan Times is Number-1 in Punjab and Chandigarh IRS Survey