ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HIV ਪਾਜ਼ੀਟਿਵ ਲੜਕੇ ਨੂੰ ਸਰਕਾਰੀ ਸਕੂਲ ਨੇ ਨਹੀਂ ਦਿੱਤਾ ਦਾਖ਼ਲਾ 

 

ਤਾਮਿਲਨਾਡੂ ਦੇ ਪੇਰਾਮਬਲੁਰ ਜ਼ਿਲ੍ਹੇ ਵਿੱਚ ਇਕ ਸਰਕਾਰੀ ਹਾਈ ਸਕੂਲ ਨੇ ਐੱਚਆਈਵੀ ਪਾਜ਼ੇਟਿਵ ਲੜਕੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਤਾਮਿਲਨਾਡੂ ਸਿੱਖਿਆ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ।
 


ਸੂਤਰਾਂ ਨੇ ਦੱਸਿਆ ਕਿ ਸਕੂਲ ਸਿੱਖਿਆ ਨਿਰਦੇਸ਼ਕ ਐਸ ਕਨੱਪਨ ਨੇ ਲੜਕੇ ਨੂੰ ਦਾਖ਼ਲਾ ਦੇਣ ਤੋਂ  ਇਨਕਾਰ ਕਰਨ ਵਾਲੇ ਜ਼ਿਲ੍ਹੇ ਦੇ ਮੁੱਖ ਸਿੱਖਿਆ ਅਫ਼ਸਰ ਤੋਂ ਇਕ ਰਿਪੋਰਟ ਮੰਗੀ ਹੈ। ਲੜਕੇ ਨੂੰ ਇਕ ਹਫ਼ਤੇ ਪਹਿਲਾਂ ਪੇਰਾਮਬਲੂਰ ਜ਼ਿਲ੍ਹੇ ਦੇ ਕੋਲਾਕੱਨਾਥਮ ਵਿੱਚ ਇਕ ਸਕੂਲ ਵਿੱਚ ਦਾਖ਼ਲਾ ਲੈਣ ਲਈ ਆਉਣ ਲਈ ਕਿਹਾ ਗਿਆ ਸੀ, ਪਰ ਬੁੱਧਵਾਰ ਨੂੰ ਇਸ ਨੂੰ ਮੋੜ ਦਿੱਤਾ ਗਿਆ।

 

ਬੁੱਧਵਾਰ ਨੂੰ ਕਿਹਾ ਕਿ ਸਕੂਲ ਦੇ ਸਿੱਖਿਆ ਨਿਰਦੇਸ਼ਕ ਇਹ ਜਾਣਨਾ ਚਾਹੁੰਦੇ ਹਨ ਕਿ ਲੜਕੇ ਨੂੰ ਦਾਖਲੇ ਲੈਣ ਤੋਂ ਕਿਉਂ ਇਨਕਾਰ ਕੀਤਾ ਗਿਆ ਅਤੇ ਸਕੂਲ ਦੇ ਪ੍ਰਿੰਸੀਪਲ ਕੇ. ਕਾਮਰਾਜ ਅਤੇ ਮਾਤਾ-ਪਿਤਾ ਵਿਚਕਾਰ ਮੀਟਿੰਗ ਵਿਚ ਕੀ ਹੋਇਆ?

 

ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸੀਪਲ ਅਤੇ ਲੜਕੇ ਦੇ ਮਾਪਿਆਂ ਵਿਚਕਾਰ ਵਿਦਿਆਰਥੀ ਦੇ ਖਰਾਬ ਅਕਾਦਮਿਕ ਪ੍ਰਦਰਸ਼ਨ ਕਾਰਨ ਦਾਖ਼ਲਾ ਲੈਣ ਤੋਂ ਇਨਕਾਰ ਕਰਨ ਨੂੰ ਲੈ ਕੇ ਕਥਿਤ ਤੌਰ ਉੱਤੇ ਝਗੜਾ ਹੋਇਆ। ਦਰਅਸਲ,  ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੇ ਲੜਕੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਅਤੇ ਨਾ  ਹੀ ਉਨ੍ਹਾਂ ਕੋਲ ਜਿਹਾ ਕਰਨ ਦੀ ਸ਼ਕਤੀ ਹੈ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HIV positive boy was not admitted by government school